Breast cancer symptoms test : ਯੂ.ਕੇ ਵਿੱਚ ਕਰਵਾਈ ਜਾ ਰਹੀ ਇੱਕ ਖੋਜ ਨਾਲ ਜੁੜੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਫੰਡਾਂ ਨਾਲ ਜੁੜੀ ਕੋਈ ਸਮੱਸਿਆ ਨਹੀਂ ਆਉਂਦੀ ਤਾਂ ਜਲਦੀ ਹੀ ਇਸ ਤਰ੍ਹਾਂ ਦਾ ਖੂਨ ਦੀ ਜਾਂਚ ਕੀਤੀ ਜਾਏਗੀ, ਜਿਸ ਰਾਹੀਂ ਬ੍ਰੈਸਟ ਕੈਂਸਰ ਦੀ ਸੰਭਾਵਨਾ ਸਰੀਰ ਵਿੱਚ ਬ੍ਰੈਸਟ ਕੈਂਸਰ ਦੇ ਲੱਛਣ ਸਾਹਮਣੇ ਆਉਣ ਤੋਂ 5 ਸਾਲ ਪਹਿਲਾਂ ਪਹਿਚਾਣ ਕੀਤੀ ਜਾਵੇਗੀ।ਆਪਣੀ ਖੋਜ ਵਿੱਚ ਡਾਕਟਰਾਂ ਨੇ 90 ਮਰੀਜ਼ਾਂ ਦੇ ਖੂਨ ਦੇ ਨਮੂਨੇ ਲਏ ਜਿਨ੍ਹਾਂ ਦਾ ਛਾਤੀ ਦੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ ਅਤੇ 90 ਅਜਿਹੇ ਮਰੀਜ਼ਾਂ ਦੇ ਨਮੂਨੇ ਲਏ ਜੋ ਪੂਰੀ ਤਰ੍ਹਾਂ ਤੰਦਰੁਸਤ ਸਨ। ਹੁਣ ਖੋਜਕਰਤਾ 800 ਮਰੀਜ਼ਾਂ ਤੋਂ ਨਮੂਨੇ ਲੈ ਰਹੇ ਹਨ ਅਤੇ ਉਨ੍ਹਾਂ ਦੀ ਜਾਂਚ ਕਰ ਰਹੇ ਹਨ ਤਾਂ ਕਿ ਪਿਛਲੀਆਂ ਖੋਜਾਂ ਨੂੰ ਫ਼ਿਰ ਤੋਂ ਪਰਖਿਆ ਜਾ ਸਕੇ ਅਤੇ ਜਾਂਚ ਨੂੰ ਕੁਝ ਵੱਖ-ਵੱਖ ਦਿਸ਼ਾਵਾਂ ‘ਚ ਅੱਗੇ ਵਧਾਇਆ ਜਾ ਸਕੇ।ਸ ਦਈਏ ਕਿ 2017 ਤੋਂ 2018 ਦੇ ਵਿਚਕਾਰ ਕੈਂਸਰਾਂ ਦੇ ਕੇਸਾਂ ਵਿੱਚ ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ ਅਤੇ ਬ੍ਰੈਸਟ ਕੈਂਸਰ ਦੇ 324% ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਰਾਸ਼ਟਰੀ ਸਿਹਤ ਪ੍ਰੋਫਾਈਲ 2019 ਦੇ ਅੰਕੜਿਆਂ ਤੋਂ ਸਾਹਮਣੇ ਆਈ ਹੈ। ਇਹ ਕੇਸ ਰਾਜਾਂ ਦੇ ਐੱਨ.ਸੀ.ਡੀ ਕਲੀਨਿਕਾਂ ਵਿੱਚ ਦਰਜ ਕੀਤੇ ਗਏ ਹਨ। ਸਾਲ 2018 ਵਿੱਚ 6.5 ਕਰੋੜ ਲੋਕਾਂ ਨੇ ਇਨ੍ਹਾਂ ਕਲੀਨਿਕਾਂ ਦੀ ਜਾਂਚ ਲਈ ਦੌਰਾ ਕੀਤਾ।ਜਿਨ੍ਹਾਂ ਵਿੱਚੋਂ 1.6 ਲੱਖ ਲੋਕਾਂ ਨੂੰ ਕੈਂਸਰ ਹੋ ਗਿਆ ਸੀ, ਜਦਕਿ 2017 ‘ਚ ਇਨ੍ਹਾਂ ਮਾਮਲਿਆਂ ਵਿੱਚੋਂ ਸਿਰਫ਼ 39,635 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ, 2017 ਤੋਂ 2018 ਤੱਕ ਦੇ ਐੱਨ.ਸੀ.ਡੀ ਕਲੀਨਿਕਾਂ ਦੀ ਗਿਣਤੀ ਵੀ ਦੁੱਗਣੀ ਹੋ ਗਈ
ਹੈ। ਇਹ ਪਹਿਲਾਂ 3.5 ਕਰੋੜ ਸੀ ਜੋ 6.6 ਕਰੋੜ ‘ਤੇ ਪਹੁੰਚ ਗਈ।