ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਇੱਕ ਵਫ਼ਦ ਬਲਾਕ ਆਗੂ ਸਰਬਜੀਤ ਸਿੰਘ ਲੱਖਾ ਹਾਜੀ ਦੀ ਅਗਵਾਈ ਵਿੱਚ ਮਮਦੋਟ ਵਿਖੇ ਬਾਲ ਵਿਕਾਸ ਵਿਭਾਗ ਦੀ ਅਫ਼ਸਰ ਰੇਨੂੰ ਬਾਲਾ ਨੂੰ ਮਿਲਣ ਲਈ ਗਿਆ, ਪਰ ਅਫਸਰ ਰੇਨੂੰ ਬਾਲਾ ਦੇ ਮੌਜੂਦ ਨਾ ਹੋਣ ਕਰਕੇ ਉਨ੍ਹਾਂ ਵੱਲੋਂ ਮੰਗ ਪੱਤਰ ਉਨ੍ਹਾਂ ਦੀਆਂ ਜੂਨੀਅਰ ਅਫ਼ਸਰਾਂ ਨੂੰ ਦਿੱਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਬਾਲ ਵਿਕਾਸ ਵਿਭਾਗ ਦੀ ਅਫ਼ਸਰ ਰੇਨੂੰ ਬਾਲਾ ਵੱਲੋਂ ਦੋ ਗਰੀਬ ਕੁੜੀਆਂ ਸਵਰਨਾ ਰਾਣੀ ਵਾਸੀ ਲੱਖੋ ਕੇ ਬਹਿਰਾਮ ਅਤੇ ਸਰਮੇਜ ਕੌਰ ਵਾਸੀ ਲੱਖਾ ਹਾਜੀ ਦਾ ਹੱਕ ਮਾਰਿਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਦੀ ਭਰਤੀ ਕੀਤੀ ਗਈ ਸੀ।
ਜਿਸ ਵਿੱਚ ਉਕਤ ਦੋਨਾਂ ਸਟੇਸ਼ਨਾਂ ਉੱਪਰ ਇਹ ਦੋਵੇਂ ਕੁੜੀਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਮਿਲਣੀ ਸੀ, ਪਰ ਕਥਿਤ ਤੌਰ ‘ਤੇ ਭ੍ਰਿਸ਼ਟ ਅਫਸਰ ਰੇਨੂੰ ਬਾਲਾ ਵੱਲੋਂ ਮੋਟੀ ਰਿਸ਼ਵਤ ਲੈ ਕੇ ਹੋਰ ਕੁੜੀਆਂ ਨੂੰ ਭਰਤੀ ਕਰ ਲਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਅੱਜ ਦਿੱਤੇ ਗਏ ਮੰਗ ਪੱਤਰ ‘ਤੇ ਜੇਕਰ ਜਲਦੀ ਕੋਈ ਕਾਰਵਾਈ ਨਾ ਹੋਈ ਤਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਧਰਨੇ ਉੱਪਰ ਬੈਠੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨਾ ਰਾਣੀ, ਦਵਿੰਦਰ ਸਿੰਘ, ਮੋਨਿਕਾ ਰਾਣੀ, ਸਵਰਨਜੀਤ ਕੌਰ, ਕੁਲਦੀਪ ਸਿੰਘ, ਹਰਨੇਕ ਸਿੰਘ, ਬਰਕਤ, ਜਸਵਿੰਦਰ ਕੌਰ, ਰਵੀ ਸ਼ਰਮਾ, ਅਮਨਦੀਪ ਕੌਰ, ਦਰਸ਼ਨ ਕੌਰ ਆਦਿ ਹਾਜ਼ਰ ਸਨ। ਦੂਜੇ ਪਾਸੇ ਜਦੋਂ ਉਕਤ ਬਾਲ ਵਿਕਾਸ ਵਿਭਾਗ ਦੀ ਅਫ਼ਸਰ ਰੇਨੂੰ ਬਾਲਾ ਨਾਲ ਗੱਲਬਾਤ ਕਰਨੀ ਚਾਹੀ ਤਾਂ, ਪਹਿਲੋਂ ਫੋਨ ਵਿਅਸਤ ਹੋਣ ਦੇ ਕਾਰਨ ਗੱਲ ਨਾ ਹੋ ਸਕੀ, ਜਦੋਂਕਿ ਬਾਅਦ ਵਿਚ ਉਕਤ ਅਫ਼ਸਰ ਨੇ ਫੋਨ ਸਵਿੱਚ ਆਫ਼ ਕਰ ਲਿਆ।