Dgca approves licenced weapons : ਹਵਾਈ ਸਫ਼ਰ ਦੌਰਾਨ ਯਾਤਰੀ ਹੁਣ ਆਪਣੇ ਨਾਲ ਆਪਣਾ ਲਾਇਸੈਂਸੀ ਹੱਥਿਆਰ ਲੈ ਕੇ ਜਾ ਸਕਦੇ ਹਨ ।ਡਾਇਰੈਕਟਰ ਜਨਰਲ਼ ਆਫ਼ ਸਿਵਿਲ ਐਵੀਏਸ਼ਨ (ਡੀਜੀਸੀਏ) ਦੇ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਨੇ ਦੇਸ਼ ਭਰ ਦੇ ਏਅਰਪੋਟ ਲਈ ਇਹ ਆਦੇਸ਼ ਜਾਰੀ ਕੀਤੇ ਹਨ । ਆਦੇਸ਼ ਅਨੁਸਾਰ ਯਾਤਰੀ ਲਾਇਸੈਂਸੀ ਰਿਵੋਲਵਰ, ਪਿਸਟਲ ਜਾਂ ਸ਼ੋਟ ਗਨ ਨਾਲ 50 ਕਾਰਤੂਸ ਲੈ ਜਾ ਸਕਦਾ ਹੈ ।
ਭਾਰਤ ‘ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਵਿਮਾਨ ‘ਚ ਯਾਤਰੀਆਂ ਨੂੰ ਹੱਥਿਆਰ ਲੈ ਜਾਣ ਦਾ ਪਰਮਿਟ ਦਿੱਤਾ ਜਾ ਰਿਹਾ ਹੈ। ਇਹ ਮਨਜੂਰੀ ਜਨਵਰੀ 2020 ਤੋਂ 31 ਦਸੰਬਰ 2020 ਤੱਕ ਇੱਕ ਸਾਲ ਲਈ ਦਿੱਤੀ ਗਈ ਹੈ । ਜੇਕਰ ਇਹ ਪ੍ਰਯੋਗ ਸਫ਼ਲ ਰਿਹਾ ਤਾਂ ਬਾਅਦ ਵਿੱਚ ਇਸ ਨੂੰ ਨਿਯਮਤ ਰੱਖਣ ਤੇ ਵਿਚਾਰ ਕੀਤਾ ਜਾਵੇਗਾ।