39.96 F
New York, US
December 12, 2024
PreetNama
ਸਮਾਜ/Social

ਹੁਣ ਹਵਾਬਾਜ਼ੀ ਮੰਤਰਾਲੇ ‘ਚ ਕੋਰੋਨਾ ਨੇ ਦਿੱਤੀ ਦਸਤਕ, ਇੱਕ ਅਧਿਕਾਰੀ ਪਾਜ਼ੀਟਿਵ

Civil Aviation Ministry employee: ਨਵੀਂ ਦਿੱਲੀ: ਰਾਸ਼ਟਰਪਤੀ ਭਵਨ ਅਤੇ ਲੋਕ ਸਭਾ ਸਕੱਤਰੇਤ ਤੋਂ ਬਾਅਦ ਕੋਰੋਨਾ ਵਾਇਰਸ ਨੇ ਹੁਣ ਮੰਤਰਾਲਿਆਂ ਵਿੱਚ ਵੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ । ਸੂਤਰਾਂ ਅਨੁਸਾਰ ਹਵਾਬਾਜ਼ੀ ਮੰਤਰਾਲੇ ਦਾ ਇੱਕ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਉਹ ਮੰਤਰਾਲੇ ਦੀ ਬਿਲਡਿੰਗ (ਰਾਜੀਵ ਗਾਂਧੀ ਭਵਨ) ਦੇ ਬਾਹਰ ਕੰਮ ਕਰਦਾ ਹੈ । ਇਸ ਅਧਿਕਾਰੀ ਦਾ ਟੈਸਟ ਰਿਜਲਟ ਕੱਲ ਯਾਨੀ ਮੰਗਲਵਾਰ ਨੂੰ ਆਇਆ ਸੀ, ਜਿਸ ਤੋਂ ਬਾਅਦ ਭਗਦੜ ਦਾ ਮਾਹੌਲ ਪੈਦਾ ਹੋ ਗਿਆ ਹੈ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਕੰਪਲੈਕਸ ਵਿੱਚ ਵੀ ਕੋਰੋਨਾ ਦਾਖਲ ਹੋ ਗਿਆ ਹੈ । ਕੰਪਲੈਕਸ ਦੇ ਪਾਕੇਟ-2 ਦੇ ਸ਼ੈਡਿਊਲ-ਏ ਵਿੱਚ ਰਹਿਣ ਵਾਲੀ ਇੱਕ ਔਰਤ ਕੋਰੋਨਾ ਪੀੜਤ ਪਾਈ ਗਈ ਹੈ । ਹਾਲਾਂਕਿ ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਕੱਤਰੇਤ ਦਾ ਕੋਈ ਸਟਾਫ ਕੋਰੋਨਾ ਤੋਂ ਪੀੜਤ ਨਹੀਂ ਹੈ । ਉੱਥੇ ਹੀ, ਦੂਜੇ ਪਾਸੇ ਲੋਕ ਸਭਾ ਸਕੱਤਰੇਤ ਦਾ ਵੀ ਇੱਕ ਸਫ਼ਾਈ ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲਆ ਹੈ ।

ਦੱਸ ਦੇਈਏ ਕਿ ਰਾਸ਼ਟਰਪਤੀ ਭਵਨ ਵਿੱਚ ਕੋਰੋਨਾ ਪੀੜਤ ਮਿਲਣ ਤੋਂ ਬਾਅਦ ਸਿਹਤ ਮੰਤਰਾਲੇ ਦੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 125 ਪਰਿਵਾਰਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ । ਚਿੰਤਾ ਦੀ ਗੱਲ ਇਹ ਹੈ ਕਿ ਔਰਤ ਦਾ ਪਤੀ ਰਾਸ਼ਟਰਪਤੀ ਭਵਨ ਚ ਕੰਮ ਕਰਨ ਵਾਲੇ ਅੰਡਰ ਸੈਕ੍ਰੇਟਰੀ ਪੱਧਰ ਦੇ ਆਈ.ਏ.ਐੱਸ. ਅਧਿਕਾਰੀ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ । ਇਸ ਨੂੰ ਦੇਖਦੇ ਹੋਏ ਚੌਕਸੀ ਵਜੋਂ ਅਧਿਕਾਰੀ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ ।

Related posts

ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਲੱਭਣ ਦੀ ਲੋੜ

Pritpal Kaur

Pakistan ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਾਪਸੀ ਦੀ ਤਰੀਕ ਤਹਿ, ਭਰਾ ਸ਼ਾਹਬਾਜ਼ ਨੇ ਦਿੱਤੀ ਜਾਣਕਾਰੀ

On Punjab

ਬਗਦਾਦ ‘ਚ ISIS ਦਾ ਹਮਲਾ, 6 ਸੁਰੱਖਿਆ ਬਲਾਂ ਸਮੇਤ 8 ਲੋਕਾਂ ਦੀ ਮੌਤ

On Punjab