PreetNama
ਰਾਜਨੀਤੀ/Politics

ਖ਼ਾਸ ਜੈਕਟ ਪਾ ਕੇ ਸੰਸਦ ਪਹੁੰਚੇ ਪੀਐੱਮ ਮੋਦੀ, ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ ਕਰ ਕੀਤਾ ਗਿਆ ਹੈ ਤਿਆਰ

ਐਮ ਮੋਦੀ ਹਰ ਵਾਰ ਆਪਣੇ ਕੱਪੜਿਆਂ ਜਾਂ ਜੈਕੇਟ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਖ਼ਾਸ ਕਿਸਮ ਦੀ ਜੈਕੇਟ ਪਾਈ ਹੈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅੱਜ ਪੀਐਮ ਮੋਦੀ ਜਿਸ ਜੈਕੇਟ ’ਚ ਸੰਸਦ ਵਿਚ ਪਹੁੰਚੇ ਹਨ, ਉਹ 28 ਸਿੰਗਲ ਯੂਜ਼ ਪਲਾਸਟਿਕ ਦੀਆਂ ਬੋਤਲਾਂ ਤੋਂ ਬਣਾਈ ਗਈ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਬਣਾਈ ਜੈਕੇਟ

ਦਰਅਸਲ ਸੰਸਦ ਦੇ ਬਜਟ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਜੈਕੇਟ ਪਹਿਨੇ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਸੰਸਦ ’ਚ ਨੀਲੇ ਰੰਗ ਦੀ ਖ਼ਾਸ ਜੈਕੇਟ ਪਹਿਨ ਕੇ ਸੰਸਦ ’ਚ ਨਜ਼ਰ ਆਏ। ਜੈਕੇਟ ਨੂੰ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ ਕਰ ਕੇ ਤਿਆਰ ਕੀਤਾ ਗਿਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ ’ਚ ਪ੍ਰਧਾਨ ਮੰਤਰੀ ਨੂੰ ਇਹ ਜੈਕੇਟ ਭੇਟ ਕੀਤੀ ਸੀ।

Related posts

ਦਿੱਲੀ ਦੇ ਕੈਬਿਨੇਟ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਦਿੱਤਾ ਅਸਤੀਫਾ

On Punjab

UPSC ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦੇਣ ਲਈ 8 ਅਤਿ-ਆਧੁਨਿਕ ਸਿਖਲਾਈ ਕੇਂਦਰ ਖੋਲ੍ਹੇਗੀ ਪੰਜਾਬ ਸਰਕਾਰ, ਵਿੱਤੀ ਸਹਾਇਤਾ ਵੀ ਮਿਲੇਗੀ

On Punjab

ਕੇਜਰੀਵਾਲ ਨੇ ਦਿੱਲੀ ‘ਚ ਫਿਰ ਐਲਾਨੀ ਪੁਰਾਣੀ ਸਕੀਮ

On Punjab