ਨਵੀਂ ਦਿੱਲੀ: ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਅੱਲੂ ਅਰਜੁਨ ਨੂੰ ਦੇਖਣ ਲਈ ਫੈਨਜ਼ ਕਿੰਨੇ ਦੀਵਾਨੇ ਹੁੰਦੇ ਹਨ। ਇਸ ਦਾ ਨਤੀਜਾ ਹੈ ਕਿ ਉਨ੍ਹਾਂ ਦੀ ਫਿਲਮ ਪੁਸ਼ਪਾ 2 ਦੇ ਐਲਾਨ ਤੋਂ ਬਾਅਦ ਲੋਕਾਂ ‘ਚ ਇਸ ਦਾ ਕ੍ਰੇਜ਼ ਦੇਖਣ ਨੂੰ ਮਿਲਿਆ। ਟ੍ਰੇਲਰ ਦੇ ਰਿਲੀਜ਼ ਹੋਣ ਅਤੇ ਇਸ ਦੇ ਪੋਸਟਰ ਰੁਕ-ਰੁਕ ਕੇ ਸਾਹਮਣੇ ਆਉਣ ਨੇ ਉਨ੍ਹਾਂ ਦੀ ਉਤਸੁਕਤਾ ਹੋਰ ਵੀ ਵਧਾ ਦਿੱਤੀ ਸੀ।
ਹੁਣ ਆਖਿਰਕਾਰ ਪੁਸ਼ਪਾ 2 5 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਸਿਨੇਮਾਘਰਾਂ ‘ਚ ਸਵੇਰ ਤੋਂ ਹੀ ਭਾਰੀ ਭੀੜ ਦੇਖਣ ਨੂੰ ਮਿਲੀ। ਫਿਲਮ ਦੀ ਸਕ੍ਰੀਨਿੰਗ ਹੈਦਰਾਬਾਦ ‘ਚ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਰੱਖੀ ਗਈ ਸੀ। ਜਿੱਥੇ ਅਚਾਨਕ ਅੱਲੂ ਅਰਜੁਨ ਨੂੰ ਦੇਖਣ ਲਈ ਭਗਦੜ ਮਚ ਗਈ, ਜਿਸ ‘ਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਦੋ ਹੋਰ ਲੋਕ ਜ਼ਖਮੀ ਹੋ ਗਏ।ਅਦਾਕਾਰ ਦੀ ਇੱਕ ਝਲਕ ਦੇਖਣ ਲਈ ਲੋਕ ਇਕੱਠੇ ਹੋ ਗਏ l