57.65 F
New York, US
October 17, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਹੈਂਡਬਾਲ: ਟੈਗੋਰ ਸਕੂਲ ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ

ਦੇਵੀਗੜ੍ਹ: 68ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਕਪੁਰ ਅਫਗਾਨਾ ਦੇਵੀਗੜ੍ਹ ਦੀਆਂ ਹੈਂਡਬਾਲ ਖਿਡਾਰਨਾਂ ਨੇ ਅੰਡਰ-19 ਵਰਗ ਵਿੱਚ ਪਟਿਆਲਾ-3 ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਜਿੱਤ ਨਾਲ ਟੈਗੋਰ ਇੰਟਰਨੈਸ਼ਨਲ ਸਕੂਲ ਨੇ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਇਸ ਮੌਕੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਕੋਚ ਲਤੀਫ਼ ਮੁਹੰਮਦ ਤੇ ਕ੍ਰਿਸ਼ਨ ਲਾਲ ਨੇ ਜੇਤੂ ਖਿਡਾਰਨਾਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਜਿੱਥੇ ਬੱਚਿਆਂ ਨੂੰ ਵਧਾਈ ਦਿੱਤੀ, ਉਥੇ ਕੋਚ ਲਤੀਫ ਮੁਹੰਮਦ ਅਤੇ ਕ੍ਰਿਸ਼ਨ ਲਾਲ ਦੀ ਹੌਸਲਾ-ਅਫ਼ਜ਼ਾਈ ਕੀਤੀ।

Related posts

‘ਕਰਤਾਰਪੁਰ ਬਾਰਡਰ ‘ਤੇ ਤੁਹਾਡੇ ਲਈ ਹਥਿਆਰ…’ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ‘ਚ ਖਾਲਿਸਤਾਨੀ ਅੱਤਵਾਦੀ ਪੰਨੂ

On Punjab

ਧਰਤੀ ’ਤੇ ਆਹਮੋ-ਸਾਹਮਣੇ ਤੇ ਪੁਲਾਡ਼ ’ਚ ਇਕੱਠੇ ਅਮਰੀਕਾ-ਰੂਸ, ਇਕ ਦੂਜੇ ਦੇ ਪੁਲਾਡ਼ ਵਾਹਨਾਂ ’ਚ ਕਰਨਗੇ ਯਾਤਰਾ

On Punjab

ਪੁਰਸ਼ਾਂ ਤੋਂ ਬਾਅਦ ਭਾਰਤੀ ਮਹਿਲਾ ਟੀਮ ਵੀ ਜਿੱਤੇਗੀ ਟਰਾਫੀ! Women’s T20 World Cup 2024 ਤੋਂ ਪਹਿਲਾਂ Harmanpreet Kaur ਨੇ ਦਿੱਤਾ ਵੱਡਾ ਬਿਆਨ Harmanpreet Kaur Statement Ahead Womens T20 World Cup 2024 ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਗਾਮੀ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਦਾ ਅਹਿਮ ਮਿਸ਼ਨ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਸਾਡੇ ਕੋਲ ਅਜਿਹਾ ਕਰਨ ਦੀ ਸਮਰੱਥਾ ਹੈ।

On Punjab