ਹੇਮਾ ਮਾਲਿਨੀ ਹਿੰਦੀ ਸਿਨੇਮਾ ਦੀ ਇਕ ਬਹੁਤ ਹੀ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਹੈ। ਹੇਮਾ 70 ਦੇ ਦਹਾਕੇ ਦੀ ਚੋਟੀ ਦੀ ਅਭਿਨੇਤਰੀ ਸੀ, ਉਸਨੇ ਪਿਛਲੇ ਸਮੇਂ ਵਿੱਚ ਇਕ ਤੋਂ ਵੱਧ ਫਿਲਮਾਂ ਕੀਤੀਆਂ ਹਨ, ਇਹਨਾਂ ਵਿੱਚ ਸ਼ੋਲੇ, ਸੀਤਾ-ਗੀਤਾ ਅਤੇ ਡਰੀਮ ਗਰਲ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਸ਼ਾਮਲ ਹਨ। ਫਿਲਮਾਂ ਤੋਂ ਇਲਾਵਾ ਹੇਮਾ ਨੇ ਫਿਲਮ ਇੰਡਸਟਰੀ ‘ਚ ਬਤੌਰ ਨਿਰਦੇਸ਼ਕ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਰਾਜਨੀਤੀ ਦੀ ਦੁਨੀਆ ‘ਚ ਵੀ ਸਰਗਰਮ ਹਨ।ਹੇਮਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ‘ਚੋਂ ਇਕ ਹੈ, ਜੋ ਭਾਵੇਂ ਕਈ ਫਿਲਮਾਂ ਨਾ ਵੀ ਕਰੇ, ਹਮੇਸ਼ਾ ਚਰਚਾ ‘ਚ ਰਹਿੰਦੀ ਹੈ ਪਰ ਇਕ ਸਮਾਂ ਸੀ ਜਦੋਂ ਇਹ ਅਭਿਨੇਤਰੀ ਆਪਣੇ ਕੰਮ ਕਾਰਨ ਨਹੀਂ, ਸਗੋਂ ਆਪਣੇ ਅਫੇਅਰਜ਼ ਕਾਰਨ ਚਰਚਾ ‘ਚ ਰਹਿੰਦੀ ਸੀ। ਅਖਬਾਰਾਂ ਤੋਂ ਲੈ ਕੇ ਮੈਗਜ਼ੀਨਾਂ ਤਕ ਹਰ ਜਗ੍ਹਾ ਹੇਮਾ ਦਾ ਨਾਂ ਕਿਸੇ ਨਾ ਕਿਸੇ ਨਾਲ ਜੁੜਿਆ ਹੋਇਆ ਸੀ।
ਉਸ ਸਮੇਂ ਹੇਮਾ ਦੇ ਪਿੱਛੇ ਤਿੰਨ ਸੁਪਰਸਟਾਰ ਦੀਵਾਨੇ ਸਨ। ਇਸ ਲਿਸਟ ਵਿੱਚ ਧਰਮਿੰਦਰ ਹੀ ਨਹੀਂ, ਸੰਜੀਵ ਕੁਮਾਰ ਅਤੇ ਜਤਿੰਦਰ ਵਰਗੇ ਵੱਡੇ ਸਿਤਾਰੇ ਵੀ ਸ਼ਾਮਲ ਹਨ, ਪਰ ਫਿਰ ਵੀ ਅਭਿਨੇਤਰੀ ਨੇ ਸੰਜੀਵ ਅਤੇ ਜਤਿੰਦਰ ਨੂੰ ਛੱਡ ਕੇ ਧਰਮਿੰਦਰ ਨਾਲ ਵਿਆਹ ਕਰ ਲਿਆ। ਕੀ ਤੁਹਾਨੂੰ ਪਤਾ ਹੈ ਕਿਉਂ? ਜੇਕਰ ਤੁਸੀਂ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਦੱਸਦੇ ਹਾਂ ਹੇਮਾ ਮਾਲਿਨੀ ਦੀ ਲਵ ਸਟੋਰੀ ਬਾਰੇ।
ਸੰਜੀਵ ਕੁਮਾਰ ਨੇ ਪ੍ਰਸਤਾਵ ਭੇਜਿਆ
ਅਦਾਕਾਰ ਸੰਜੀਵ ਕੁਮਾਰ ਹੇਮਾ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੇ ਅਭਿਨੇਤਰੀ ਨਾਲ ਆਪਣੇ ਦਿਲ ਦੀ ਗੱਲ ਕਰਨ ਲਈ ਅਭਿਨੇਤਾ ਜਤਿੰਦਰ ਦਾ ਸਹਾਰਾ ਲਿਆ। ਜਤਿੰਦਰ ਨੇ ਸੰਜੀਵ ਦਾ ਇਹ ਸੰਦੇਸ਼ ਹੇਮਾ ਤਕ ਵੀ ਪਹੁੰਚਾਇਆ ਪਰ ਅਦਾਕਾਰਾ ਨੇ ਸੰਜੀਵ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿਉਂਕਿ ਉਸ ਨੂੰ ਸੰਜੀਵ ਲਈ ਕੋਈ ਭਾਵਨਾ ਨਹੀਂ ਸੀ।
ਜਤਿੰਦਰ ਨਾਲ ਵਿਆਹ ਹੋਣ ਵਾਲਾ ਸੀ
ਸੰਜੀਵ ਕੁਮਾਰ ਦੇ ਨਾਂਹ ਕਹਿਣ ‘ਤੇ ਸੰਜੀਵ ਅਤੇ ਹੇਮਾ ਦੀ ਕਹਾਣੀ ਭਾਵੇਂ ਖਤਮ ਹੋ ਗਈ ਹੋਵੇ, ਪਰ ਇਸ ਘਟਨਾ ਨੇ ਇਕ ਹੋਰ ਕਹਾਣੀ ਨੂੰ ਜਨਮ ਦਿੱਤਾ ਅਤੇ ਉਹ ਸੀ ਜਤਿੰਦਰ ਅਤੇ ਹੇਮਾ ਦੇ ਨੇੜੇ ਆਉਣਾ। ਮੀਡੀਆ ਰਿਪੋਰਟਾਂ ਮੁਤਾਬਕ ਹੇਮਾ ਨੇ ਸੰਜੀਵ ਦੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ ਪਰ ਉਸ ਨੂੰ ਜਤਿੰਦਰ ਨਾਲ ਪਿਆਰ ਹੋ ਗਿਆ। ‘ਵਾਰਿਸ’ ਅਤੇ ‘ਗੇਰੀ ਚਾਲ’ ਵਰਗੀਆਂ ਫਿਲਮਾਂ ‘ਚ ਇਕੱਠੇ ਕੰਮ ਕਰ ਚੁੱਕੀ ਜਤਿੰਦਰ ਅਤੇ ਹੇਮਾ ਦੀ ਹਿੱਟ ਜੋੜੀ 1974 ‘ਚ ਫਿਲਮ ‘ਦੁਲਹਨ’ ਲਈ ਫਿਰ ਤੋਂ ਇਕੱਠੀ ਆਈ ਸੀ।ਦੱਸਿਆ ਜਾਂਦਾ ਹੈ ਕਿ ਉਸ ਦੌਰਾਨ ਦੋਹਾਂ ਨੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਹੇਮਾ ਤੇ ਜਤਿੰਦਰ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਵਿਆਹ ਲਈ ਤਿਆਰ ਸਨ ਕਿਉਂਕਿ ਉਸ ਸਮੇਂ ਹੇਮਾ ਅਤੇ ਧਰਮਿੰਦਰ ਦੇ ਅਫੇਅਰ ਦੀਆਂ ਚਰਚਾਵਾਂ ਜ਼ੋਰਾਂ ‘ਤੇ ਸਨ ਤੇ ਅਭਿਨੇਤਰੀ ਦੇ ਪਰਿਵਾਰ ਵਾਲੇ ਨਹੀਂ ਚਾਹੁੰਦੇ ਸਨ ਕਿ ਹੇਮਾ ਪਹਿਲਾਂ ਤੋਂ ਵਿਆਹੇ ਹੋਏ ਅਤੇ ਚਾਰ ਬੱਚਿਆਂ ਦੇ ਪਿਤਾ ਧਰਮਿੰਦਰ ਨਾਲ ਵਿਆਹ ਕਰੇ। ਜਤਿੰਦਰ ਅਤੇ ਹੇਮਾ ਦਾ ਵੀ ਵਿਆਹ ਹੋਣ ਵਾਲਾ ਸੀ ਪਰ ਆਖਰੀ ਪਲਾਂ ਵਿੱਚ ਹੇਮਾ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਧਰਮਿੰਦਰ ਹੀ ਉਨ੍ਹਾਂ ਦੇ ਮਨ ਵਿੱਚ ਸੀ।
ਧਰਮਿੰਦਰ ਨੂੰ ਹਮਸਫਰ ਬਣਾਇਆ
ਹੇਮਾ ਅਤੇ ਧਰਮਿੰਦਰ ਦਾ ਰਿਸ਼ਤਾ ਕਾਫੀ ਸਮੇਂ ਤਕ ਚੱਲਿਆ ਪਰ ਗੱਲ ਵਿਆਹ ਤਕ ਨਹੀਂ ਪਹੁੰਚ ਸਕੀ ਕਿਉਂਕਿ ਅਦਾਕਾਰਾ ਪ੍ਰਕਾਸ਼ ਕੌਰ ਨਾਲ ਪਹਿਲਾਂ ਤੋਂ ਹੀ ਵਿਆਹੁਤਾ ਰਿਸ਼ਤੇ ਵਿੱਚ ਸੀ ਅਤੇ ਉਨ੍ਹਾਂ ਦੇ ਚਾਰ ਬੱਚੇ ਸਨ। ਦੂਜੇ ਪਾਸੇ ਹੇਮਾ ਦੇ ਮਾਤਾ-ਪਿਤਾ ਵੀ ਅਜਿਹੇ ਵਿਅਕਤੀ ਨਾਲ ਬੇਟੀ ਦਾ ਵਿਆਹ ਕਰਨ ਲਈ ਤਿਆਰ ਨਹੀਂ ਸਨ ਅਤੇ ਉਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ, ਹੇਮਾ ਦਾ ਧਰਮਿੰਦਰ ਨਾਲ ਵਿਆਹ ਨਾਂ ਹੋ ਸਕੇ ਪਰ ਹੇਮਾ ਅਤੇ ਧਰਮਿੰਦਰ ਇਕ-ਦੂਜੇ ਨੂੰ ਇੰਨਾ ਪਿਆਰ ਕਰਦੇ ਸਨ ਕਿ ਉਨ੍ਹਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਅਤੇ ਆਖਰਕਾਰ ਵਿਆਹ ਕਰਵਾ ਲਿਆ।ਇੱਥੋਂ ਤੱਕ ਕਿ ਹੇਮਾ ਲਈ ਧਰਮਿੰਦਰ ਨੇ ਆਪਣਾ ਧਰਮ ਬਦਲ ਲਿਆ ਸੀ। ਧਰਮਿੰਦਰ ਦੀ ਪਹਿਲੀ ਪਤਨੀ ਨੇ ਉਨ੍ਹਾਂ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ ‘ਚ ਅਦਾਕਾਰ ਨੇ ਹੇਮਾ ਨਾਲ ਵਿਆਹ ਕਰਨ ਲਈ ਇਸਲਾਮ ਕਬੂਲ ਕਰ ਲਿਆ ਅਤੇ 1980 ‘ਚ ਉਨ੍ਹਾਂ ਦਾ ਵਿਆਹ ਹੋ ਗਿਆ। ਅੱਜ ਦੋਵੇਂ ਦੋ ਬੇਟੀਆਂ ਈਸ਼ਾ ਅਤੇ ਆਹਾਨਾ ਦਿਓਲ ਦੇ ਮਾਤਾ-ਪਿਤਾ ਹਨ।