PreetNama
ਖਾਸ-ਖਬਰਾਂ/Important News

ਹੌਲਨਾਕ: ਗਰਭਵਤੀ ਮੁਟਿਆਰ ਦਾ ਕਤਲ, ਦਰਿੰਦਿਆਂ ਨੇ ਢਿੱਡ ਚੀਰ ਕੱਢਿਆ ਬੱਚਾ

ਸ਼ਿਕਾਗੋਅਮਰੀਕਾ ਦੇ ਸ਼ਿਕਾਗੋ ‘ਚ ਇੱਕ ਰੂਹ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇੱਥੇ ਤਿੰਨ ਲੋਕਾਂ ਖ਼ਿਲਾਫ਼ ਇੱਕ 19 ਸਾਲਾਂ ਦੀ ਗਰਭਵਤੀ ਕੁੜੀ ਨੂੰ ਕਲਤ ਕਰ ਉਸ ਦੀ ਕੁੱਖ ਵਿੱਚੋਂ ਬੱਚਾ ਕੱਢਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਕੁੜੀ ਨੂੰ ਕਿਸੇ ਬਹਾਨੇ ਕਿਸੇ ਜਾਣਕਾਰ ਦੇ ਘਰ ਬੁਲਾਇਆ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਪੁਲਿਸ ਦਾ ਕਹਿਣਾ ਹੈ, “19 ਸਾਲਾ ਕੁੜੀ ਨੂੰ 23 ਅਪਰੈਲ ਨੂੰ ਘਰ ਦਾ ਜ਼ਰੂਰੀ ਸਾਮਾਨ ਮੁਫ਼ਤ ਵਿੱਚ ਦੇਣ ਦਾ ਲਾਰਾ ਲਾ ਕੇ ਘਰੇ ਸੱਦਿਆ। ਇੱਥੇ ਉਸ ਦਾ ਗਲ ਘੁੱਟ ਕੇ ਕਤਲ ਕੀਤਾ ਗਿਆ ਅਤੇ ਉਸ ਦੀ ਕੁਖੋਂ ਬੱਚਾ ਕੱਢ ਲਿਆ ਗਿਆ।” ਇਸ ਹੱਤਿਆ ਦੇ ਇਲਜ਼ਾਮ ‘ਚ ਕਲਾਰਿਸਾ ਫਿਗੁਰੋਆ ਅਤੇ ਉਸ ਦੀ 24 ਸਾਲਾ ਧੀ ਡੇਸਿਰੀ ‘ਤੇ ਲੱਗ ਰਹੇ ਹਨ। ਜਦਕਿ ਫਿਗੁਰੋਆ ਦੇ ਪ੍ਰੇਮੀ ‘ਤੇ ਇਸ ਕਲਤ ਨੂੰ ਪੁਲਿਸ ਤੋਂ ਲੁਕਾਉਣ ਦਾ ਇਲਜ਼ਾਮ ਹੈ।

ਪੁਲਿਸ ਨੇ ਦੱਸਿਆ ਕਿ ਲਾਪਤਾ ਮਹਿਲਾ ਮਾਮਲੇ ‘ਚ ਅਹਿਮ ਮੋੜ ਉਸ ਵੇਲੇ ਆਇਆ ਜਦੋਂ ਉਨ੍ਹਾਂ ਨੇ ਫਿਗੁਰੋਆ ਦੇ ਨਾਲ ਸੱਤ ਮਈ ਨੂੰ ਫੇਸਬੁੱਕ ‘ਤੇ ਉਸ ਦੀ ਗੱਲਬਾਤ ਦਾ ਪਤਾ ਲੱਗਿਆ। ਪੁਲਿਸ ਨੇ ਮੰਗਲਵਾਰ ਨੂੰ ਉਸ ਦੇ ਘਰ ਦੀ ਤਲਾਸ਼ੀ ਲਈ ਜਿੱਥੇ ਕੂੜੇ ਦੇ ਡੱਬੇ ‘ਚ ਮਹਿਲਾ ਦੀ ਲਾਸ਼ ਮਿਲੀ ਅਤੇ ਡੀਐਨਏ ਜਾਂਚ ‘ਚ ਪਤਾ ਲੱਗ ਗਿਆ ਕਿ ਨਵਜਾਤ ਬੱਚਾ ਮ੍ਰਿਤਕਾ ਦਾ ਹੀ ਹੈ।

ਉੱਧਰ ਪੁਲਿਸ ਨੇ ਨਵਜਾਤ ਨੂੰ ਮੈਡੀਕਲ ਮਦਦ ਲਈ ਹਸਪਤਾਲ ‘ਚ ਭਰਤੀ ਕੀਤਾ ਹੋਇਆ ਹੈ ਜਿਸ ਬਾਰੇ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਨਾਲ ਹੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵਾਰੰਟ ਹਾਸਲ ਹੋ ਗਏ ਹਨ।

Related posts

ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਦੀ ਮੌਤ

On Punjab

ਅਫਗਾਨੀ ਪ੍ਰਵਾਸੀਆਂ ਨੇ ਦੁਨੀਆ ਭਰ ’ਚ ਪਾਕਿਸਤਾਨ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਅੱਤਵਾਦੀ ਸੰਗਠਨ ਤਾਲਿਬਾਨ ਦਾ ਸਮਰਥਨ ਕਰਨ ਦਾ ਹੈ ਦੋਸ਼

On Punjab

The Oldest Person Dies: ਚੀਨ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ, 135 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

On Punjab