salman-action-in-the-film-radhe: ਸਲਮਾਨ ਖਾਨ ਅੱਜ ਕੱਲ੍ਹ ਆਪਣੀ ਅਗਲੀ ਫ਼ਿਲਮ Radhe: The Most Wanted Bhai ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ’ਚ ਸਲਮਾਨ ਦੇ ਸਟਾਈਲਿਸ਼ ਐਕਸ਼ਨ ਨਜ਼ਰ ਆਉਣਗੇ। ਸਲਮਾਨ ਰਾਧੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। Radhe: The Most Wanted Bhai ਦੇ ਟੀਜ਼ਰ ਅਤੇ ਟਰੇਲਰ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ’ਚ ਸਲਮਾਨ ਖਾਨ ਇਕ ਨਹੀਂ ਸਗੋਂ 3 ਖਲਨਾਇਕਾਂ ਦੇ ਸਾਹਮਣੇ ਨਜ਼ਰ ਆਉਣਗੇ।
ਇਸ ਫਿਲਮ ਲਈ 3 ਐਕਸ਼ਨ ਨਿਰਦੇਸ਼ਕ ਫਿਲਮ ਦੇ ਸਟੰਟਾਂ ’ਤੇ ਕੰਮ ਕਰ ਰਹੇ ਹਨ। ਸਲਮਾਨ ਖਾਨ ਫਿਲਮ ’ਚ ਮੁੰਬਈ ਦੇ ਪੁਲਸ ਇੰਸਪੈਕਟਰ ਦਾ ਕਿਰਦਾਰ ਨਿਭਾਉਣਗੇ, ਜਿਹੜਾ ਜੁਰਮ ਅਤੇ ਮੁਜਰਮ ਦਾ ਖਾਤਮਾ ਕਰੇਗਾ। ਇਸ ਫਿਲਮ ’ਚ ਸਲਮਾਨ ਦੇ ਨਾਲ ਦਿਸ਼ਾ ਪਟਾਨੀ ਨਜ਼ਰ ਆਵੇਗੀ। ‘ਰਾਧੇ’ ਫਿਲਮ ਦਾ ਨਿਰਮਾਨ ਸਲਮਾਨ ਖਾਨ, ਸੋਹੇਲ ਖਾਨ ਅਤੇ ਅਤੁਲ ਅਗਨੀਹੋਤਰੀ ਨਾਲ ਮਿਲ ਕੇ ਕਰ ਰਹੇ ਹਨ। ਰਾਧੇ ਅਗਲੇ ਸਾਲ ਈਦ ਤੇ ਰਿਲੀਜ਼ ਹੋਵੇਗੀ ਅਤੇ ਅਕਸ਼ੈ ਕੁਮਾਰ ਦੀ ਫਿਲਮ ਲਕਸ਼ਮੀ ਬੰਬ ਨਾਲ ਮੁਕਾਬਲਾ ਕਰੇਗੀ।
ਜੇਕਰ ਫਿਲਮ ਦੀ ਗੱਲ ਕਰੀਏ ਤਾਂ ਸਲਮਾਨ ਦੀ ਫਿਲਮ ‘ਰਾਧੇ’ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ। ‘ਰਾਧੇ’ ਵਿਚ ਦਿਸ਼ਾ ਪਟਾਨੀ, ਰਣਦੀਪ ਹੁੱਡਾ ਅਤੇ ਜੈੱਕੀ ਸ਼ਰਾਫ ਅਹਿਮ ਭੂਮਿਕਾਵਾਂ ਹਨ। ਫਿਲਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਰਾਧੇ ਈਦ ਦੇ ਖਾਸ ਮੌਕੇ ਉੱਤੇ ਰਿਲੀਜ਼ ਹੋਣ ਵਾਲੀ ਹੈ।ਇਸ ਫਿਲਮ ਵਿੱਚ ਅਦਾਕਾਰ ਦੇ ਨਾਲ – ਨਾਲ ਰਣਦੀਪ ਹੁੱਡਾ ਅਤੇ ਅਦਾਕਾਰਾ ਦਿਸ਼ਾ ਪਟਾਨੀ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆ ਸਕਦੇ ਹਨ।
ਇਸ ਤੋਂ ਪਹਿਲਾਂ ਸਲਮਾਨ ਖਾਨ ਨੇ ਦਬੰਗ 3 ਤੋਂ ਬਾਕਸ ਆਫਿਸ ਉੱਤੇ ਧਮਾਲ ਮਚਾਇਆ ਸੀ, ਜਿਸ ਵਿੱਚ ਉਨ੍ਹਾਂ ਦੇ ਨਾਲ ਕਿੱਚਾ ਸੁਦੀਪ, ਸੋਨਾਕਸ਼ੀ ਸਿਨਹਾ ਅਤੇ ਸਾਈਂ ਮਾਂਜਰੇਕਰ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ।ਹਾਲ ਹੀ ਵਿਚ ਸਲਮਾਨ ਖਾਨ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਇਕ ਛੋਟੀ ਜਿਹੀ ਬੱਚੀ ਯਾਸ਼ਿਕਾ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਉਸ ਦੀਆਂ ਗੱਲ੍ਹਾਂ ‘ਤੇ ਕਿਸ ਕੀਤੀ ਅਤੇ ਪਿਆਰ ਅਤੇ ਮਾਸੂਮੀਅਤ ਨਾਲ ਉਸ ਨੂੰ ਗੋਦ ਵਿਚ ਲਿਆ। ਬੱਚੀ ਮੁਸਕਰਾਉਂਦੇ ਹੋਏ ਸਲਮਾਨ ਨੂੰ ਦੇਖ ਰਹੀ ਹੈ।