33.49 F
New York, US
February 6, 2025
PreetNama
ਖਬਰਾਂ/News

ਹੋਲੀ ….

ਹੋਲੀ ਆਈ, ਹੋਲੀ ਆਈ
ਰੰਗ ਬਿਰੰਗੀ ਹੋਲੀ ਆਈ
ਇਹ ਬਾਲਾਂ ਦੀ ਟੋਲੀ ਆਈ
ਸਭ ਨੇ ਰਲ ਕੇ ਖ਼ੁਸ਼ੀ ਮਨਾਈ
ਹੋਲੀ ਆਈ, ਹੋਲੀ ਆਈ
ਲਾਡੀ ਨੇ ਪਿਚਕਾਰੀ ਮਾਰੀ
ਏਕੁ ਦੀ ਚੁੰਨੀ ਰੰਗਤੀ ਸਾਰੀ
ਡੋਲ੍ਹ-ਡੋਲ੍ਹ ਰੰਗ ਡੋਲ੍ਹੀ ਜਾਵਣ
ਸਾਰੇ ਬੱਚੇ ਖ਼ੁਸ਼ੀ ਮਨਾਵਣ ।
ਗੈਵੀ ਦੇ ਕੱਪੜੇ ਗਿੱਚ-ਮਿੱਚ ਹੋਏ
ਸਾਰੇ ਬੋਲਣ ਓਏ-ਓਏ
ਚਿਹਰੇ ਹੋ ਗਏ ਰੰਗ-ਬਿਰੰਗੇ
ਹੋਲੀ ਖੇਡਦੇ ਲੱਗਣ ਚੰਗੇ
ਚਿੰਟੂ ਮਿੰਟੂ ਦੌੜ ਕੇ ਜਾਓ
ਪੀਤੇ ਲਈ ਵੀ ਰੰਗ ਲਿਆਓ
ਇਹ ਖ਼ੁਸ਼ੀਆਂ ਦੀ ਟੋਲੀ ਆਈ
ਹੋਲੀ ਆਈ, ਹੋਲੀ ਆਈ
ਰੰਗਾਂ ਵਾਲਾ ਅੰਕਲ ਆਇਆ
ਰੰਗ-ਬਿਰੰਗੇ ਰੰਗ ਲਿਆਇਆ
ਖ਼ੁਸ਼ੀ-ਖ਼ੁਸ਼ੀ ਰੰਗ ਖੋਲ੍ਹਣ ਸਾਰੇ
ਹੋਲੀ-ਹੋਲੀ ਬੋਲਣ ਸਾਰੇ
ਰੰਗਾਂ ਦੀ ਹੈ ਆਈ ਬਹਾਰ
ਰੰਗ ਗਿਆ ਸਾਰਾ ਬਾਹਰੋ-ਬਾਹਰ
ਸਾਰੇ ਰਲ ਕੇ ਖ਼ੁਸ਼ੀ ਮਨਾਵਣ
ਉੱਚੀ-ਉੱਚੀ ਹੇਕਾਂ ਲਾਵਣ
ਰੰਗ ਦਿੱਤਾ ਸਭ ਆਲ-ਦੁਆਲਾ
ਕੋਈ ਪੀਲਾ ਕੋਈ ਹੋ ਗਿਆ ਕਾਲ਼ਾ
ਕੱਪੜੇ ਸਾਰੇ ਰੰਗ ਬਿਰੰਗੇ
ਚਿਹਰੇ ਸਭ ਦੇ ਲੱਗਣ ਚੰਗੇ
ਰੰਗਣ ਨੂੰ ਹੈ ਧਰਤੀ ਸਾਰੀ
ਰਾਣੋ ਨੇ ਪਿਚਕਾਰੀ ਮਾਰੀ
ਰਲ-ਮਿਲ ਹੋਲੀ ਖੇਡਣ ਬੱਚੇ
ਕੋਈ ਨਾ ਪੱਕੇ, ਕੋਈ ਨਾ ਕੱਚੇ
ਹੋਲੀ ਦੀਆਂ ਸਭ ਕਰਨ ਉਡੀਕਾਂ
ਸਾਰੇ ਬੱਚੇ ਮਾਰਨ ਚੀਕਾਂ
ਸਭ ਨੇ ਰਲ ਕੇ ਖ਼ੁਸ਼ੀ ਮਨਾਈ
ਹੋਲੀ ਆਈ, ਹੋਲੀ ਆਈ
ਇਹ ਬਾਲਾਂ ਦੀ ਟੋਲੀ ਆਈ

ਖੁਸ਼ਪ੍ਰੀਤ ਕੌਰ
ਕਲਾਸ – ਸੱਤਵੀਂ
ਸਰਕਾਰੀ ਮਿਡਲ ਸਕੂਲ ਮੰਡਵਾਲਾ (ਫ਼ਰੀਦਕੋਟ)

Related posts

Republic Day 2024 : ਪਰੇਡ ਤੋਂ ਪੰਜਾਬ ਦੀ ਝਾਕੀ ਹਟੀ ਤਾਂ CM ਮਾਨ ਨੇ ਲਿਆ ਵੱਡਾ ਫੈਸਲਾ, ਸੂਬਾ ਸਰਕਾਰ ਨੇ 9 ਝਾਕੀਆਂ ਕੀਤੀਆਂ ਤਿਆਰ

On Punjab

ਐੱਸਪੀ ਦਫ਼ਤਰ ’ਤੇ ਹਮਲੇ ਤੋਂ ਬਾਅਦ ਮਨੀਪੁਰ ਦੇ ਕੰਗਪੋਕਪੀ ’ਚ ਸੁਰੱਖਿਆ ਬਲ ਤਾਇਨਾਤ

On Punjab

ਪੰਜਾਬ ‘ਚ ਲਗਾਤਾਰ 3 ਦਿਨ ਰਹਿਣਗੀਆਂ ਛੁੱਟੀਆਂ, ਘਰੋਂ ਨਿਕਲਣ ਤੋਂ ਪਹਿਲਾਂ ਦੇਖੋ ਇਹ ਖ਼ਬਰ

On Punjab