ਕਈ ਵਾਰ ਤੁਸੀਂ ਮਜ਼ੇ-ਮਜ਼ੇ ‘ਚ ਜ਼ਿਆਦਾ ਖਾਣਾ ਖਾ ਲੈਂਦੇ ਹੋ, ਜਾਂ ਫਿਰ ਜੇਕਰ ਤੁਹਾਡਾ ਮਨਪਸੰਦ ਫ਼ੂਡ ਹੋਵੇ ਤਾਂ ਜ਼ਿਆਦਾ ਖਾਧਾ ਜਾਂਦਾ ਹੈ। ਪਰ ਜ਼ਿਆਦਾ ਖਾਣਾ ਤੁਹਾਡੇ ਲਈ ਨੁਕਸਾਨਦਾਇਕ ਵੀ ਹੁੰਦਾ ਹੈ। ਇਸਦੇ ਬਾਰੇ ਜੇਕਰ ਤੁਸੀਂ ਨਹੀਂ ਜਾਣਦੇ ਹੋ ਤਾਂ ਜਾਣ ਲਓ ਤਾਂ ਜੋ ਤੁਸੀਂ ਵੀ ਜ਼ਰੂਰਤ ਤੋਂ ਜ਼ਿਆਦਾ ਨਾ ਖਾਓ। ਮਾਹਿਰਾਂ ਦੇ ਮੁਤਾਬਕ, ਇੱਕ ਅੱਧ ਵਾਰ ਜ਼ਿਆਦਾ ਖਾਣਾ ਖਾ ਲੈਣ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਜੇਕਰ ਤੁਸੀਂ ਢਿੱਡ ਭਰਨ ਤੋਂ ਬਾਅਦ ਵੀ ਖਾਂਦੇ ਰਹੋਗੇ ਤਾਂ ਤੁਹਾਡੇ ਦਿਮਾਗ ਤੱਕ ਬਹੁਤ ਜ਼ਿਆਦਾ ਸਿਗਨਲ ਜਾਣ ਲੱਗਣਗੇ, ਤੱਦ ਤੱਕ ਜਦੋਂ ਤੱਕ ਕਿ ਤੁਸੀ ਖਾਣਾ ਰੋਕ ਨਹੀਂ ਦਿਓ। ਇਸ ‘ਚ ਦਿਲ ਤੱਕ ਸਿਗਨਲ ਪਹੁੰਚ ਢਿੱਡ ਤੱਕ ਬਲੱਡ ਫਲੋ ਵਧਾਉਣ ਲਈ, ਤਾ ਜੋ ਖਾਣਾ ਹਜ਼ਮ ਹੋ ਸਕੇ। ਬਹੁਤ ਜ਼ਿਆਦਾ ਖਾਣਾ ਤੋਂ ਬਾਅਦ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ, ਤੁਹਾਡਾ ਸਿਰਫ ਲੇਟਣ ਦਾ ਮਨ ਕਰਦਾ ਹੈ। ਅਜਿਹੇ ‘ਚ ਅੰਤੜੀਆਂ ਦਿਮਾਗ ਨੂੰ ਸਿਗਨਲ ਭੇਜਦੀ ਹੈ ਕਿ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੈ। ਬਲੱਡ ਇੰਸੁਲਿਨ ਲੈਵਲ ਵੀ ਵੱਧਦਾ ਹੈ, ਜਿਸ ਨਾਲ ਸੁਸਤੀ ਮਹਿਸੂਸ ਹੁੰਦੀ ਹੈਸਾਡੇ ਸਰੀਰ ‘ਚ ਲੇਪਟਿਨ ਨਾਮ ਦਾ ਇੱਕ ਹਾਰਮੋਨ ਹੁੰਦਾ ਹੈ, ਜੋ ਖਾਣ ਤੋਂ ਬਾਅਦ ਬਣਦਾ ਹੈ। ਇਹ ਹਾਰਮੋਨ ਬ੍ਰੇਨ ਰਿਸੇਪਟਰ ਨੂੰ ਢੰਕ ਲੈਂਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਸਰੀਰ ਵਿੱਚ ਕਿੰਨੀ ਐਨਰਜੀ ਹੈ ਅਤੇ ਕਿੰਨੇ ਦੀ ਜ਼ਰੂਰਤ ਹੈ ।ਜੇਕਰ ਤੁਸੀ ਜ਼ਿਆਦਾ ਖਾਓਗੇ ਤਾਂ ਇਹ ਹਾਰਮੋਨ ਜ਼ਿਆਦਾ ਬਣੇਗਾ, ਜੋ ਸਿੱਧੇ – ਸਿੱਧੇ ਤੁਹਾਡੇ ਫੈਟ ਨਾਲ ਜੁੜਿਆ ਹੈ