51.94 F
New York, US
November 8, 2024
PreetNama
ਸਮਾਜ/Social

ਹੜ੍ਹਾਂ ਜਿਹੀ ‘ਚ ਸਥਿਤੀ ਘਰ ਛੱਡ ਕੇ ਜਾਣ ਲਈ ਮਜਬੂਰ ਲੋਕ, ਕਿਸੇ ਨੇ ਨਹੀਂ ਲਈ ਸਾਰ

ਫਾਜ਼ਿਲਕਾ: ਵਿਧਾਨ ਸਭਾ ਹਲਕਾ ਬਲੂਆਣਾ ਦੇ ਲੋਕਾਂ ਨੇ ਪਾਣੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਹਿਜ਼ਰਤ ਕਰਨੀ ਸ਼ੁਰੂ ਕਰ ਦਿਤੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਨਾ ਹੀ ਹਲਕੇ ਦਾ ਵਿਧਾਇਕ ਲੋਕਾਂ ਦੀ ਸਾਰ ਲੈਣ ਲਈ ਪਹੁੰਚਿਆ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਸਾਰ ਲਏ ਜਾਣ ਦਾ ਇਲਜ਼ਾਮ ਲੋਕਾਂ ਵੱਲੋਂ ਲਾਇਆ ਜਾ ਰਿਹਾ ਹੈ।

ਪਿੰਡ ਰਾਏਪੁਰਾ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਚੁੱਕਾ ਹੈ। ਪਾਣੀ ਰੋਕਣ ਤੋਂ ਅਸਫ਼ਲ ਰਹਿਣ ਮਗਰੋਂ ਲੋਕਾਂ ਵੱਲੋਂ ਆਪਣਾ ਜ਼ਰੂਰੀ ਸਾਮਾਨ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ। ਲੋਕ ਆਪਣੇ ਘਰ ਛੱਡ ਕੇ ਜਾਣ ਲਈ ਮਜ਼ਬੂਰ ਹਨ।

ਹਾਲਾਤ ਇਹ ਹਨ ਕਿ ਘਰ ਪੂਰੇ ਪਾਣੀ ਨਾਲ ਭਰ ਚੁੱਕੇ ਹਨ ਤੇ ਘਰ ਦੇ ਭਾਂਡੇ-ਟੀਂਡੇ ਤੇ ਹੋਰ ਸਾਮਾਨ ਪਾਣੀ ‘ਚ ਤੈਰ ਰਿਹਾ ਹੈ। ਇੱਕ ਬਜ਼ੁਰਗ ਜੋੜਾ ਅਜਿਹੀ ਸਥਿਤੀ ‘ਚ ਖੁੱਲ੍ਹੇ ਅਸਮਾਨ ਹੇਠ ਤੰਬੂ ਲਾ ਕੇ ਉਸ ਵਿੱਚ ਰਹਿਣ ਲਈ ਮਜਬੂਰ ਹੈ।

ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸਥਿਤੀ ਬੇਹੱਦ ਖ਼ਰਾਬ ਤੇ ਨਾਜ਼ੁਕ ਬਣੀ ਹੋਈ ਹੈ ਪਰ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆਇਆ ਹੈ ਤੇ ਨਾ ਹੀ ਮੌਜੂਦਾ ਕਾਂਗਰਸੀ ਵਿਧਾਇਕ ਨੱਥੂ ਰਾਮ। ਲੋਕਾਂ ਦਾ ਰੋਸ ਹੈ ਕਿ ਜਦੋਂ ਵੋਟਾਂ ਦੀ ਲੋੜ ਹੁੰਦੀ ਹੈ, ਉਦੋਂ ਸਾਰੇ ਪਹੁੰਚ ਜਾਂਦੇ ਹਨ ਪਰ ਹੁਣ ਜਦੋਂ ਉਨ੍ਹਾਂ ‘ਤੇ ਮੁਸੀਬਤ ਬਣੀ ਹੋਈ ਹੈ ਤੇ ਉਹ ਘਰ ਛੱਡਣ ਲਈ ਮਜਬੂਰ ਹਨ ਤਾਂ ਕਿਸੇ ਨੇ ਉਨ੍ਹਾਂ ਦੀ ਸਾਰ ਨਹੀ ਲਈ।

Related posts

ਸਰਕਾਰ ਲਿਆ ਰਹੀ ਨਵਾਂ ਕਾਨੂੰਨ, ਪੂਰੀ ਜ਼ਿੰਦਗੀ Cigarette ਨਹੀਂ ਖਰੀਦ ਸਕਣਗੇ ਨੌਜਵਾਨ

On Punjab

Mumbai: ਮਾਂ ਦਾ ਕਤਲ ਕਰ ਕੇ ਕੜਾਹੀ ‘ਚ ਪਕਾ ਕੇ ਖਾ ਗਿਆ ਸਰੀਰ ਦੇ ਅੰਗ… ਮਾਮਲਾ ਜਾਣ ਕੇ ਜੱਜ ਦੇ ਵੀ ਹੈਰਾਨ ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਕੋਲਹਾਪੁਰ ਦੀ ਇੱਕ ਅਦਾਲਤ ਵੱਲੋਂ ਸਾਲ 2017 ਵਿੱਚ ਆਪਣੀ ਮਾਂ ਦੀ ਹੱਤਿਆ ਕਰਨ ਅਤੇ ਉਸਦੇ ਸਰੀਰ ਦੇ ਕੁਝ ਅੰਗਾਂ ਨੂੰ ਕਥਿਤ ਤੌਰ ‘ਤੇ ਖਾਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਹਾਈ ਕੋਰਟ ਨੇ ਕਿਹਾ ਕਿ ਦੋਸ਼ੀ ਦੇ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ। ਜੇ ਉਸ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਤਾਂ ਉਹ ਉੱਥੇ ਵੀ ਅਜਿਹਾ ਜ਼ੁਲਮ ਕਰ ਸਕਦਾ ਹੈ।

On Punjab

Mikey Hothi : ਮਿਕੀ ਹੋਠੀ ਨੇ ਕੈਲੀਫੋਰਨੀਆ ‘ਚ ਰਚਿਆ ਇਤਿਹਾਸ, ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ

On Punjab