17.92 F
New York, US
December 22, 2024
PreetNama
ਸਿਹਤ/Health

ਖ਼ਾਲੀ ਪੇਟ ਤੁਲਸੀ ਵਾਲਾ ਦੁੱਧ ਪੀਣ ਨਾਲ ਠੀਕ ਹੁੰਦਾ ਹੈ ਮਾਈਗ੍ਰੇਨ

Tulsi Milk Benifits : ਤੁਸੀਂ ਅਕਸਰ ਤੁਲਸੀ ਵਾਲੀ ਚਾਹ ਦੀ ਵਰਤੋਂ ਕੀਤੀ ਹੋਵੇਗੀ ਪਰ ਜੇ ਦੁੱਧ ‘ਚ ਤੁਲਸੀ ਦੀਆਂ ਪੱਤੀਆਂ ਮਿਲਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਦੋਗੁਣਾ ਫਾਇਦਾ ਹੋਵੇਗਾ। ਇਸ ਲਈ ਦੁੱਧ ਨੂੰ ਉਬਾਲਦੇ ਸਮੇਂ ਉਸ ਵਿਚ ਤੁਲਸੀ ਦੀਆਂ 3-4 ਪੱਤੀਆਂ ਮਿਲਾ ਦਿਓ ਅਤੇ ਦੁੱਧ ਦੀ ਖਾਲੀ ਪੇਟ ਵਰਤੋ ਕਰੋ। ਇਸ ਦੁੱਧ ਨੂੰ ਖਾਲੀ ਪੇਟ ਪੀਣ ਨਾਲ ਅਸੀਂ ਰੋਗ ਰਹਿਤ ਰਹਿ ਸਕਦੇ ਹਾਂ… ਦੁੱਧ ‘ਚ ਭਰਪੂਰ ਮਾਤਰਾ ਵਿੱਚ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਸਦੇ ਇਲਾਵਾ ਇਸ ਵਿੱਚ ਕੈਲਸ਼ੀਅਮ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਜੇਕਰ ਇਸ ਨੂੰ ਤੁਲਸੀ ਨਾਲ ਮਿਲਾ ਕੇ ਪੀਤਾ ਜਾਵੇ ਤਾਂ ਇਸਦਾ ਅਸਰ ਦੁਗਣਾ ਹੋ ਜਾਂਦਾ ਹੈ। ਕਿਉਂਕਿ ਤੁਲਸੀ ਇੱਕ ਜੜੀ ਬੂਟੀ ਹੈ।  ਰੋਜ਼ਾਨਾ ਇੱਕ ਹਫਤੇ ਤੱਕ ਸਵੇਰੇ ਖਾਲੀ ਪੇਟ 1 ਗਲਾਸ ਤੁਲਸੀ ਦੇ ਪੱਤਿਆਂ ਵਾਲਾ ਦੁੱਧ ਪੀਓ। ਇਸ ਨਾਲ ਤੁਹਾਡੀ ਪੱਥਰੀ ਟੁੱਟ ਜਾਵੇਗੀ ਅਤੇ ਯੂਰਿਨ ਦੇ ਰਸਤੇ ਬਾਹਰ ਆ ਜਾਵੇਗੀ। ਇਸ ਨਾਲ ਸਟੋਨ ਦੇ ਨਾਲ-ਨਾਲ ਕਿਡਨੀ ‘ਚ ਮੌਜੂਦ ਸਾਰੇ ਜ਼ਹਿਰੀਲੇ ਪਦਾਰਥ ਵੀ ਬਾਹਰ ਨਿਕਲ ਜਾਣਗੇ। * ਇਸ ਦੁੱਧ ਦੀ ਰੋਜ਼ਾਨਾ ਵਰਤੋਂ ਨਾਲ ਰੋਗ ਪ੍ਰਤੀਰੋਧੀ ਸਮੱਰਥਾ ਵਧਦੀ ਹੈ। ਤੁਲਸੀ ਵਾਲਾ ਦੁੱਧ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ  ਕਬਜ਼ ਅਤੇ acidity ਆਦਿ ਦੂਰ ਰਹਿੰਦੀਆਂ ਹਨ। ਬਦਲਦੇ ਮੌਸਮ ਕਾਰਨ ਅਕਸਰ ਤੁਸੀਂ ਵਾਇਰਲ ਇਨਫੈਕਸ਼ਨ ਜਾਂ ਫਲੂ ਦਾ ਸ਼ਿਕਾਰ ਹੋ ਜਾਂਦੇ ਹੋ। ਅਜਿਹੇ ‘ਚ ਵਾਇਰਲ ਇਨਫੈਕਸ਼ਨ ਜਾਂ ਫਲੂ ਨੂੰ ਦੂਰ ਕਰਨ ਲਈ ਦੁੱਧ ‘ਚ ਤੁਲਸੀ, ਲੌਂਗ ਅਤੇ ਕਾਲੀ ਮਿਰਚ ਨੂੰ ਉਬਾਲ ਕੇ ਠੰਡਾ ਕਰ ਲਓ। ਇਸ ਦੁੱਧ ਦੀ ਵਰਤੋਂ ਕਰਨ ਨਾਲ ਰੋਗ ਪ੍ਰਤੀਰੋਧੀ ਸਮਰੱਥਾ ਵਧਦੀ ਹੈ ਅਤੇ ਤੁਹਾਡੀਆਂ ਕਈ ਹੋਰ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ * ਅੱਜਕਲ ਦੀ ਤਣਾਅ ਭਰੀ ਜ਼ਿੰਦਗੀ ‘ਚ ਸਿਹਤਮੰਦ ਰਹਿਣਾ ਬਹੁਤ ਔਖਾ ਹੋ ਗਿਆ ਹੈ। ਅਜਿਹੇ ‘ਚ ਸਿਰਫ 1 ਗਲਾਸ ਤੁਲਸੀ ਵਾਲਾ ਦੁੱਧ ਪੀਣ ਨਾਲ ਨਰਵਸ ਸਿਸਟਮ ਰਿਲੈਕਸ ਹੁੰਦਾ ਹੈ ਜੋ ਕਿ ਸਟ੍ਰੈੱਸ ਹਾਰਮੋਨਜ਼ ਨੂੰ ਕੰਟਰੋਲ ਕਰਕੇ ਤੁਹਾਨੂੰ ਤਣਾਅ ਤੋਂ ਬਚਾਉਂਦਾ ਹੈ। ਇਸ ਲਈ ਤੁਹਾਨੂੰ ਰੋਜ਼ਾਨਾ ਸਵੇਰੇ-ਸ਼ਾਮ 1 ਗਲਾਸ ਤੁਲਸੀ ਵਾਲੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ।ਰੋਜਾਨਾ ਦੁੱਧ ‘ਚ ਤੁਲਸੀ ਮਿਲਾ ਕੇ ਪੀਣ ਨਾਲ ਮਾਈਗ੍ਰੇਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ * ਵਾਇਰਲ ਫੀਵਰ ਹੋਣ ਤੇ ਦੁੱਧ ਵਿੱਚ ਤੁਲਸੀ ਦਾ ਪੱਤਾ, ਲੌਂਗ ਅਤੇ ਕਾਲੀ ਮਿਰਚ ਮਿਲਾਕੇ ਪੀਣ ਨਾਲ ਵਾਇਰਲ ਫੀਵਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਦੁੱਧ ਅਤੇ ਤੁਲਸੀ ਕੈਂਸਰ ਦੀ ਬਿਮਾਰੀ ਵਿੱਚ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਦੁੱਧ ਅਤੇ ਤੁਲਸੀ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਅਤੇ ਪੌਸ਼ਟਿਕ ਖਣਿਜ ਤੱਤ ਮੌਜੂਦ ਹੁੰਦੇ ਹਨ।

Related posts

ਸਕੂਲ ਖੁੱਲ੍ਹਣ ਤੋਂ ਬਾਅਦ ਅਮਰੀਕਾ ’ਚ ਢਾਈ ਲੱਖ ਤੋਂ ਜ਼ਿਆਦਾ ਬੱਚੇ ਹੋਏ ਕੋਰੋਨਾ ਪਾਜ਼ੇਟਿਵ

On Punjab

ਇਜ਼ਰਾਈਲ ਨੇ ਲੇਬਨਾਨ ‘ਤੇ ਦਾਗੇ ਰਾਕੇਟ, 100 ਤੋਂ ਵੱਧ ਮੌਤਾਂ; ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਲੇਬਨਾਨ ‘ਤੇ ਇਜ਼ਰਾਇਲੀ ਹਵਾਈ ਹਮਲੇ ਲੇਬਨਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਵਾਈ ਹਮਲਿਆਂ ‘ਚ 100 ਲੋਕ ਮਾਰੇ ਗਏ ਹਨ ਅਤੇ 400 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਇਹ ਲੇਬਨਾਨ ਲਈ ਸਭ ਤੋਂ ਘਾਤਕ ਦਿਨ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਮੌਤਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਹਵਾਈ ਹਮਲਿਆਂ ਨੇ ਦੱਖਣੀ ਅਤੇ ਉੱਤਰ-ਪੂਰਬੀ ਲੇਬਨਾਨ ਦੇ ਵੱਡੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ।

On Punjab

ਸਿਹਤ ਦਾ ਖ਼ਜ਼ਾਨਾ ਹੈ ਜ਼ੀਰਾ, ਜਾਣੋ ਇਸ ਦੇ ਫਾਇਦੇ

On Punjab