Trump reach hyderabad house: ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅੱਜ ਭਾਰਤ ਦੌਰੇ ਦਾ ਦੂਜਾ ਅਤੇ ਆਖਰੀ ਦਿਨ ਹੈ । ਇਸ ਦੌਰੇ ਦੇ ਆਖ਼ਰੀ ਦਿਨ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਦੁਵੱਲੀ ਗੱਲਬਾਤ ਹੋਵੇਗੀ । ਜਿਸਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੈਦਰਾਬਾਦ ਹਾਊਸ ਪਹੁੰਚ ਚੁੱਕੇ ਹਨ । ਜਿੱਥੇ ਪ੍ਰਧਾਨਮੰਤਰੀ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ ।
ਇਸ ਮੁਲਾਕਾਤ ਦੌਰਾਨ ਦੋਵੇਂ ਦੇਸ਼ ਬਹੁਤ ਸਾਰੇ ਮੁੱਦਿਆਂ ‘ਤੇ ਸਮਝੌਤੇ’ ਤੇ ਪਹੁੰਚਣ ਦੀ ਕੋਸ਼ਿਸ਼ ਕਰਨਗੇ. ਵਿਦੇਸ਼ ਸਕੱਤਰ ਦੇ ਅਨੁਸਾਰ ਗੱਲਬਾਤ ਵਿਆਪਕ ਹੋਵੇਗੀ ਅਤੇ ਇਸ ਵਿੱਚ ਰੱਖਿਆ, ਸੁਰੱਖਿਆ, ਅੱਤਵਾਦ ਵਿਰੋਧੀ, ਵਪਾਰ, ਊਰਜਾ ਅਤੇ ਹੋਰ ਦੁਵੱਲੇ ਮਾਮਲਿਆਂ ਨਾਲ ਸਬੰਧਿਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ. ਇਸ ਤੋਂ ਬਾਅਦ ਦੋਵੇਂ ਦਿੱਗਜ਼ ਨੇਤਾ ਇੱਕ ਸਾਂਝਾ ਬਿਆਨ ਜਾਰੀ ਕਰਨਗੇ ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਆਯੋਜਿਤ ‘ਨਮਸਤੇ ਟਰੰਪ’ ਸਮਾਗਮ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਕਿ ਮੰਗਲਵਾਰ ਨੂੰ 3 ਅਰਬ ਡਾਲਰ ਦੇ ਅਤਿ ਆਧੁਨਿਕ ਮਿਲਟਰੀ ਹੈਲੀਕਾਪਟਰ ਅਤੇ ਹੋਰ ਉਪਕਰਣਾਂ ਲਈ ਮੰਗਲਵਾਰ ਨੂੰ ਸਮਝੌਤੇ ਕੀਤੇ ਜਾਣਗੇ।