Sreesanth picks bollywood entry :ਕ੍ਰਿਕਟ ਦੀ ਦੁਨੀਆਂ ਵਿੱਚ ਆਪਣੀ ਗੇਂਦ ਦੀ ਫਿਰਕੀ ਨਾਲ ਦੁਨੀਆਂ ਨੂੰ ਨਚਾਉਣ ਵਾਲੇ ਗੇਂਦਬਾਜ਼ ਹਰਭਜਨ ਸਿੰਘ ਹੁਣ ਫਿਲਮਾਂ ਵਿੱਚ ਕੰਮ ਕਰਨ ਦਾ ਪੂਰਾ ਮਨ ਬਣਾ ਚੁੱਕੇ ਹਨ।ਉਨ੍ਹਾਂ ਦਾ ਨਾਮ ਪਹਿਲਾਂ ਹੀ ਇੱਕ ਤਾਮਿਲ ਫ਼ਿਲਮ ਫਰੈਂਡਸ਼ਿਪ ਨਾਲ ਜੁੜ ਚੁੱਕਾ ਹੈ ਅਤੇ ਹੁਣ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਹੋਰ ਪੰਜਾਬੀ ਫਿਲਮ ਆਫਰ ਹੋਈ ਹੈ। ਹਰਭਜਨ ਨੇ ਫਿਲਮਾਂ ਵਿੱਚ ਆਪਣੇ ਕੰਮ ਨੂੰ ਜਾਰੀ ਰੱਖਣ ਦੇ ਮਾਮਲੇ ‘ਚ ਕਿਹਾ ਮੈਂ ਫਿਲਮਾਂ ਵਿੱਚ ਆਪਣੇ ਕਰੀਅਰ ਨੂੰ ਜਾਰੀ ਰੱਖਣ ਦੇ ਬਾਰੇ ਸੋਚ ਸਕਦਾ ਹਾਂ ਪਰ ਇਹ ਇਸ ‘ਤੇ ਨਿਰਭਰ ਕਰੇਗਾ ਕਿ ਮੈਂ ਅਦਾਕਾਰੀ ਵਿੱਚ ਕਿੰਨਾ ਵਧੀਆ ਹਾਂ। ਹਾਲ ਹੀ ਵਿੱਚ ਮੈਨੂੰ ਇੱਕ ਪੰਜਾਬੀ ਫਿਲਮ ਆਫਰ ਹੋਈ ਹੈ ਮੈਂ ਲਗਾਤਾਰ ਉੱਨੀ ਸਾਲ ਤੋਂ ਕ੍ਰਿਕਟ ਖੇਡਦਾ ਰਿਹਾ ਹਾਂ ਪਰ ਹੁਣ ਮੈਂ ਫਿਰ ਆਈਪੀਅੈੱਲ ਖੇਡਦਾ ਹਾਂ ਜੋ ਕਿ ਸਾਲ ਵਿੱਚ ਸਿਰਫ਼ ਇੱਕ ਵਾਰ ਹੁੰਦਾ ਹੈ।
ਤਮਿਲ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਦੇ ਸਵਾਲ ‘ਤੇ ਮਜ਼ਾਕ ਕਰਦੇ ਹੋਏ ਹਰਭਜਨ ਕਹਿੰਦੇ ਹਨ ਹਿੰਦੀ ਫ਼ਿਲਮ ਸਿਨੇਮਾ ਵਿੱਚ ਖਾਨ ਲੋਕਾਂ ਨੂੰ ਹੀ ਕੰਮ ਕਰਨ ਦੋ। ਮੈਂ ਤਾਮਿਲ ਅਤੇ ਪੰਜਾਬੀ ਫ਼ਿਲਮਾਂ ਕਰਨ ਵਿੱਚ ਹੀ ਖੁਸ਼ ਹਾਂ।
ਹਰਭਜਨ ਤੋਂ ਇਲਾਵਾ ਕੁਝ ਹੋਰ ਵੀ ਖਿਡਾਰੀਆਂ ਦੇ ਨਾਮ ਹਾਲ ਹੀ ਵਿੱਚ ਫ਼ਿਲਮੀ ਦੁਨੀਆਂ ਨਾਲ ਜੁੜੇ ਹਨ। ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਨਾਮ ਯੁਵਰਾਜ ਸਿੰਘ ਦਾ ਹੈ। ਹਰਭਜਨ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਦੇ ਨਾਮ ਦੀ ਵੀ ਪਰਦੇ ਨਾਲ ਜੁੜਨ ਦੀ ਖ਼ਬਰ ਆਈ ਸੀ। ਖ਼ਬਰ ਸੀ ਕਿ ਯੁਵਰਾਜ ਆਪਣੀ ਪਤਨੀ ਹੇਜਲ ਕੀਚ ਅਤੇ ਭਰਾ ਜ਼ੋਰਾਵਰ ਦੇ ਨਾਲ ਇੱਕ ਵੈੱਬ ਸੀਰੀਜ਼ ਕਰਨ ਵਾਲੇ ਹਨ। ਹਾਲਾਂਕਿ ਇਸ ਖਬਰ ਨੂੰ ਯੁਵਰਾਜ ਨੇ ਟਵਿੱਟਰ ‘ਤੇ ਇਕ ਟਵੀਟ ਕਰਕੇ ਖਾਰਿਜ ਕਰ ਦਿੱਤਾ।
ਭਾਰਤੀ ਕ੍ਰਿਕਟ ਦੇ ਸਭ ਤੋਂ ਜ਼ਿਆਦਾ ਵਿਵਾਦਿਤ ਖਿਡਾਰੀਆਂ ਵਿੱਚੋਂ ਇੱਕ ਸ਼੍ਰੀਸੰਤ ਨੇ ਫਿਲਮਾਂ ਤੇ ਟੀ ਵੀ ਵਿੱਚ ਖੂਬ ਕਿਸਮਤ ਅਜਮਾਈ। ਉਨ੍ਹਾਂ ਨੇ ਟੀ ਵੀ ਦੇ ਰਿਅੈਲਿਟੀ ਸ਼ੋਅ ਏਕ ਖਿਲਾੜੀ ਏਕ ਹਸੀਨਾ, ਝਲਕ ਦਿਖਲਾਜਾ ਸੀਜ਼ਨ 7, ਬਿੱਗ ਬੌਸ 12 ਅਤੇ ਫੇਅਰ ਫੈਕਟਰ ਖਤਰੋੰ ਕੇ ਖਿਲਾੜੀ ਸੀਜ਼ਨ 9 ਵਿੱਚ ਇੱਕ ਕੰਟੈਸਟੈੰਟ ਦੇ ਰੂਪ ਵਿੱਚ ਭਾਗ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਲਿਆਲਮ, ਕੰਨੜ ਅਤੇ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਇਹ ਗੱਲ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਸਾਲ 2010 ਵਿੱਚ ਆਈ ਡੇਵਿਡ ਧਵਨ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ਹੁਕ ਯਾ ਕਰੁਕ ਵਿੱਚ ਐਮਐਸ ਧੋਨੀ ਨੇ ਕੈਮਿਓ ਰੋਲ ਕੀਤਾ ਹੈ। ਇਸ ਫ਼ਿਲਮ ਵਿੱਚ ਜਾਨ ਇਬਰਾਹਿਮ, ਜੇਨੇਲਿਆ ਡਿਸੂਜਾ, ਕੇ ਕੇ ਮੈਨਨ, ਤਲਪੜੇ, ਅੰਮ੍ਰਿਤਾ ਰਾਓ ਆਦਿ ਮੁੱਖ ਭੂਮਿਕਾਵਾਂ ਵਿੱਚ ਸਨ।