ਚੰਡੀਗੜ੍ਹ: ਫ਼ਿਲਮ ਸੌਕਣ–ਸੌਕਣੇ (Saunkan Saunke Film) ਦੇ ਸ਼ੂਟ ਨੂੰ ਖ਼ਤਮ ਹੋਏ ਕਾਫੀ ਸਮਾਂ ਹੋ ਗਿਆ ਹੈ। ਜਿਸ ਕਾਰਨ ਸਰਗੁਣ ਮਹਿਤਾ (Sargun Mehta) ਫ਼ਿਲਮ ਦੇ ਸ਼ੂਟ ਤੇ ਆਪਣੀ ਸਿਹ–ਅਦਾਕਾਰਾ ਨਿਮਰਤ ਖਹਿਰਾ (Nimrat Khaira) ਨੂੰ ਕਾਫੀ ਯਾਦ ਕਰ ਰਹੀ ਹੈ। ਸਰਗੁਣ ਨੇ ਦੋਵਾਂ ਦਾ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿਚ ਦੋਵੇਂ ਬਚਪਨ ਦਾ ਇੱਕ ਖੇਡ ਖੇਡਦਿਆਂ ਨਜ਼ਰ ਆ ਰਹੀਆਂ ਹਨ।
ਦੱਸ ਦਈਏ ਕਿ ਸਰਗੁਣ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਹੈ। ਸਰਗੁਣ ਨੇ ਇਸ ‘ਚ ਲਿਖਿਆ,” ਜੇਕਰ ਇਹ ਪਸੰਦ ਆਇਆ ਤਾਂ ਸਾਡੇ ਕੋਲ ਇਸ ਦਾ ਇੱਕ ਹੋਰ ਵਰਜ਼ਨ ਹੈ. ਨਿਮਰਤ ਮੈਂ ਤੈਨੂੰ ਮਿਸ ਕਰ ਰਹੀ ਹਾਂ।”
ਇਸ ਤੋਂ ਪਹਿਲਾ ਵੀ ਦੋਵਾਂ ਨੇ ਦਿਲਜੀਤ ਦੋਸਾਂਝ ਦੇ ਗੀਤ ‘Born to Shine’ ‘ਤੇ ਇਸੇ ਤਰ੍ਹਾਂ ਦਾ ਮਜ਼ੇਦਾਰ ਵੀਡੀਓ ਬਣਾਇਆ ਕੇ ਸ਼ੇਅਰ ਕੀਤਾ ਸੀ। ਜਿਸ ਨੂੰ ਯੂਜ਼ਰਸ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਨਾਲ ਹੀ ਦੱਸ ਦਈਏ ਕਿ ਉਸ ਸਮੇਂ ਫ਼ਿਲਮ ਸੌਕਣ–ਸੌਕਣੇ ਦਾ ਸ਼ੂਟ ਚੱਲ ਰਿਹਾ ਸੀ। ਜਦੋਂ ਦੋਵਾਂ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ। ਹੁਣ ਨਵੇਂ ਵਰਜ਼ਨ ਨੂੰ ਵੀ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਫ਼ਿਲਮ ਸੌਕਣ–ਸੌਕਣੇ ਵਿਚ ਨਿਮਰਤ ਖਹਿਰਾ, ਸਰਗੁਣ ਮਹਿਤਾ ਅਤੇ ਐਮੀ ਵਿਰਕ ਨਜ਼ਰ ਆਉਣ ਵਾਲੇ ਹਨ। ਇਸ ਸਾਲ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈਂ ਤੇ ਇਹ ਫਿਲਮ ਅਮਰਜੀਤ ਸਿੰਘ ਸਰਾਓਂ ਵਲੋਂ ਡਾਇਰੈਕਟ ਕੀਤੀ ਗਈ ਹੈ। ਵੇਖਦੇ ਹਾਂ ਕਿ ਸਰਗੁਣ ਦੇ ਪਿਟਾਰੇ ਚੋਂ ਅਜਿਹੇ ਮਜ਼ੇਦਾਰ ਹੋਰ ਕਿੰਨੇ ਵੀਡੀਓ ਨਿਕਲਦੇ ਹਨ।