PreetNama
ਸਮਾਜ/Social

ਹੈਦਰਾਬਾਦ ਗੈਂਗਰੇਪ ਮਾਮਲਾ : ਐਨਕਾਊਂਟਰ ਵਾਲੀ ਥਾਂ ‘ਤੇ ਉਮੜੀ ਭੀੜ , ਪੁਲਿਸ ਉੱਤੇ ਬਰਸਾਏ ਫੁੱਲ

hyderabad encounter ਕੁੱਝ ਦਿਨ ਪਹਿਲਾਂ ਹੋਏ ਗੈਂਗਰੇਪ-ਕਤਲ ਮਾਮਲੇ ‘ਤੇ ਅੱਜ ਸਵੇਰੇ ਪੁਲਿਸ ਵਲੋਂ ਕੀਤੇ ਗਏ ਐਨਕਾਊਂਟਰ ਨੂੰ ਲੈਕੇ ਲੋਕਾਂ ਵੱਲੋਂ ਅਲੱਗ ਅਲੱਗ ਪ੍ਰਤੀਕਿਰਿਆ ਦੇਖਣ ਨੂੰ ਮਿਲੀ । ਲੋਕਾਂ ਵੱਲੋਂ ਘਟਨਾ ਦੀ ਥਾਂ ‘ਤੇ ਪੁਲਿਸ ਉੱਤੇ ਫੁੱਲ ਬਰਸਾਏ ਗਏ। ਐਨਕਾਊਂਟਰ ਦੀ ਖਬਰ ਮਿਲਦੇ ਹੀ ਘਟਨਾ ਸਥਾਨ ‘ਤੇ ਲੋਕਾਂ ਦਾ ਭੀੜ ਹੋਣ ਲੱਗੀ । ਹਾਲ ਇਹ ਸੀ ਕਿ ਵਧਦੀ ਭੀੜ ਨੂੰ ਸੰਭਾਲਣ ਲਈ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਫੋਰਸ ਤੈਨਾਤ ਕਰਨੀ ਪਈ ।
ਪੀੜਿਤਾ ਦੇ ਪਿਤਾ ਨੇ ਸਰਕਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਭੈਣ ਨੇ ਕਿਹਾ, ” ਆਰੋਪੀਆਂ ਦਾ ਐਨਕਾਊਂਟਰ ਹੋਇਆ ਹੈ । ਮੈਂ ਇਹ ਸੁਣਕੇ ਬਹੁਤ ਖੁਸ਼ ਹਾਂ । ਇਹ ਇੱਕ ਉਦਾਹਰਣ ਹੈ । ਰੇਕਾਰਡ ਟਾਇਮ ਵਿੱਚ ਇੰਸਾਫ ਮਿਲਿਆ ਹੈ । ਮੈਂ ਉਨ੍ਹਾਂ ਲੋਕਾਂ ਲਈ ਸ਼ੁਕਰਗੁਜਾਰ ਹਾਂ , ਜੋ ਇਸ ਮੁਸ਼ਕਲ ਘੜੀ ਵਿੱਚ ਸਾਡੇ ਨਾਲ ਖੜੇ ਰਹੇ । ਇਹੀ ਨਹੀਂ ਮੌਕੇ ਉੱਤੇ ਪੁੱਜੇ ਲੋਕਾਂ ਨੇ ਏਸੀਪੀ ਜਿੰਦਾਬਾਦ ਅਤੇ ਡੀਸੀਪੀ ਜਿੰਦਾਬਾਦ ਦੇ ਨਾਅਰੇ ਵੀ ਲਗਾਏ।

Related posts

ਮੁੱਖ ਮੰਤਰੀ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

On Punjab

ਅਮਰੀਕਾ ‘ਚ ਕੋਰੋਨਾ ਵਾਇਰਸ ਨੇ ਲਈਆਂ ਪੌਣੇ ਲੱਖ ਤੋਂ ਵੱਧ ਜਾਨਾਂ

On Punjab

ਰਿਫਾਇਨਿੰਗ ਹੱਬ ਵਜੋਂ ਵਿਕਸਿਤ ਹੋ ਰਿਹੈ ਭਾਰਤ: ਹਰਦੀਪ ਪੁਰੀ

On Punjab