ਚੰਡੀਗੜ੍ਹ: ਫ਼ਿਲਮ ‘ਕਿਸਮਤ-2’ ਦੇ ਐਲਾਨ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੈ। ਫ਼ਿਲਮ ਦੇ ਨਿਰਦੇਸ਼ਕ ਤੇ ਲੇਖਕ ਜਗਦੀਪ ਸਿੱਧੂ ਇੱਕ ਵੀਡੀਓ ਰਾਹੀਂ ਜਗਦੀਪ ਨੇ ‘ਕਿਸਮਤ-2’ ਦੀ ਸਕ੍ਰਿਪਟ ਦੀ ਝਲਕ ਦਿਖਾਈ ਹੈ।
ਜਗਦੀਪ ਨੇ ਆਪਣੇ ਲੈਪਟੋਪ ਵਿੱਚ ਲਿਖੀਆਂ ਫ਼ਿਲਮ ਦੀਆਂ ਕੁਝ ਲਾਈਨਾਂ ਸ਼ੇਅਰ ਕੀਤੀਆਂ ਹਨ। ਇਸ ਵਿੱਚ ਕੁੜੀ-ਮੁੰਡੇ ਦੀ ਆਪਸੀ ਗੱਲਬਾਤ ਲਿਖੀ ਨਜ਼ਰ ਆ ਰਹੀ ਹੈ। ਇਸ ਤੋਂ ਇਹ ਅੰਦਾਜ਼ਾ ਜ਼ਰੂਰ ਲਾਇਆ ਜਾ ਸਕਦਾ ਹੈ ਕਿ ਫ਼ਿਲਮ ‘ਕਿਸਮਤ-2’ ਵੀ ਰੋਮਾਂਟਿਕ ਲਵ ਸਟੋਰੀ ਹੋਵੇਗੀ।
ਜਗਦੀਪ ਸਿੱਧੂ ਕਹਾਣੀ ਵਿੱਚ ਹੋਰ ਕੀ ਨਵਾਂ ਪੇਸ਼ ਕਰਦੇ ਹਨ ਤੇ ਜਾਨੀ-ਬੀ ਪ੍ਰਾਕ ਆਪਣੇ ਗੀਤਾਂ ਨਾਲ ਕਿਹੋ ਜਿਹਾ ਤੜਕਾ ਲਾਉਣਗੇ, ਇਹ ਸਭ ਫ਼ਿਲਮ ਦੇ ਰਿਲੀਜ਼ ਹੋਣ ‘ਤੇ ਹੀ ਪਤਾ ਲੱਗੇਗਾ।
ਫ਼ਿਲਮ ‘ਕਿਸਮਤ-2’ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਦੀ ਉਮੀਦ ਤੇ ਇਸ ਨੂੰ ਅਗਲੇ ਸਾਲ ਤੱਕ ਰਿਲੀਜ਼ ਕਰਨ ਦੀ ਪੂਰੀ ਯੋਜਨਾ ਹੈ।