ਮੁੰਬਈ-ਹੋਲੀ ਨੂੰ ਕਥਿਤ ਤੌਰ ’ਤੇ ‘ਗਵਾਰਾਂ’ (chhapris/uncultured) ਦਾ ਤਿਉਹਾਰ ਦੱਸਣ ’ਤੇ ਫਿਲਮ ਨਿਰਮਾਤਾ ਫਰਾਹ ਖ਼ਾਨ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਹੈ।
ਮੁੰਬਈ ਪੁਲੀਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਸੋਸ਼ਲ ਮੀਡੀਆ influencer ਵਿਕਾਸ ਜੈਰਾਮ ਪਾਠਕ (45) ਉਰਫ਼ ਹਿੰਦੁਸਤਾਨੀ ਭਾਊ ਵੱਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਐੱਫਆਈਆਰ ਦਰਜ ਨਹੀਂ ਕੀਤੀ ਹੈ।
ਸ਼ਿਕਾਇਤਕਰਤਾ ਨੇ ਫਰਾਹ ਖ਼ਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਦੋਸ਼ ਲਾਇਆ ਕਿ ਵੀਰਵਾਰ ਨੂੰ ਇੱਕ ਟੀਵੀ ਸ਼ੋਅ ਦੌਰਾਨ ਫਰਾਹ ਖ਼ਾਨ ਵੱਲੋਂ ਕੀਤੀ ਗਈ ‘ਛਪਰੀ’ ਟਿੱਪਣੀ ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਖਾਰ ਪੁਲੀਸ ਥਾਣੇ ਇੱਕ ਅਧਿਕਾਰੀ ਨੇ ਵਿਸਥਾਰ ਵਿੱਚ ਜਾਣਕਾਰੀ ਦੇਣ ਤੋਂ ਟਾਲਾ ਵੱਟਦਿਆਂ ਕਿਹਾ, ‘‘ਅਜੇ ਤੱਕ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ। ਜਾਂਚ ਜਾਰੀ ਹੈ।’’