SBI Rule Changing 1st November : ਨਵੀਂ ਦਿੱਲੀ : ਆਉਣ ਵਾਲੀ ਪਹਿਲੀ ਨਵੰਬਰ ਤੋਂ ਦੇਸ਼ ਦੇ ਵੱਖ-ਵੱਖ ਵਿਭਾਗਾਂ ਦੇ ਕੁਝ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ । ਜਿਸ ਤੋਂ ਬਾਅਦ ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਲੋਕਾਂ ‘ਤੇ ਪਵੇਗਾ ।
ਜੇਕਰ ਤੁਹਾਡਾ ਖਾਤਾ SBI ਯਾਨੀ ਕਿ ਸਟੇਟ ਬੈਂਕ ਆਫ਼ ਇੰਡੀਆ ਵਿੱਚ ਹੈ ਤਾਂ ਉਨ੍ਹਾਂ ਗਾਹਕਾਂ ਨੂੰ ਝਟਕਾ ਲੱਗ ਸਕਦਾ ਹੈ । ਦਰਅਸਲ, ਬੈਂਕ ਵੱਲੋਂ ਪਹਿਲੀ ਨਵੰਬਰ ਤੋਂ ਜਮ੍ਹਾਂ ਰਕਮਾਂ ‘ਤੇ ਵਿਆਜ ਦੀ ਦਰ ਬਦਲੀ ਜਾ ਰਹੀ ਹੈ । ਇਸ ਸਬੰਧ ਵਿੱਚ 9 ਅਕਤੂਬਰ ਨੂੰ ਬੈਂਕ ਵੱਲੋਂ ਇਸ ਸਬੰਧ ਵਿੱਚ ਜਾਣਕਾਰੀ ਦੇ ਦਿੱਤੀ ਗਈ ਸੀ ।
ਜਿਸ ਕਾਰਨ 1 ਨਵੰਬਰ ਤੋਂ ਨਵੇਂ ਨਿਯਮਾਂ ਅਨੁਸਾਰ 1 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ ‘ਤੇ ਵਿਆਜ ਦਰ 0.25 ਫ਼ੀਸਦੀ ਦੀ ਘਟ ਕੇ 3.25 ਫੀਸਦੀ ਕਰ ਦਿੱਤੀ ਜਾਵੇਗੀ । ਇਸਦੇ ਤਹਿਤ ਇੱਕ ਲੱਖ ਰੁਪਏ ਤੋਂ ਵੱਧ ਦੀ ਜਮ੍ਹਾਂ ਰਕਮ ਨੂੰ ਰੇਪੋ ਰੇਟ ਨਾਲ ਜੋੜ ਦਿੱਤਾ ਗਿਆ ਹੈ ।
ਇਸ ਤੋਂ ਇਲਾਵਾ 1 ਨਵੰਬਰ ਤੋਂ ਹੋਣ ਵਾਲੀ ਦੂਜੀ ਤਬਦੀਲੀ ਕਾਰੋਬਾਰੀਆਂ ਲਈ ਬਹੁਤ ਜ਼ਰੂਰੀ ਹੈ । ਇਸ ਨਿਯਮ ਦੇ ਤਹਿਤ ਹੁਣ ਵਪਾਰੀਆਂ ਲਈ ਡਿਜੀਟਲ ਭੁਗਤਾਨ ਕਰਨਾ ਲਾਜ਼ਮੀ ਹੋਵੇਗਾ । ਇਸਦੇ ਨਾਲ ਹੀ ਗਾਹਕਾਂ ਜਾਂ ਵਪਾਰੀਆਂ ਤੋਂ ਡਿਜੀਟਲ ਭੁਗਤਾਨ ਕਰਨ ਲਈ ਕੋਈ ਫੀਸ ਜਾਂ ਨਹੀਂ ਲਈ ਜਾਵੇਗੀ । ਦੱਸ ਦੇਈਏ ਕਿ ਇਹ ਨਵੇਂ ਨਿਯਮ ਸਿਰਫ ਉਨ੍ਹਾਂ ਕਾਰੋਬਾਰੀਆਂ ‘ਤੇ ਲਾਗੂ ਹੋਣਗੇ ਜਿਨ੍ਹਾਂ ਦਾ ਕਾਰੋਬਾਰ 50 ਕਰੋੜ ਰੁਪਏ ਤੋਂ ਵੱਧ ਹੈ ।