72.05 F
New York, US
May 1, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

‘ਹੇਰਾ ਫੇਰੀ 3’ ਦੀ ਕਾਸਟ ਮੇਰੇ ਬਿਨਾਂ ਅਧੂਰੀ: ਤੱਬੂ

ਨਵੀਂ ਦਿੱਲੀ:ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਪ੍ਰਿਯਾਦਰਸ਼ਨ ਦੀ ਸੁਪਰਹਿੱਟ ਹਾਸਰਸ ਫਿਲਮ ‘ਹੇਰਾ ਫੇਰੀ’ ਦੇ ਕਲਾਕਾਰਾਂ ਵਿੱਚ ਸ਼ਾਮਲ ਅਦਾਕਾਰਾ ਤੱਬੂ ਨੇ ਫਿਲਮ ਦੇ ਤੀਜੇ ਭਾਗ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ। ਇਸ ਵਿੱਚ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਸ ਦੇ ਬਿਨਾਂ ‘ਹੇਰਾ ਫੇਰੀ 3’ ਦੀ ਕਾਸਟ ਅਧੂਰੀ ਰਹੇਗੀ। ‘ਹੇਰਾ ਫੇਰੀ’ ਵਿੱਚ ਤੱਬੂ ਦੇ ਸਹਿ-ਕਲਾਕਾਰ ਅਕਸ਼ੈ ਕੁਮਾਰ ਨੇ ਹਾਲ ਹੀ ਵਿੱਚ ਪ੍ਰਿਯਾਦਰਸ਼ਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ। ਇਸ ਦੇ ਜਵਾਬ ਵਿੱਚ ਫਿਲਮ ਨਿਰਮਾਤਾ ਨੇ ਕਿਹਾ ਸੀ ਕਿ ‘ਹੇਰਾ ਫੇਰੀ 3’ ਬਣਾਉਣ ਲਈ ਤਿਆਰ ਹੈ। ਤੱਬੂ ਨੇ ਇੰਸਟਾਗ੍ਰਾਮ ’ਤੇ ਅਕਸ਼ੈ ਦੀ ਪੋਸਟ ਨੂੰ ਸੋਮਵਾਰ ਰਾਤ ਨੂੰ ਮੁੜ ਸਾਂਝਾ ਕੀਤਾ ਹੈ। ਉਸ ਨੇ ਲਿਖਿਆ, ‘‘ਬੇਸ਼ੱਕ, ਕਾਸਟ ਮੇਰੇ ਬਿਨਾਂ ਪੂਰੀ ਨਹੀਂ ਹੋਵੇਗੀ।’’ ‘ਹੇਰਾ ਫੇਰੀ’ ਗੈਰਾਜ ਮਾਲਿਕ ਬਾਬੂਰਾਓ ਗਣਪਤਰਾਓ ਆਪਟੇ (ਪਰੇਸ਼ ਰਾਵਲ), ਚਲਾਕ ਵਿਅਕਤੀ ਰਾਜੂ (ਅਕਸ਼ੈ ਕੁਮਾਰ) ਅਤੇ ਸੰਘਰਸ਼ਸ਼ੀਲ ਗ਼ਰੀਬ ਸ਼ਿਆਮ (ਸੁਨੀਲ ਸ਼ੈੱਟੀ) ਦੁਆਲੇ ਘੁੰਮਦੀ ਹੈ। ਇਸ ਫਿਲਮ ਵਿੱਚ ਤੱਬੂ ਨੇ ਅਨੁਰਾਧਾ ਦਾ ਕਿਰਦਾਰ ਨਿਭਾਇਆ ਹੈ। ਇਹ ਤਿੰਨੋਂ ਅਦਾਕਾਰ 2006 ਵਿੱਚ ਆਈ ਫਿਲਮ ਦੇ ਅਗਲੇ ਭਾਗ ‘ਫਿਰ ਹੇਰਾ ਫੇਰੀ’ ਵਿੱਚ ਨਜ਼ਰ ਆਏ ਸਨ ਪਰ ਤੱਬੂ ਉਸ ਵਿੱਚ ਸ਼ਾਮਲ ਨਹੀਂ ਸੀ। ਫਿਲਮ ਦੇ ਨਿਰਮਾਤਾਵਾਂ ਨੇ ਹਾਲੇ ਤਕ ਫਿਲਮ ਦੇ ਅਗਲੇ ਭਾਗ ਦੇ ਕਲਾਕਾਰਾਂ ਦਾ ਐਲਾਨ ਨਹੀਂ ਕੀਤਾ ਹੈ।

Related posts

Akshay Kumar ਬਣੇ 260 ਕਰੋੜ ਰੁਪਏ ਦੇ ਨਿੱਜੀ ਜਹਾਜ਼ ਦੇ ਮਾਲਕ? ਅਦਾਕਾਰ ਨੇ ਦਿੱਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ

On Punjab

Pakistan General Election 2024 : ਮਾਨਸੇਹਰਾ ਖੇਤਰ ਤੋਂ ਚੋਣ ਲੜਨਗੇ ਨਵਾਜ਼ ਸ਼ਰੀਫ਼, ਅੱਜ ਦਾਖ਼ਲ ਕਰਨਗੇ ਨਾਮਜ਼ਦਗੀ ਪੱਤਰ

On Punjab

ਬਰਾਤੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਟੱਕਰ, ਤਿੰਨ ਦੀ ਮੌਤ

On Punjab