ਮੁੰਬਈ: ਬਾੱਲੀਵੁੱਡ ਐਕਟਰਸ ਹੁਮਾ ਕੁਰੈਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਨੂੰ ਲੈ ਕੇ ਗੈਰ–ਜ਼ਿੰਮੇਦਾਰਾਨਾ ਬਿਆਨ ਦੇਣ ਤੋਂ ਬਚਣ। ਸੋਮਵਾਰ ਨੂੰ ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ‘ਤੇ ਵੱਡਾ ਫੈਸਲਾ ਲੈਂਦੇ ਹੋਏ ਧਾਰਾ 370 ਨੂੰ ਖ਼ਤਮ ਕਰ ਦਿੱਤਾ। ਸਰਕਾਰ ਦੇ ਇੱਕ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਰੀਐਕਸ਼ਨ ਸਾਹਮਣੇ ਆ ਰਹੇ ਹਨ।ਹੁਮਾ ਕੁਰੈਸ਼ੀ ਦੇ ਰਿਸ਼ਤੇਦਾਰ ਘਾਟੀ ‘ਚ ਰਹਿੰਦੇ ਹਨ। ਅਜਿਹੇ ‘ਚ ਐਕਟਰਸ ਨੇ ਟਵੀਟ ਕੀਤਾ, “ਉਹ ਸਭ ਜੋ ਕਸ਼ਮੀਰ ‘ਤੇ ਆਪਣੇ ਵਿਚਾਰ ਰੱਖਦੇ ਹਨ, ਉਨ੍ਹਾਂ ਨੂੰ ਉੱਥੋਂ ਦੇ ਜੀਵਨ, ਖੂਨ ਦੇ ਦਾਗ ਤੇ ਕਸ਼ਮੀਰੀਆਂ ਦੇ ਆਪਣਿਆਂ ਨੂੰ ਗੁਆਉਣ ਦਾ ਜ਼ਰਾ ਵੀ ਅੰਦਾਜ਼ਾ ਨਹੀਂ। ਕਿਰਪਾ ਕਰਕੇ ਗੈਰ–ਜ਼ਿੰਮੇਦਰਾਨਾ ਟਿੱਪਣੀਆਂ ਕਰਨ ਤੋਂ ਬਚੋ। ਉੱਥੇ ਵੀ ਲੋਕ ਹਨ, ਜਿਸ ‘ਚ ਔਰਤਾਂ, ਬੱਚੇ, ਬੁੱਢੇ ਤੇ ਬਿਮਾਰ ਸ਼ਾਮਲ ਹਨ। ਤੁਸੀਂ ਖੁਦ ਨੂੰ ਉਨ੍ਹਾਂ ਦੀ ਥਾਂ ਰੱਖ ਕੇ ਵੇਖੋ ਤੇ ਸੰਵੇਦਨਸ਼ੀਲ ਬਣੋ”।ਇਸ ਦੇ ਨਾਲ ਹੀ ਐਕਟਰ ਸੰਜੈ ਸੂਰੀ ਨੇ ਵੀ ਟਵੀਟ ਕਰ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ।