13.57 F
New York, US
December 23, 2024
PreetNama
ਖੇਡ-ਜਗਤ/Sports News

ਹੱਤਿਆ ਦਾ ਦੋਸ਼ੀ ਅੰਤਰਰਾਸ਼ਟਰੀ ਪਹਿਲਵਾਨ ਸੁਸ਼ੀਲ ਕੁਮਾਰ ਫ਼ਰਾਰ, ਜ਼ਮਾਨਤ ਲਈ ਪਹੁੰਚਿਆ ਰੋਹਿਣੀ ਕੋਰਟ

ਪਹਿਲਵਾਨ ਸਾਗਰ ਧਨਖੜ ਹੱਤਿਆਕਾਂਡ ’ਚ ਮੁੱਖ ਦੋਸ਼ੀ ਓਲੰਪੀਅਨ ਸੁਸ਼ੀਲ ਕੁਮਾਰ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕਵਾਇਦ ਤਹਿਤ ਦਿੱਲੀ ਸਥਿਤ ਰੋਹਿਣੀ ਕੋਰਟ ਦਾ ਰੁਖ਼ ਕੀਤਾ ਹੈ। ਸ਼ੁਸ਼ੀਲ ਕੁਮਾਰ ਨੇ ਆਪਣੇ ਵਕੀਲ ਦੇ ਜ਼ਰੀਏ ਰੋਹਿਣੀ ਕੋਰਟ ’ਚ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਰੋਹਿਣੀ ਕੋਰਟ ਮੰਗਲਵਾਰ ਸਵੇਰੇ 10.30 ਵਜੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਪੇਸ਼ਗੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰੇਗਾ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ’ਤੇ ਸੋਮਵਾਰ ਨੂੰ ਹੀ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

ਇਸ ਮਹੀਨੇ 4 ਮਈ ਦੀ ਰਾਤ ਨੂੰ ਹੋਏ ਵਿਵਾਦ ਦੌਰਾਨ ਹਰਿਆਣਾ ਦੇ ਰੋਹਤਕ ਦੇ ਮੁਲਨਿਵਾਸੀ ਪਹਿਲਵਾਨ ਸਾਗਰ ਧਨਖੜ ਦੀ ਛੱਤਰਸਾਲ ਸਟੇਡੀਅਮ ’ਚ ਹੱਤਿਆ ਕਰ ਦਿੱਤੀ ਸੀ। ਜਦ ਕਿ ਪੂਰਾ ਮਾਮਲਾ ਸਾਹਮਣੇ ਆਉਂਦਿਆ ਹੀ ਸੁਸ਼ੀਲ ਹੱਤਿਆ ਤੋਂ ਬਾਅਦ ਫ਼ਰਾਰ ਹੋ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੇ ਕੁਝ ਕਰੀਬੀ ਵੀ ਦਿੱਲੀ ਪੁਲਿਸ ਤੋਂ ਲੁੱਕਦੇ ਰਹੇ। ਪੁਲਿਸ ਲਗਾਤਾਰ ਸ਼ੱਕ ਪ੍ਰਗਟਾ ਰਹੀ ਹੈ ਕਿ ਸੁਸ਼ੀਲ ਕੁਮਾਰ ਨੇ ਹਰਿਦੁਆਰ ’ਚ ਕਿਸੇ ਆਸ਼ਰਮ ’ਚ ਸ਼ਰਨ ਲਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਜਲ ਟਾਊਨ ਸਥਿਤ ਛੱਤਰਸਾਲ ਸਟੇਡੀਅਮ ’ਚ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ’ਚ ਦੋਸ਼ੀ ਓਲੰਪੀਅਨ ਸੁਸ਼ੀਲ ਕੁਮਾਰ ਦੀਆਂ ਮੁਸ਼ਕਲਾਂ ਅਜੇ ਹੋਰ ਵਧਣਗੀਆਂ।

ਦਿੱਲੀ ਪੁਲਿਸ ਨੇ ਸੋਮਵਾਰ ਨੂੰ ਹੀ ਸੁਸ਼ੀਲ ਦੀ ਗ੍ਰਿਫਤਾਰੀ ’ਤੇ 1 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਹੈ। ਸੁਸ਼ੀਲ ਦੇ ਇਲਾਵਾ ਉਸ ਦੇ ਕਰੀਬੀ ਅਜੈ ਦੀ ਗ੍ਰਿਫਤਾਰੀ ’ਤੇ 50,000 ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਹੈ। ਦਿੱਲੀ ਪੁਲਿਸ ਅਨੁਸਾਰ ਪਹਿਲਵਾਨ ਸਾਗਰ ਹੱਤਿਆਕਾਂਡ ਮਾਮਲੇ ’ਚ ਸੁਸ਼ੀਲ ਕੁਮਾਰ ਸਣੇ ਕੁੱਲ 9 ਲੋਕ ਫਰਾਰ ਚੱਲ ਰਹੇ ਹਨ।

Related posts

8 ਫੁੱਟ 2 ਇੰਚ ਲੰਬੇ ਅਫਗਾਨੀ ਸ਼ੇਰ ਖਾਨ ਨੂੰ ਵੇਖਦੇ ਹੀ ਰਹਿ ਗਏ ਭਾਰਤੀ, ਬੁਲਾਉਣੀ ਪਈ ਪੁਲਿਸ

On Punjab

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਕੀਤਾ ਤਲਬ, 100 ਕਰੋੜ ਦਾ ਹੈ…

On Punjab

Tokyo Olympic ‘ਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਬਲਬੀਰ ਸੀਨੀਅਰ ਦਾ ਸੰਦੇਸ਼, ਬੇਟੀ ਸੁਸ਼ਬੀਰ ਨੇ ਪਿਤਾ ਦੇ ਪੁਰਾਣੇ ਮੈਸੇਜ ਨੂੰ ਕੀਤਾ ਸ਼ੇਅਰ

On Punjab