ਹੁਣ ਭਾਰਤ ’ਚ ਗੂਗਲ 80 ਆਕਸੀਜਨ ਪਲਾਂਟ ਦੀ ਮਦਦ ਲਈ ਸਾਹਮਣੇ ਆਇਆ ਹੈ। ਉਦਯੋਗਿਕੀ ਖੇਤਰ ਦੀ ਮੁਖ ਕੰਪਨੀ ਗੂਗਲ ਨੇ ਅੱਜ ਦੱਸਿਆ ਕਿ ਉਸਦੀ ਪਰੋਪਕਾਰ ਸ਼ਾਖਾ ਗੂਗਲ ਡਾਟ ਆਰਗ (Google.org) ਵਿਭਿੰਨ ਸੰਗਠਨਾਂ ਦੇ ਨਾਲ ਮਿਲ ਕੇ ਦੇਸ਼ ’ਚ 80 ਆਕਸੀਜਨ ਪਲਾਂਟਾਂ ਦੀ ਖ਼ਰੀਦ ਅਤੇ ਸਥਾਪਨਾ ਕਰੇਗਾ। ਵਿਸ਼ੇਸ਼ ਤੌਰ ’ਤੇ ਗ੍ਰਾਮੀਣ ਖੇਤਰਾਂ ’ਚ ਸਿਹਤ ਕਰਮਚਾਰੀਆਂ ਦੇ ਕੌਸ਼ਲ ਵਿਕਾਸ ’ਚ ਮਦਦ ਲਈ ਕੰਪਨੀ 113 ਕਰੋੜ ਰੁਪਏ ਦਾ (1.55 ਕਰੋੜ ਡਾਲਰ) ਦੀ ਗ੍ਰਾਂਟ ਦੇਵੇਗੀ।
ਦੱਸ ਦੇਈਏ ਕਿ ਗੂਗਲ ਡਾਟ ਆਰਗ ਆਪਣੇ ਇਸ ਪਲਾਨ ਤਹਿਤ 80 ਆਕਸੀਜਨ ਯੰਤਰਾਂ ਦੀ ਸਥਾਪਨਾ ਲਈ ਗਿਵਇੰਡੀਆ ਨੂੰ ਕਰੀਬ 90 ਕਰੋੜ ਰੁਪਏ ਅਤੇ ਪਾਥ ਨੂੰ ਕਰੀਬ 18.5 ਕਰੋੜ ਰੁਪਏ ਪ੍ਰਦਾਨ ਕਰੇਗੀ। ਇਸਤੋਂ ਇਲਾਵਾ ਗ੍ਰਾਮੀਣ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਅਪੋਲੋ ਮੈਡਸਕਿਲਸ ਰਾਹੀਂ ਕੋਰੋਨਾ ਪ੍ਰਬੰਧਨ ’ਚ 20,000 ਮੋਹਰੀ ਸਿਹਤ ਕਰਮਚਾਰੀਆਂ ਨੂੰ ਸਿੱਖਿਅਤ ਕਰਨ ਵੱਲ ਧਿਆਨ ਦਿੱਤਾ ਜਾਵੇਗਾ।
ਸਥਾਪਿਤ ਕੀਤੇ ਜਾਣਗੇ ਕਾਲ ਸੈਂਟਰ
ਰਿਪੋਰਟ ਅਨੁਸਾਰ ਗੂਗਲ ਦੁਆਰਾ ਅਰਮਾਨ ਨੂੰ ਦਿੱਤੀ ਗਈ ਇਸ ਗ੍ਰਾਂਟ ਦੇ ਇਸਤੇਮਾਲ ਨਾਲ ਆਸ਼ਾ ਅਤੇ ਏਐੱਨਐੱਮ ਨੂੰ ਵੱਧ ਸਹਾਇਤਾ ਅਤੇ ਸਲਾਹ ਪ੍ਰਦਾਨ ਕਰਨ ਲਈ ਕਾਲ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ। ਗੂਗਲ ਇੰਡੀਆ ਦੇ ਕੰਟਰੀ ਹੈੱਡ ਅਤੇ ਉਪ ਪ੍ਰਧਾਨ ਸੰਜੈ ਗੁਪਤਾ ਨੇ ਦੱਸਿਆ ਕਿ ਗੂਗਲ ’ਚ ਲੋਕਾਂ ਕੋਲ ਸੁਰੱਖਿਅਤ ਰਹਿਣ ਲਈ ਜ਼ਰੂਰੀ ਜਾਣਕਾਰੀ ਅਤੇ ਉਪਕਰਣ ਹੋਣੇ ਚਾਹੀਦੇ ਹਨ।