PreetNama
ਫਿਲਮ-ਸੰਸਾਰ/Filmy

ਫ਼ਿਲਮ ਲਾਲ ਸਿੰਘ ਚੱਢਾ ਤੋਂ ਆਮਿਰ ਦਾ ਨਵਾਂ ਲੁੱਕ ਵਾਇਰਲ

Movie lal-singh chadha-new look viral: ਬਾਲੀਵੁਡ ਇੰਡਸਟਰੀ ਦੇ ਸੁਪਰਹਿੱਟ ਖ਼ਾਨ ਆਮਿਰ ਖ਼ਾਨ ਇਹਨੀਂ ਦਿਨੀ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਫਿਲਮ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿਚ ਹਨ। ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਤੋਂ ਬਾਅਦ ਪੰਜਾਬੀਆਂ ਵੱਲੋਂ ਵੀ ਫ਼ਿਲਮ ਵਿਚ ਆਮਿਰ ਦੀ ਨਵੀਂ ਲੁੱਕ ਨੂੰ ਲੈ ਕੇ ਉਹਨਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ।ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਜੋੋਰ-ਸ਼ੋਰ ਨਾਲ ਚੱਲ ਰਹੀ ਹੈ ।

ਇਸ ਸ਼ੂਟਿੰਗ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਆਮਿਰ ਖ਼ਾਨ ਦੀ ਲੁੱਕ ਪੂਰੀ ਤਰ੍ਹਾਂ ਬਦਲੀ ਹੋਈ ਹੈ । ਇਸ ਫ਼ਿਲਮ ਵਿੱਚ ਆਮਿਰ ਇੱਕ ਸਰਦਾਰ ਦਾ ਕਿਰਦਾਰ ਨਿਭਾਅ ਰਹੇ ਹਨ ਉਹਨਾਂ ਨੇ ਇਸ ਕਿਰਦਾਰ ਲਈ ਕਾਫੀ ਮਿਹਨਤ ਕੀਤੀ ਹੈ। ਇਸ ਕਾਰਨ ਹੀ ਉਹਨਾਂ ਦੀਆ ਜ਼ਿਆਦਾਤਰ ਫ਼ਿਲਮ ਹਿੱਟ ਹੁੰਦੀਆਂ ਹਨ। ਦੱਸ ਦਈਏ ਕਿ ਇਸ ਫ਼ਿਲਮ ਵਿਚ ਆਮਿਰ ਸਰਦਾਰ ਦੀ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦਾ ਟੀਜ਼ਰ ਆਉਣ ਵਿਚ ਹਾਲੇ ਕਾਫ਼ੀ ਸਮਾਂ ਹੈ ਪਰ ਇਸੇ ਦੌਰਾਨ ਫਿਲਮ ਵਿਚ ਆਮਿਰ ਦਾ ਨਵਾਂ ਲੁੱਕ ਸੋਸ਼ਲ ਮੀਡੀਆ ‘ਤੇ ਆ ਗਿਆ ਹੈ। ਇਸ ਨੂੰ ਅਧਿਕਾਰਕ ਤੌਰ ‘ਤੇ ਰੀਲੀਜ਼ ਨਹੀਂ ਕੀਤਾ ਗਿਆ। ਤਸਵੀਰਾਂ ਵਿਚ ਆਮਿਰ ਖੁੱਲ੍ਹੇ ਲੰਬੇ ਵਾਲ ਅਤੇ ਲੰਬੀ ਦਾੜ੍ਹੀ ਵਿਚ ਨਜ਼ਰ ਆ ਰਹੇ ਹਨ।

ਉਹਨਾਂ ਨੇ ਸਿਰ ‘ਤੇ ਕੈਪ ਲਗਾਈ ਹੋਈ ਹੈ ਅਤੇ ਉਹਨਾਂ ਦਾ ਭਾਰ ਵੀ ਕਾਫੀ ਵਧਿਆ ਹੋਇਆ ਲੱਗ ਰਿਹਾ ਹੈ। ਆਮਿਰ ਖ਼ਾਨ ਦੇ ਇਸ ਨਵੇਂ ਲੁੱਕ ਨੂੰ ਕਈ ਲੋਕ ਤਾਂ ਪਛਾਣ ਹੀ ਨਹੀਂ ਪਾ ਰਹੇ। ਆਮਿਰ ਇਸ ਫ਼ਿਲਮ ਵਿਚ 54 ਸਾਲ ਦੇ ਵਿਅਕਤੀ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਪੋਸਟਰ ਵਿਚ ਉਹ ਇਕ ਸਰਦਾਰ ਦੇ ਕਿਰਦਾਰ ਵਿਚ ਨਜ਼ਰ ਆ ਰਹੇ ਹਨ, ਜਿਸ ਨੇ ਸਿਰ ‘ਤੇ ਪੱਗ ਬੰਨੀ ਹੋਈ ਹੈ ਅਤੇ ਲੰਬੀ ਦਾੜ੍ਹੀ ਰੱਖੀ ਹੋਈ ਹੈ।ਦੱਸ ਦਈਏ ਕਿ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਸਾਲ 1994 ਵਿਚ ਰੀਲੀਜ਼ ਹੋਈ ਫ਼ਿਲਮ ਫਾਰੇਸਟ ਗੰਪ ਦਾ ਹਿੰਦੀ ਰੀਮੇਕ ਹੈ। ਮੂਲ ਫ਼ਿਲਮ ਦਾ ਨਿਰਦੇਸ਼ਨ ਰਾਬਰਟ ਜਮੈਕਿਸ ਨੇ ਕੀਤਾ ਸੀ ਅਤੇ ਇਸ ਦੀ ਕਹਾਣੀ ਗਰੁੱਮ ਨੇ ਲਿਖੀ ਸੀ। ਫ਼ਿਲਮ ਵਿਚ ਟਾਮ ਹੈਂਕਸ ਨੇ ਮੁੱਖ ਭੂਮਿਕਾ ਨਿਭਾਈ ਸੀ।

Related posts

ਤਾਪਸੀ ਤੋਂ ਬਾਅਦ ਕੰਗਨਾ ‘ਤੇ ਸਵਰਾ ਭਾਸਕਰ ਨੇ ਸਾਧਿਆ ਨਿਸ਼ਾਨਾ, ਇਸ ਤਰ੍ਹਾਂ ਦਿੱਤਾ ਜਵਾਬ

On Punjab

‘ਪਿਆਰੀ ਸਾਈਨਾ, ਮੈਂ ਆਪਣੇ ਮਜ਼ਾਕ ਲਈ ਮਾਫ਼ੀ ਮੰਗਦਾ ਹਾਂ’,ਸਾਈਨਾ ਨੇਹਵਾਲ ਨਾਲ ਵਿਵਾਦਤ ਟਵੀਟ ਤੋਂ ਬਾਅਦ ਐਕਟਰ ਸਿਧਾਰਥ ਨੇ ਮੰਗੀ ਮਾਫ਼ੀ

On Punjab

ਕੋਰੋਨਾ ਵਾਇਰਸ ਕਾਰਨ IIFA 2020 ਐਵਾਰਡ ਸਮਾਗਮ ਹੋਇਆ ਰੱਦ

On Punjab