PreetNama
ਖਬਰਾਂ/Newsਖਾਸ-ਖਬਰਾਂ/Important News

ਹੁਣ ਮਨਜਿੰਦਰ ਸਿਰਸਾ ਦਾ ਕੁਟਾਪਾ, ਪੱਗ ਵੀ ਲੱਥੀ

ਨਵੀਂ ਦਿੱਲੀ: ਅਕਾਲੀ ਦਲ ਦੇ ਲੀਡਰ ਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇਲਜ਼ਾਮ ਲਾਇਆ ਹੈ ਕਿ ਦਿੱਲੀ ਵਿਧਾਨ ਸਭਾ ਵਿੱਚ ਉਨ੍ਹਾਂ ਨੂੰ ਕੁੱਟਿਆ ਗਿਆ ਤੇ ਪੱਗ ਉਤਾਰ ਦਿੱਤੀ ਗਈ। ਸਿਰਸਾ ਮੁਤਾਬਕ ਜਦੋਂ ਉਨ੍ਹਾਂ ਕੁੱਟਿਆ ਗਿਆ ਉਸ ਵੇਲੇ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ ਗਈ ਤੇ ਕੈਮਰੇ ਵੀ ਬੰਦ ਸੀ।

ਸਿਰਸਾ ਨੇ ਟਵੀਟ ਕਰਕੇ ਕਿਹਾ ਕਿ ਹੈ ਕਿ ਅੱਜ ਤੋਂ ਜ਼ਿਆਦਾ ਦੁਖਦ ਦਿਨ ਮੇਰੀ ਜ਼ਿੰਦਗੀ ਵਿੱਚ ਨਾ ਹੋਇਆ ਹੈ ਤੇ ਨਾ ਹੀ ਹੋਏਗਾ। ਵਿਧਾਨ ਸਭਾ ਦੇ ਸਪੀਕਰ ਦੇ ਕਹਿਣ ‘ਤੇ ਮਾਰਸ਼ਲ ਨੇ ਉਨ੍ਹਾਂ ਦੀ ਪੱਗ ਨੂੰ ਹੱਥ ਪਾਇਆ। ਇਸ ਦੌਰਾਨ ਉਨ੍ਹਾਂ ਦੀ ਪੱਗ ਲਹਿ ਗਈ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਕਹਿੰਦੇ ਰਹੇ ਕਿ ਉਨ੍ਹਾਂ ਪੱਗ ਨਾ ਉਤਾਰੀ ਜਾਵੇ।

Embedded video

ਇਸ ਤੋਂ ਇਲਾਵਾ ਟਵਿੱਟਰ ‘ਤੇ ਕੁਝ ਟਵੀਟ ਵੀ ਕੀਤੇ ਗਏ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸਿਰਸਾ ਨੇ ਬਾਅਦ ਵਿੱਚ ਬਾਥਰੂਮ ਵਿੱਚ ਜਾ ਕੇ ਪੱਗ ਠੀਕ ਕੀਤੀ। ਸਿਰਸਾ ਨੇ ਕਿਹਾ ਕਿ ਕੀ ਵਿਧਾਨ ਸਭਾ ਵਿੱਚ ਸਿੱਖਾਂ ਦੀ ਗੱਲ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਸਭ ਹੋਇਆ ਸਦਨ ਵਿੱਚ ਉਸ ਵੇਲੇ ਸੌਰਭ ਭਾਰਦਵਾਜ ਤੇ ਜਰਨੈਲ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਕਾਂਗਰਸ ਦੀ ਰਾਹ ਪੈ ਸਿੱਖਾਂ ‘ਤੇ ਅੱਤਿਆਚਾਰ ਕਰ ਰਹੇ ਹਨ।

Related posts

ਸ੍ਰੀ ਦਰਬਾਰ ਸਾਹਿਬ ਸਮੂਹ ਨੇੜੇ ਧਮਾਕਿਆਂ ਮਗਰੋਂ ਐਕਸ਼ਨ ਮੋਡ ‘ਚ ਸ਼੍ਰੋਮਣੀ ਕਮੇਟੀ, ਪਹਿਲੀ ਵਾਰ ਚੁੱਕਿਆ ਅਹਿਮ ਕਦਮ

On Punjab

ਪਾਕਿਸਤਾਨ ਨੇ ਫਿਰ ਕੀਤੀ ਸੀਜ਼ਫਾਈਰ ਦੀ ਉਲੰਘਣਾ…

On Punjab

ਲਾਟਰੀ ਲੱਗ ਗਈ! ਜਿੱਤਣ ਵਾਲੇ ਨੂੰ ਹਰ ਮਹੀਨੇ ਮਿਲਣਗੇ 10 ਲੱਖ ਰੁਪਏ, ਉਹ ਵੀ 30 ਸਾਲਾਂ ਤੱਕ

On Punjab