45.45 F
New York, US
February 4, 2025
PreetNama
ਸਿਹਤ/Health

ਜ਼ਰਾ ਬਦਲ ਕੇ ਦੇਖੋ ਪੜ੍ਹਨ-ਲਿਖਣ ਦਾ ਅੰਦਾਜ਼

ਬਹੁਤ ਸਾਰੇ ਵਿਦਿਆਰਥੀ ਅਕਸਰ ਸ਼ਿਕਾਇਤ ਕਰਦੇ ਹਨ ਕਿ ਕੀ ਕਰੀਏ ਦਿਨ ’ਚ 10-11 ਘੰਟੇ ਪੜ੍ਹਦੇ ਵੀ ਹਾਂ ਫਿਰ ਵੀ ਪੱਲੇ ਕੁਝ ਨਹੀਂ ਪਿਆ। ਜੋ ਪੜ੍ਹਦੇ ਹਾਂ, ਉਹ ਭੁੱਲ ਜਾਂਦੇ ਹਾਂ। ਉੱਥੇ ਹੀ ਕੁਝ ਵਿਦਿਆਰਥੀ 7-8 ਘੰਟੇ ਜਾਂ ਇਸ ਤੋਂ ਘੱਟ ਸਮਾਂ ਪੜ੍ਹ ਕੇ ਵੀ ਮੈਰਿਟ ਲਿਸਟ ’ਚ ਆ ਜਾਂਦੇ ਹਨ। ਜੇ ਤੁਸੀਂ ਵੀ ਇਨ੍ਹਾਂ ਸ਼ਿਕਾਇਤੀ ਵਿਦਿਆਰਥੀਆਂ ’ਚ ਸ਼ਾਮਿਲ ਹੋ ਤਾਂ ਲੋੜ ਹੈ ਆਪਣੇ ਪੜ੍ਹਨ-ਲਿਖਣ ਦੇ ਤਰੀਕਿਆਂ ’ਚ ਤਬਦੀਲੀ ਲਿਆਉਣ ਦੀ।

ਪੜ੍ਹ ਕੇ ਪ੍ਰੈਜੈਂਟੇਸ਼ਨ ਬਣਾਉਣ ਦੀ ਪਾਓ ਆਦਤ

ਜਦੋਂ ਤੁਸੀਂ ਕਿਸੇ ਵੀ ਪਾਠ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਤੋਂ ਬਾਅਦ ਸਮਝਣ ਲਗਦੇ ਹੋ ਕਿ ਹੁਣ ਇਸ ’ਚੋਂ ਪੁੱਛਿਆ ਜਾਣਾ ਵਾਲਾ ਪ੍ਰਸ਼ਨ ਤੁਸੀਂ ਸੌਖੀ ਤਰ੍ਹਾਂ ਹੱਲ ਕਰ ਦੇਵੋਗੇ ਤਾਂ ਫਿਰ ਇਸ ਕੰਮ ਨੂੰ ਬਾਅਦ ’ਚ ਲਈ ਨਾ ਛੱਡੋ। ਉਸੇ ਦਿਨ ਆਪਣੀ ਕਾਪੀ ਜਾਂ ਫਿਰ ਕੰਪਿਊਟਰ ’ਤੇ ਪੂਰੇ ਪਾਠ ਨਾਲ ਜੁੜੀ ਪਾਵਰ ਪੁਆਂਇੰਟ ਪ੍ਰੈਜੈਂਟੇਸ਼ਨ ਬਣਾਓ। ਇਸ ਕੰਮ ’ਚ ਤੁਸੀਂ ਪਰਿਵਾਰਕ ਮੈਂਬਰਾਂ ਦੀ ਮਦਦ ਵੀ ਲੈ ਸਕਦੇ ਹੋ। ਫਿਰ ਦੋ-ਚਾਰ ਦਿਨ ਬਾਅਦ ਉਨ੍ਹਾਂ ਨੂੰ ਦੁਹਰਾਉਂਦਿਆਂ ਉਸ ਨੂੰ ਵਿਸਥਾਰ ਨਾਲ ਕਰਨ ਦੀ ਆਪਣੀ ਸਮਰੱਥਾ ਦਾ ਵੀ ਮੁਲਾਂਕਣ ਕਰੋ। ਇਸ ਤਰ੍ਹਾਂ ਤੁਸੀਂ ਸਹੀ ਮਾਅਨਿਆਂ ’ਚ ਪਾਠ ਨੂੰ ਯਾਦ ਰੱਖ ਸਕੋਗੇ।

ਲਿਖ ਕੇ ਪੜ੍ਹਨ ਦੇ ਫ਼ਾਇਦੇ

ਕਈ ਵਾਰ ਅਸੀਂ ਚੀਜ਼ਾਂ ਨੂੰ ਪੜ੍ਹਨ ਤੋਂ ਬਾਅਦ ਸੋਚਦੇ ਹਾਂ ਕਿ ਸਾਨੂੰ ਯਾਦ ਹੋ ਗਈਆਂ ਪਰ ਅਜਿਹਾ ਹੁੰਦਾ ਨਹੀਂ। ਸਿਰਫ਼ ਪੜ੍ਹ ਲੈਣ ਨਾਲ ਚੀਜ਼ਾਂ ਨੂੰ ਲੰਬੇ ਸਮੇਂ ਤਕ ਯਾਦ ਰੱਖਣਾ ਸੰਭਵ ਨਹੀਂ ਹੁੰਦਾ। ਬਿਹਤਰ ਹੋਵੇਗਾ ਕਿ ਜੋ ਪੜ੍ਹਿਆ ਹੈ, ਉਸ ਨੂੰ ਇਕ-ਦੋ ਦਿਨ ਬਾਅਦ ਆਪਣੀ ਕਾਪੀ ’ਤੇ ਆਪਣੀ ਭਾਸ਼ਾ ’ਚ ਲਿਖਣ ਦੀ ਆਦਤ ਪਾਓ। ਇਸ ਦੇ ਤਿੰਨ ਫ਼ਾਇਦੇ ਹਨ। ਪਹਿਲਾ ਇਹ ਕਿ ਵਿਸ਼ੇ ਦਾ ਅਭਿਆਸ ਹੋ ਜਾਂਦਾ ਹੈ। ਦੂਸਰਾ ਇਹ ਕਿ ਤੁਹਾਡੇ ਨੋਟਸ ਤਿਆਰ ਹੋ ਜਾਂਦੇ ਹਨ, ਜੋ ਕਿਤਾਬੀ ਭਾਸ਼ਾ ਤੋਂ ਅਲੱਗ ਹੁੰਦੇ ਹਨ। ਤੀਸਰਾ ਪੜ੍ਹਦੇ ਸਮੇਂ ਵਿਸ਼ੇ ਨੂੰ ਰਟਣ ਦੀ ਜਗ੍ਹਾ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿਉਂਕਿ ਤੁਸੀਂ ਉਹ ਲਿਖਣਾ ਹੁੰਦਾ ਹੈ।

ਇਕ ਹੀ ਵਿਸ਼ੇ ਦੀਆਂ ਵੱਖ-ਵੱਖ ਕਿਤਾਬਾਂ ਪੜ੍ਹੋ

ਕਿਸੇ ਵਿਸ਼ੇ ’ਤੇ ਮਜ਼ਬੂਤ ਪਕੜ ਬਣਾਉਣ ਤੇ ਉਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਿਰਫ਼ ਉਸੇ ਵਿਸ਼ੇ ਦੀਆਂ ਕਿਤਾਬਾਂ ਪੜ੍ਹਨੀਆਂ ਹੀ ਕਾਫ਼ੀ ਨਹੀਂ ਹੁੰਦੀਆਂ ਸਗੋਂ ਉਸ ਵਿਸ਼ੇ ਤੋਂ ਇਲਾਵਾ ਵੀ ਹੋਰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਗੂਗਲ ਤੋਂ ਵੀ ਸਬੰਧਤ ਵਿਸ਼ੇ ਦੀ ਜਾਣਕਾਰੀ ਲਵੋ ਤੇ ਫਿਰ ਆਪਣੇ ਨੋਟਸ ਬਣਾਓ। ਅਲੱਗ-ਅਲੱਗ ਥਾਵਾਂ ਤੋਂ ਪੜ੍ਹਨ ’ਤੇ ਵਿਸ਼ੇ ਦੀ ਜ਼ਿਆਦਾ ਜਾਣਕਾਰੀ ਮਿਲਦੀ ਹੈ ਤੇ ਨਾਲ-ਨਾਲ ਅਭਿਆਸ ਵੀ ਹੁੰਦਾ ਰਹਿੰਦਾ ਹੈ। ਇਸ ਨਾਲ ਵਿਸ਼ੇ ’ਤੇ ਤੁਹਾਡੀ ਪਕੜ ਵੀ ਮਜ਼ਬੂਤ ਹੰੁਦੀ ਹੈ। ਤੁਹਾਡੇ ਨੋਟਸ ਵੀ ਦੂਸਰੇ ਵਿਦਿਆਰਥੀਆਂ ਤੋਂ ਵੱਖਰੇ ਬਣਦੇ ਹਨ। ਇਸ ਤਰ੍ਹਾਂ ਪ੍ਰੀਿਖਅਕ ਦੀ ਨਜ਼ਰ ’ਚ ਤੁਸੀਂ ਬਾਕੀ ਵਿਦਿਆਰਥੀਆਂ ਤੋਂ ਅਲੱਗ ਨਜ਼ਰ ਆਵੋਗੇ।

ਬਣਾਓ ਸਟਿਕੀ ਨੋਟਸ

ਕੁਝ ਖ਼ਾਸ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਵਾਰ-ਵਾਰ ਭੁੱਲ ਜਾਂਦੇ ਹਾਂ। ਇਹ ਕੁਝ ਵੀ ਹੋ ਸਕਦਾ ਹੈ। ਕਿਸੇ ਲਈ ਇਤਿਹਾਸ ’ਚ ਲਿਖੀ ਮਹੱਤਵਪੂਰਨ ਤਰੀਕ ਯਾਦ ਰੱਖਣਾ ਔਖਾ ਹੋ ਜਾਂਦਾ ਹੈ ਤੇ ਕਿਸੇ ਲਈ ਫਿਜ਼ੀਕਸ, ਕੈਮਿਸਟਰੀ ਤੇ ਗਣਿਤ ਦੇ ਫਾਰਮੂਲਿਆਂ ਨੂੰ ਯਾਦ ਕਰਨਾ ਪਰੇਸ਼ਾਨ ਕਰਦਾ ਹੈ। ਅਜਿਹੀਆਂ ਚੀਜ਼ਾਂ ਲਈ ਸਟਿਕੀ ਨੋਟਸ ਬਣਾਓ ਤੇ ਆਪਣੇ ਸਟੱਡੀ ਟੇਬਲ ਦੀ ਸਾਹਮਣੇ ਵਾਲੀ ਦੀਵਾਰ ’ਤੇ ਚਿਪਕਾ ਦਿਉ। ਕਈ ਵਾਰ ਇਨ੍ਹਾਂ ’ਤੇ ਨਜ਼ਰ ਪੈਣ ਨਾਲ ਯਾਦ ਕਰਨ ’ਚ ਸੌਖ ਹੋਵੇਗੀ।

ਹੁਨਰ ਦੀ ਵਰਤੋਂ

ਜੇ ਤੁਹਾਡੇ ’ਚ ਕੁਝ ਿਏਟਿਵ ਕਰਨ ਦਾ ਹੁਨਰ ਹੈ ਤੇ ਅਕਸਰ ਆਪਣੀ ਪੈਨਸਿਲ ਨਾਲ ਡਰਾਇੰਗ ਆਦਿ ਕਰਦੇ ਰਹਿੰਦੇ ਹੋ ਤਾਂ ਆਪਣੀ ਇਸ ਕਲਾ ਦਾ ਇਸਤੇਮਾਲ ਪੜ੍ਹਾਈ-ਲਿਖਾਈ ’ਚ ਕਰੋ। ਦਿਨ ਭਰ ਜੋ ਪੜ੍ਹਿਆ, ਸ਼ਾਮ ਨੂੰ ਉਸ ਦੀਆਂ ਮੱੱੁਖ ਗੱਲਾਂ ਨੂੰ ਕੌਮਿਕ ਸਟਿ੍ਰਪ ਵਾਂਗ ਬਣਾਓ। ਇਸ ਨਾਲ ਅਭਿਆਸ ਹੋਣ ਦੇ ਨਾਲ-ਨਾਲ ਤੁਹਾਨੂੰ ਰੈਡੀ ਟੂ ਯੂਜ਼ ਪਾਵਰ ਪੁਆਂਇੰਟਸ ’ਚ ਮਿਲ ਸਕਦੇ ਹਨ।

ਜੇਬ ਡਾਇਰੀ ਕੋਲ ਰੱਖੋ

ਕਈ ਵਾਰ ਤੁਸੀਂ ਪੜ੍ਹਾਈ ਤੋਂ ਬਾਅਦ ਜਾਂ ਪਹਿਲਾਂ ਜਦੋਂ ਸਕੂਲ-ਕਾਲਜ ਜਾਂ ਕਿਤੇ ਹੋਰ ਆਉਂਦੇ-ਜਾਂਦੇ ਹੋ ਤਾਂ ਤੁਹਾਡੇ ਦਿਮਾਗ਼ ’ਚ ਵਿਸ਼ੇ ਨਾਲ ਜੁੜਿਆ ਕੋਈ ਨਵਾਂ ਤਰੀਕਾ ਆ ਜਾਂਦਾ ਹੈ ਜਾਂ ਫਿਰ ਕਿਸੇ ਅਖ਼ਬਾਰ-ਮੈਗਜ਼ੀਨ ਨੂੰ ਦੇਖ ਕੇ, ਦੂਸਰਿਆਂ ਦੀਆਂ ਗੱਲਾਂ ਸੁਣ ਕੇ ਕੋਈ ਨਵੀਂ ਜਾਣਕਾਰੀ ਮਿਲ ਜਾਂਦੀ ਹੈ। ਇਨ੍ਹਾਂ ਚੀਜ਼ਾਂ ਨੂੰ ਤੁਰੰਤ ਆਪਣੀ ਜੇਬ ਡਾਇਰੀ ’ਤੇ ਨੋਟ ਕਰਨ ਦੀ ਆਦਤ ਪਾਓ। ਇਹ ਤਰੀਕਾ ਬੇਹੱਦ ਉਪਯੋਗੀ ਸਾਬਿਤ ਹੰੁਦਾ ਹੈ। ਤਰੀਕਾ ਤੇ ਸੂਚਨਾਵਾਂ ਵਾਰ-ਵਾਰ ਨਹੀਂ ਮਿਲਦੇ।

Related posts

Home Remedies of Dark Lips : ਜਾਣੋ ਬੁੱਲ਼ਾਂ ਦਾ ਕਾਲਾਪਣ ਦੂਰ ਕਰਨ ਤੇ ਗੁਲਾਬੀ ਬਣਾਉਣ ਦੇ ਆਸਾਨ 5 ਤਰੀਕੇ

On Punjab

ਜਾਣੋ ਉਹਨਾਂ ਲਾਹੇਵੰਦ ਫਲਾਂ ਬਾਰੇ ਜਿਨ੍ਹਾਂ ਨੂੰ ਖਾਣ ਨਾਲ ਘੱਟਦਾ ਹੈ ਵਜ਼ਨ

On Punjab

ਪੰਜਾਬੀਆਂ ਲਈ ਰਾਹਤ ਦੀ ਖਬਰ! ਕੋਰੋਨਾ ‘ਤੇ ਫਤਹਿ ਦਾ ਰਿਕਾਰਡ

On Punjab