google pay search: Google for India ਕੰਪਨੀ ਨੇ ਇਸ ਈਵੈਂਟ ‘ਚ ਹਿੰਦੀ ਦੇ ਦਬਦਬੇ ਤੇ ਭਾਰਤੀ ਯੂਜ਼ਰਜ਼ ਵਲੋਂ Google ਦੇ ਪ੍ਰੋਡਕਟਸ ਦੇ ਇਸਤੇਮਾਲ ਬਾਰੇ ਦੱਸਿਆ। ਇਸ ਵੇਲੇ ਭਾਰਤ ‘ਚ ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ ‘ਚ ਸਭ ਤੋਂ ਜ਼ਿਆਦਾ ਗ੍ਰੋਥ ਦੇਖੀ ਜਾ ਰਹੀ ਹੈ। Google for India ਆਪਣੇ ਪੰਜਵੇਂ ਸਲਾਨਾ ਈਵੈਂਟ ‘ਚ ਕੰਪਨੀ ਨੇ ਪੇਮੈਂਟ ਸਰਵਿਸ ਐਪ Google Pay ‘ਚ ਇੱਕ ਐਂਟਰੀ ਲੈਵਲ Job Search ਫੀਚਰ ਆਪਸ਼ਨ ਜੋੜਨ ਦਾ ਐਲਾਨ ਕੀਤਾ ਹੈ।ਇਸ ਫੀਚਰ ਦੇ ਰਾਹੀਂ ਯੂਜ਼ਰਜ਼ Google Pay ਜ਼ਰੀਏ ਵੀ ਨੌਕਰੀ ਸਰਚ ਕਰ ਸਕਣਗੇ। ਦੱਸ ਦੇਈਏ ਕਿ Google Job Search ਫੀਚਰਜ਼ ਨੂੰ ਕਾਫੀ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ। ਹੁਣ ਇਸ ਫੀਚਰ ਨੂੰ Google Pay ਨਾਲ ਇੰਟੀਗ੍ਰੇਟ ਕੀਤਾ ਜਾਵੇਗਾ। Google Job Search ਫੀਚਰ ਤੁਹਾਨੂੰ ਉਨ੍ਹਾਂ ਨੌਕਰੀਆਂ ਦੇ ਬਾਰੇ ਦੱਸੇਗਾ ਜਿਨ੍ਹਾਂ ਲਈ ਤੁਸੀ ਆਪਣੀ ਕੈਟਾਗਰੀ ਭਰੀ ਹੋਵੇਗੀ। ਪ੍ਰੋਫਾਈਲ ‘ਚ ਯੂਜ਼ਰਜ਼ ਆਪਣੇ ਐਜੂਕੇਸ਼ਨ ਦੇ ਨਾਲ-ਨਾਲ ਤਜਰਬਾ ਵੀ ਲਿਖ ਸਕਣਗੇ ਅਤੇ ਜੇਕਰ ਯੂਜ਼ਰ ਚਾਹੇ ਤਾਂ ਉਹ ਆਪਣਾ CV ਵੀ ਅਪਡੇਟ ਕਰ ਸਕਣਗੇ।