ਦੁਨੀਆ ’ਚ ਹੁਣ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਖ਼ਿਲਾਫ਼ ਵੈਕਸੀਨ ਬਣਾਉਣ ਵਾਲੀ ਅਮਰੀਕਾ ਦੀ ਦਿੱਗਜ ਦਵਾਈ ਕੰਪਨੀ ਫਾਈਜ਼ਰ (Pfizer) ਨੇ ਕਿਹਾ ਹੈ ਕਿ ਉਹ ਆਪਣੀ ਵੈਕਸੀਨ ਦਾ ਟਰਾਇਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਦੇ ਤਹਿਤ ਪਹਿਲੇ ਪੜਾਅ ਦੇ ਟਰਾਇਲ ’ਚ ਘੱਟ ਗਿਣਤੀ ’ਚ ਛੋਟੇ ਬੱਚਿਆਂ ਨੂੰ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੀਆਂ ਵੱਖ-ਵੱਖ ਡੋਜ਼ ਦਿੱਤੀਆਂ ਜਾਣਗੀਆਂ। ਇਸ ਲਈ ਫਾਈਜ਼ਰ ਦੁਨੀਆ ਦੇ ਚਾਰ ਦੇਸ਼ਾਂ – ਸੰਯੁਕਤ ਰਾਜ ਅਮਰੀਕਾ, ਫਿਨਲੈਂਡ, ਪੋਲੈਂਡ ਤੇ ਸਪੇਨ ’ਚ 90 ਤੋਂ ਵੀ ਜ਼ਿਆਦਾ ਕਲੀਨਿਕਲ ਸਾਈਟਜ਼ ’ਤੇ 4,500 ਤੋਂ ਜ਼ਿਆਦਾ ਬੱਚਿਆਂ ਦੀ ਚੋਣ ਕੀਤੀ ਜਾਵੇਗੀ।ਫਾਈਜ਼ਰ (Pfizer) ਨੇ ਦੱਸਿਆ ਕਿ ਵੈਕਸੀਨ ਦੇ ਕਲੀਨਿਕਲ ਟਰਾਇਲ (clinical trial) ਲਈ ਇਸ ਹਫ਼ਤੇ ਪੰਜ ਤੋਂ 11 ਸਾਲ ਦੇ ਬੱਚਿਆਂ ਨੂੰ ਇਨਰੋਲ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਬੱਚਿਆਂ ਨੂੰ 10 ਮਾਈਕ੍ਰੋਗ੍ਰਾਮ ਦੀ ਦੋ ਵੈਕਸੀਨ ਡੋਜ ਦਿੱਤੀ ਜਾਵੇਗੀ, ਜੋ ਕਿ ਕਿਸ਼ੋਰ (12 ਸਾਲ ਤੋਂ 18 ਸਾਲ ਦੇ ਵਿਚਕਾਰ) ਤੇ ਵਇਸਕੋ (ਬਜ਼ੁਰਗਾਂ) ਨੂੰ ਦਿੱਤੀ ਜਾਣ ਵਾਲੀ ਵੈਕਸੀਨ ਦੀ ਡੋਜ ਦਾ ਇਕ ਤਿਹਾਈ ਹੈ। ਫਾਈਜ਼ਰ ਨੇ ਦੱਸਿਆ ਕਿ ਇਸ ਦੇ ਕੁਝ ਹਫ਼ਤਿਆਂ ਬਾਅਦ 6 ਮਹੀਨੇ ਤੋਂ ਜ਼ਿਆਦਾ ਉਮਰ ਦੇ ਬੱਚਿਆਂ ’ਤੇ ਵੀ ਵੈਕਸੀਨ ਦਾ ਕਲੀਨਿਕਲ ਟਰਾਇਲ ਸ਼ੁਰੂ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਤਿੰਨ ਮਾਈਕ੍ਰੋਗ੍ਰਾਮ ਵੈਕਸੀਨ ਡੋਜ ਦਿੱਤੀ ਜਾਵੇਗੀ।
ਫਾਈਜ਼ਰ (Pfizer) ਦੇ ਬੁਲਾਰੇ ਨੇ ਕਿਹਾ ਕੰਪਨੀ ਨੂੰ ਉਮੀਦ ਹੈ ਕਿ ਸਤੰਬਰ ਤਕ 5 ਤੋਂ 11 ਸਾਲ ਦੇ ਬੱਚਿਆਂ ’ਤੇ ਵੈਕਸੀਨ ਟਰਾਇਲ ਦਾ ਅੰਕੜਾ ਆ ਜਾਵੇਗਾ, ਉੱਥੇ ਹੀ 2 ਤੋਂ 5 ਸਾਲ ਦੇ ਬੱਚਿਆਂ ਲਈ ਵੀ ਇਹ ਅੰਕੜਾ ਜਲਦ ਹੀ ਆ ਸਕਦਾ ਹੈ, ਜਿਸ ਤੋਂ ਬਾਅਦ ਕੰਪਨੀ ਇਸ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਲਈ ਅਪਲਾਈ ਕਰ ਦੇਵੇਗੀ।
2 ਸਾਲ ਤੋਂ ਵਧ ਉਮਰ ਦੇ ਬੱਚਿਆਂ ਨੂੰ ਪਹਿਲਾਂ ਹੀ ਲਗਾਈ ਜਾ ਰਹੀ ਵੈਕਸੀਨ
12 ਸਾਲ ਤੋਂ ਵਧ ਉਮਰ ਦੇ ਬੱਚਿਆਂ ਲਈ ਵੈਕਸੀਨ ਦੇ ਇਸਤੇਮਾਲ ਨੂੰ ਪਹਿਲਾਂ ਹੀ ਮਨਜ਼ਰੀ ਦਿੱਤੀ ਜਾ ਚੁੱਕੀ ਹੈ। ਅਮਰੀਕਾ ਤੇ ਯੂਰੋਪੀਆ ਸੰਘ ’ਚ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਫਾਈਜ਼ਰ ਦੀ ਵੈਕਸੀਨ ਲਗਾਉਣ ਲਈ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਹਾਲਾਂਕਿ ਇਹ ਮਨਜ਼ੂਰੀ ਐਮਰਜੈਂਸੀ ਇਸਤੇਮਾਲ ਲਈ ਹੀ ਦਿੱਤੀ ਗਈ ਹੈ। ਇਸ ਉਮਰ ਵਰਗ ਦੇ ਬੱਚਿਆਂ ਨੂੰ ਵਇਸਕੋ ਦੇ ਬਰਾਬਰ ਹੀ ਭਾਵ 30 ਮਾਈਕ੍ਰੋਗ੍ਰਾਮ ਦੀ ਡੋਜ ਦਿੱਤੀ ਜਾ ਰਹੀ ਹੈ।