ਇਟਲੀ ਬੇਸ਼ੱਕ ਇਕ ਮਹਿਲਾ ਪ੍ਰਧਾਨ ਦੇਸ਼ ਹੈ ਪਰ ਇੱਥੇ ਵੀ ਬੱਚਿਆਂ ਦੀ ਪਛਾਣ ਉਸ ਦੇ ਪਿਤਾ ਦੇ ਨਾਮ ਨਾਲ ਹੀ ਹੁੰਦੀ ਹੈ ਭਾਵ ਬੱਚਿਆਂ ਦੇ ਨਾਮ ਨਾਲ ਪਿਤਾ ਦਾ ਉਪਨਾਮ ਹੀ ਲਗਦਾ ਹੈ ਪਰ ਹੁਣ ਇਸ ਕਾਨੂੰਨ ਦੇ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਹਾਲ ਵਿਚ ਇਟਲੀ ਦੀ ਪਰਿਵਾਰਕ ਮੰਤਰੀ ਐਲੇਨਾ ਬੋਨੇਤੀ ਨੇ ਬਿਆਨ ਵਿਚ ਕਿਹਾ ਕਿ ਹੁਣ ਕਾਨੂੰਨ ਬਦਲਣ ਦਾ ਦੌਰ ਆ ਗਿਆ ਹੈ ਤਾਂ ਜੋ ਬੱਚਿਆਂ ਨੂੰ ਆਪਣੇ ਪਿਤਾ ਦੀ ਬਜਾਏ ਆਪਣੀ ਮਾਂ ਦਾ ਉਪਨਾਮ ਚੁਣਨ ਦਾ ਹੱਕ ਦਿੱਤਾ ਜਾਵੇ। ਉਨ੍ਹਾਂ ਕਿਹਾ,’ਹੁਣ ਸਮਾਂ ਆ ਗਿਆ ਹੈ ਕਿ ਇਤਿਹਾਸ ਵਿੱਚ ਔਰਤਾਂ ਦੇ ਨਾਮ ਹੇਠਾਂ ਬੱਚਿਆ ਦਾ ਜ਼ਿਕਰ ਆਉਣ ਦਿੱਤਾ ਜਾਵੇ।’
ਇਹ ਵਿਸ਼ੇਸ਼ ਪ੍ਰਗਟਾਵਾ ਇਟਲੀ ਦੀ ਪਰਿਵਾਰਕ ਮੰਤਰੀ ਐਲੇਨਾ ਬੋਨੇਤੀ ਨੇ ਇਕ ਉੱਚ ਅਦਾਲਤ ਦੇ ਫੈਸਲੇ ਦੀ 60 ਵੀਂ ਵਰ੍ਹੇਗੰਢ ਦੇ ਸਮਾਰੋਹ ਮੌਕੇ ਕਾਨਫਰੰਸ ਵਿਚ ਭਾਗ ਲੈਣ ਉਪੰਰਤ ਕੀਤਾ ਜਿਸ ਨਾਲ ਔਰਤਾਂ ਨੂੰ ਇਟਲੀ ਦੇ ਇਤਿਹਾਸ ਵਿੱਚ ਆਪਣੀ ਹੋਂਦ ਪ੍ਰਗਟਾਉਣ ਦਾ ਮੌਕਾ ਮਿਲਿਆ।
ਇਟਲੀ ਵਿਚ ਔਰਤਾਂ ਆਮ ਤੌਰ ‘ਤੇ ਆਪਣੇ ਨਾਮ ਨਾਲ ਆਪਣੇ ਪਿਤਾ ਦਾ ਉਪਨਾਮ ਰੱਖਦੀਆਂ ਹਨ ਪਰ ਬੱਚਿਆਂ ਦਾ ਨਾਮ ਨਾਲ ਉਨ੍ਹਾਂ ਦੇ ਪਤੀ ਦਾ ਹੀ ਉਪ ਨਾਮ ਲਿਖਿਆ ਜਾਂਦਾ ਹੈ।