ਹੱਥ ਵਿੱਚ ਫੱੜ ਕੇ ਕਲਮ ਮੈਂ ਹਿੱਕ ਕਾਗਜ ਦੀ ਉਤੇ ਚਲਾ ਕੇ ਕਲਮ,ਕਰਕੇ ਲਫ਼ਜ਼ਾਂ ਦਾ ਕਤਲ ਮੈਂ ਖ਼ੁਦ ਸਾਹਿਤਕਾਰ ਬਣ ਬੈਠਾ,,
ਦੁਨੀਆਂ ਸਾਹਮਣੇ ਮੈਂ ਆਖਾਂ ਕਿਸੇ ਨੂੰ ਬੀਬਾ ਕਿਸੇ ਨੂੰ ਪਿਆਰੀ ਦੀਦੂ(ਭੈਣ)ਪਿੱਠ ਪਿੱਛੇ ਆਖ ਬੁਲਾਵਾਂ ਮੇਰੀ ਜਾਨ ,ਕਮਲੀ,ਸ਼ੁਦੈਣ ਇਹੋ ਜਿਹਾ ਦੋਹਰਾ ਅਪਨਾ ਕੇ ਕਿਰਦਾਰ ਮੈਂ ਜਗਤ ਵਿੱਚ ਮਹਾਨ ਬਣ ਬੈਠਾ,,
ਘਰ-ਘਰ ਨਸ਼ਿਆਂ ਦੇ ਦਰਿਆ ਵਗਾਹ ਕੇ,ਘਰੋ ਘਰੀ ਵੈਣ ਪਵਾ ਕੇ ਹੱਥੀਂ ਸਭ ਕੁਝ ਤਬਾਹ ਕਰਵਾ ਕੇ ਮੈਂ ਲੋਕਹਿਤ ਵਾਲੀ ਸਰਕਾਰ ਬਣ ਬੈਠਾ,,
ਨਾਈ ਕੋਲ ਜਾ ਕੇ ਮੂੰਹ ਸਿਰ ਪੁਠੇ ਛਿੱਤਰ ਵਰਗਾ ਕਰਵਾ ਕੇ ਨਾਮ ਪਿੱਛੇ ਸਿੰਘ ਲਗਵਾ ਕੇ ਗੁਰੀ ਰਾਮੇਆਣਾ ਸਰਦਾਰ ਬਣ ਬੈਠਾ।।
ਗੁਰੀ ਰਾਮੇਆਣਾ
9636948082