27.36 F
New York, US
February 22, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹੁਨਰ ਵਿਕਾਸ ਪੰਜਾਬ ਦੀ ਆਰਥਿਕ ਤਰੱਕੀ ਦਾ ਅਧਾਰ: ਅਮਨ ਅਰੋੜਾ

ਪਟਿਆਲਾ-ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਕਾਬਲ ਬਣਾਉਣ ਵੱਲ ਅਹਿਮ ਕਦਮ ਚੁੱਕਦਿਆ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਚੇਅਰਮੈਨਸ਼ਿਪ ਹੇਠਲੇ ‘ਸੰਨ ਫਾਊਂਡੇਸ਼ਨ’ ਵੱਲੋਂ ਪਟਿਆਲਾ ਵਿੱਚ ‘ਮੇਰਾ ਹੁਨਰ ਮੇਰੀ ਸ਼ਾਨ’ ਦੇ ਬੈਨਰ ਹੇਠ ਵਰਲਡ ਸਕਿੱਲ ਸੈਂਟਰ ਆਫ ਐਕਸੀਲੈਂਸ ਸਥਾਪਤ ਕੀਤਾ ਗਿਆ ਹੈ। ਇਸ ਟਰੱਸਟ ਦੇ ਅਜਿਹੇ ਤਿੰਨ ਕੇਂਦਰ ਪਹਿਲਾਂ ਹੀ ਵੱਖ ਵੱਖ ਸ਼ਹਿਰਾਂ ’ਚ ਚੱਲ ਰਹੇ ਹਨ। ਇਸ ਕੇਂਦਰ ਦਾ ਉਦਘਾਟਨ ਅੱੱਜ ਕਈ ਹਸਤੀਆਂ ਨੇ ਸਾਂਝੇ ਤੌਰ ’ਤੇ ਕੀਤਾ। ਇੱਥੇ ਨਗਰ ਨਿਗਮ ਦਫ਼ਤਰ ਸਾਹਮਣੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਇਸ ਕੇਂਦਰ ਦਾ ਉਦਘਾਟਨ ਪੰਜਾਬ ਦੇ ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ ਨੇ ਕੀਤਾ। ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਨਰ ਵਿਕਾਸ ਪੰਜਾਬ ਦੀ ਆਰਥਿਕ ਤਰੱਕੀ ਦਾ ਅਧਾਰ ਹੈ। ਇਸ ਲਈ ਪੰਜਾਬ ਸਰਕਾਰ ਅਜਿਹੀਆਂ ਪਹਿਲਕਦਮੀਆਂ ਦਾ ਪੂਰਾ ਸਮਰਥਨ ਕਰਦੀ ਹੈ, ਜੋ ਇੱਕ ਹੁਨਰਮੰਦ ਅਤੇ ਸਸ਼ਕਤ ਪੰਜਾਬ ਵਿੱਚ ਯੋਗਦਾਨ ਪਾਉਂਦੀਆਂ ਹਨ। ਇਸ ਮੌਕੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਅਰਦਾਸ ਕੀਤੀ।

ਸੰਨ ਫਾਊਂਡੇਸ਼ਨ ਦੇ ਚੇਅਰਮੈਨ ਵਜੋਂ ਵਿਕਰਮਜੀਤ ਸਾਹਨੀ ਨੇ ਦੱਸਿਆ ਕਿ ਇਹ ਅਤਿ-ਆਧੁਨਿਕ ਹੁਨਰ ਵਿਕਾਸ ਕੇਂਦਰ ਸਾਲਾਨਾ 1000 ਤੋਂ ਵੱਧ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਪ੍ਰਦਾਨ ਕਰਕੇ ਨੌਕਰੀਆਂ ਲਈ ਤਿਆਰ ਕਰੇਗਾ। ਇਥੇ ਜਨਰਲ ਡਿਊਟੀ ਅਸਿਸਟੈਂਟ, ਅਸਿਸਟੈਂਟ ਇਲੈਕਟਰੀਸ਼ੀਅਨ, ਅਸਿਸਟੈਂਟ ਬਿਊਟੀ ਥੈਰੇਪਿਸਟ, ਬੀਐੱਫਐੱਸਆਈ-ਬੈਂਕ ਇਨਸ਼ੋਰੈਂਸ ਰਿਲੇਸ਼ਨਸ਼ਿਪ ਐਸੋਸੀਏਟ, ਬੀਐਫਐਸਆਈ-ਅਕਾਊਂਂਟ ਅਸਿਸਟੈਂਟ ਅਤੇ ਘਰੇਲੂ ਡਾਟਾ ਐਂਟਰੀ ਅਪਰੇਟਰ ਵਰਗੇ ਕੋਰਸ ਕਰਵਾਏ ਜਾਣਗੇ।

ਨਿਰਵਿਘਨ ਨੌਕਰੀ ਪਲੇਸਮੈਂਟ ਦੀ ਸਹੂਲਤ ਲਈ ਮਜ਼ਬੂਤ ਉਦਯੋਗਿਕ ਸੰਬੰਧਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ‘ਇਹ ਹੁਨਰ ਕੇਂਦਰ ਨਾ ਸਿਰਫ਼ ਗਿਆਨ ਪ੍ਰਦਾਨ ਕਰੇਗਾ, ਬਲਕਿ ਇਹ ਵੀ ਯਕੀਨੀ ਬਣਾਏਗਾ ਕਿ ਸਿਖਲਾਈ ਪ੍ਰਾਪਤ ਵਿਦਿਆਰਥੀ ਨਾਮਵਰ ਕੰਪਨੀਆਂ ਵਿੱਚ ਸਨਮਾਨਜਨਕ ਨੌਕਰੀਆਂ ਵੀ ਪ੍ਰਾਪਤ ਕਰਨ।’ ਉਨ੍ਹਾਂ ਦਾ ਸੰਪੂਰਨ ਦ੍ਰਿਸ਼ਟੀਕੋਣ ਹੱਥੀਂ ਸਿਖਲਾਈ, ਸਲਾਹ ਅਤੇ ਨੌਕਰੀ ਦੀ ਤਿਆਰੀ ਨੂੰ ਜੋੜ ਕੇ ਨੌਜਵਾਨਾਂ ਲਈ ਇੱਕ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣਾ ਹੈ। ਉਦਘਾਟਨੀ ਸਮਾਗਮ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਸਾਹਨੀ ਨੂੰ ‘ਭਾਰਤ ਦਾ ਰੁਜ਼ਗਾਰ ਪੁਰਸ਼’ ਕਰਾਰ ਦਿੰਦਿਆਂ ਕਿਹਾ ਕਿ ਇਹ ਪਹਿਲਕਦਮੀ ਸੱਚਮੁੱਚ ਪੰਜਾਬ ਦੇ ਨੌਜਵਾਨਾਂ ਲਈ ਪਰਿਵਰਤਨਸ਼ੀਲ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਸੀ ਕਿ ਡਾ. ਸਾਹਨੀ ਨੇ ਸਮਾਜਿਕ ਜ਼ਿੰਮੇਵਾਰੀ ਦੀ ਇੱਕ ਸ਼ਾਨਦਾਰ ਉਦਾਹਰਣ ਕਾਇਮ ਕੀਤੀ ਹੈ। ਹੁਨਰ ਵਿਕਾਸ ਵਿੱਚ ਨਿਵੇਸ਼ ਕਰਕੇ, ਉਹ ਸਿਰਫ਼ ਵਿਅਕਤੀਆਂ ਨੂੰ ਸਿਖਲਾਈ ਨਹੀਂ ਦੇ ਰਹੇ, ਸਗੋਂ ਪੰਜਾਬ ਦੇ ਕਾਰਜਬਲ ਨੂੰ ਮਜ਼ਬੂਤ ਕਰਦਿਆਂ ਸੂਬੇ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਵੀ ਪਾ ਰਹੇ ਹਨ। ਇਹ ਹੁਨਰ ਕੇਂਦਰ ਨੌਜਵਾਨਾਂ ਲਈ ਉਮੀਦ ਦੀ ਕਿਰਨ ਸਾਬਤ ਹੋਵੇਗਾ। ਇਸ ਉਦਘਾਟਨ ਦੌਰਾਨ ਸੰਸਦ ਮੈਂਬਰ ਧਰਮਵੀਰ ਗਾਂਧੀ, ਵਿਧਾਇਕ ਅਜੀਤਪਾਲ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵੀ ਮੌਜੂਦ ਰਹੇ।

Related posts

ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ, ਇਕ ਸਾਲ ਤੱਕ ਨਹੀਂ ਵਧਣਗੀਆਂ ਤੇਲ ਦੀਆਂ ਕੀਮਤਾਂ

On Punjab

Lakhimpur Kheri Violence: ਲਖੀਮਪੁਰ ਖੀਰੀ ਪਹੁੰਚਿਆ ਅਕਾਲੀ ਦਲ ਦਾ ਵਫਦ, ਕੇਂਦਰੀ ਮੰਤਰੀ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

On Punjab

500 ਕਰੋੜ ਦੇ ਧੋਖਾਧੜੀ ਮਾਮਲੇ ‘ਚ ਫਸੇ ਐਲਵਿਸ਼ ਯਾਦਵ, ਦਿੱਲੀ ਪੁਲਿਸ ਨੇ ਕਾਮੇਡੀਅਨ ਭਾਰਤੀ ਸਿੰਘ ਸਮੇਤ 5 ਨੂੰ ਭੇਜਿਆ ਸੰਮਨ ਦਿੱਲੀ ਪੁਲਿਸ ਨੇ 500 ਕਰੋੜ ਰੁਪਏ ਦੀ ਧੋਖਾਧੜੀ ਵਾਲੇ ਐਪ ਅਧਾਰਤ ਘੁਟਾਲੇ ਦੇ ਸਬੰਧ ਵਿੱਚ ਯੂਟਿਊਬਰ ਐਲਵੀਸ਼ ਯਾਦਵ ਅਤੇ ਕਾਮੇਡੀਅਨ ਭਾਰਤੀ ਸਿੰਘ ਸਮੇਤ ਪੰਜ ਲੋਕਾਂ ਨੂੰ ਸੰਮਨ ਕੀਤਾ ਹੈ। ਪੁਲਿਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰਾਂ ਨੇ ਆਪਣੇ ਪੰਨਿਆਂ ‘ਤੇ HIBOX ਮੋਬਾਈਲ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਐਪ ਰਾਹੀਂ ਨਿਵੇਸ਼ ਕਰਨ ਦਾ ਲਾਲਚ ਦਿੱਤਾ।

On Punjab