37.26 F
New York, US
February 6, 2025
PreetNama
ਫਿਲਮ-ਸੰਸਾਰ/Filmy

1 ਮਹੀਨੇ ਤੋਂ ਆਸਟ੍ਰੇਲੀਆ ਵਿੱਚ ਫਸੀ ਹੈ ਇਹ ਅਦਾਕਾਰਾ, ਗੁਜ਼ਾਰਾ ਕਰਨਾ ਹੋ ਰਿਹੈ ਮੁਸ਼ਕਿਲ

Chandni Bhagwanani stuck Australia:ਕੋਰੋਨਾ ਵਾਇਰਸ ਦੀ ਮਾਰ ਪੂਰੀ ਦੁਨੀਆਂ ਝੱਲ ਰਹੀ ਹੈ। ਲਾਕਡਾਊਨ ਦੀ ਵਜ੍ਹਾ ਨਾਲ ਹਰ ਕੋਈ ਕਿਤਰ ਨਾ ਕਿਤੇ ਆਪਣੇ ਪਰਿਵਾਰ ਤੋਂ ਦੂਰ ਫਸ ਗਿਆ ਹੈ। ਫਿਰ ਵੀ ਚਾਹੇ ਆਮ ਮਜ਼ਦੂਰ ਹੋਵੇ ਜਾਂ ਸਟਾਰ ਹੀ ਕਿਉਂ ਨਾ ਹੋਵੇ। ਹੁਣ ਅਦਾਕਾਰਾਂ ਚਾਂਦਨੀ ਭਗਵਨਾਨੀ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਉਹ ਲਾਕਡਾਊਨ ਦੀ ਵਜ੍ਹਾ ਨਾਲ ਆਸਟ੍ਰੇਲੀਆ ਵਿੱਚ ਫਸ ਗਈ ਹੈ। ਚਾਂਦਨੀ ਆਸਟ੍ਰੇਲੀਆ ਵਿੱਚ ਇੱਕ ਮਹੀਨੇ ਤੋਂ ਫਸੀ ਹੋਈ ਹੈ। ਇਸ ਮੁਸ਼ਕਿਲ ਦੀ ਘੜੀ ਵਿੱਚ ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ‘ਚ ਆਪਣੀਆਂ ਪ੍ਰੇਸ਼ਾਨੀਆਂ ਦੇ ਬਾਰੇ ਵਿੱਚ ਦੱਸਿਆ। ਚਾਂਦਨੀ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਕਿਸੇ ਕੰਮ ਦੇ ਲਈ ਗਈ ਸੀ ਪਰ ਲਾਕਡਾਊਨ ਲੱਗਣ ਕਰਕੇ ਉੱਥੇ ਹੀ ਫਸ ਗਈ। ਚਾਂਦਨੀ ਨੇ ਇਸ ਗੱਲ ਦਾ ਵੀ ਖੁਲਾਸਾ ਕਰਦੇ ਹੋਏ ਕਿਹਾ ਕਿ ਆਸਟ੍ਰੇਲੀਆ ਕਾਫੀ ਮਹਿੰਗੀ ਜਗ੍ਹਾ ਹੈ। ਇਸ ਲਈ ਉਹ ਆਪਣੀਆਂ ਸੇਵਿੰਗਸ ਦਾ ਇਸਤੇਮਾਲ ਕਰ ਗੁਜ਼ਾਰਾ ਕਰ ਰਹੀ ਹੈ। ਅਦਾਕਾਰਾ ਇਸ ਸਮੇਂ ਆਪਣੀ ਪੂਰੀ ਸੇਵਿੰਗਸ ਦਾ ਇਸਤੇਮਾਲ ਕਰ ਰਹੀ ਹੈ।
ਚਾਂਦਨੀ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਪਹਿਲਾਂ ਉਹ ਆਸਟ੍ਰੇਲੀਆ ਵਿੱਚ ਪੂਰੇ ਇੱਕ ਮਹੀਨੇ ਤੱਕ ਇੱਕ ਹੋਟਲ ਵਿੱਚ ਰਹੀ। ਇਸ ਤੋਂ ਬਾਅਦ ਇੱਕ ਮਹੀਨੇ ਬਾਅਦ ਚਾਂਦਨੀ ਨੇ ਮੈਲਬੋਰਨ ਵਿੱਚ ਇੱਕ ਅਪਾਰਟਮੈਂਟ ਰੈਂਟ ‘ਤੇ ਲੈ ਲਿਆ। ਉਹ ਹੁਣ ਉੱਥੇ ਹੀ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਵੈਸੇ ਚਾਂਦਨੀ ਇਸ ਅਪਾਰਟਮੈਂਟ ਵਿੱਚ ਇਕੱਲੀ ਨਹੀਂ ਰਹਿ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਦੋ ਹੋਰ ਭਾਰਤੀ ਵੀ ਹਨ। ਅਦਾਕਾਰਾ ਕਹਿੰਦੀ ਹੈ ਕਿ ਉਹ ਰੈਂਟ ਸ਼ੇਅਰ ਕਰ ਲੈਂਦੀ ਹੈ। ਜਿਸ ਦੇ ਚੱਲਦੇ ਉਨ੍ਹਾਂ ‘ਤੇ ਜ਼ਿਆਦਾ ਬੋਝ ਨਹੀਂ ਪੈਂਦਾ।
ਦੱਸ ਦੇਈਏ ਕਿ ਚਾਂਦਨੀ ਇਸ ਸਮੇਂ ਜਿਨ੍ਹਾਂ ਦੋ ਕੁੜੀਆਂ ਦੇ ਨਾਲ ਰਹਿ ਰਹੀ ਹੈ ਉਹ ਉਨ੍ਹਾਂ ਦੀਆਂ ਵਧੀਆ ਦੋਸਤ ਬਣ ਗਈਆਂ ਹਨ। ਖੁਦ ਚਾਂਦਨੀ ਨੇ ਇੰਟਰਵਿਊ ਵਿੱਚ ਦੱਸਿਆ ਕਿ ਉਹ ਉਨ੍ਹਾਂ ਦੇ ਚੱਲਦੇ ਆਸਟ੍ਰੇਲੀਆ ਵਿੱਚ ਇਹ ਮੁਸ਼ਕਿਲ ਸਮਾਂ ਕੱਟ ਰਹੀ ਹੈ। ਜਦੋਂ ਚਾਂਦਨੀ ਤੋਂ ਪੁੱਛਿਆ ਗਿਆ ਕਿ ਉਹ ਸਭ ਤੋਂ ਜ਼ਿਆਦਾ ਕਿਸ ਨੂੰ ਮਿਸ ਕਰ ਰਹੀ ਹੈ। ਇਸ ਸਵਾਲ ‘ਤੇ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਨੂੰ ਕਾਫੀ ਯਾਦ ਕਰ ਰਹੀ ਹੈ। ਅਦਾਕਾਰਾ ਕਹਿੰਦੀ ਹੈ ਕਿ ਇਸ ਮੁਸ਼ਕਿਲ ਸਮੇਂ ਵਿੱਚ ਆਪਣੇ ਘਰ ਅਤੇ ਦੇਸ਼ ਤੋਂ ਦੂਰ ਰਹਿਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਦਸ ਦੇਈਏ ਕਿ ਚਾਂਦਨੀ ਸੰਜੀਵਨੀ 2 ਵਰਗੇ ਸੀਰੀਅਲ ਵਿੱਚ ਕੰਮ ਕਰ ਚੁੱਕੀ ਹੈ। ਦੱਸ ਦੇਈਏ ਕਿ ਅਦਾਕਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

Related posts

ਮੀਕਾ ਸਿੰਘ ਪਿੱਛੋਂ ਹੁਣ ਦਿਲਜੀਤ ‘ਤੇ ਮੁਸੀਬਤ, ਅਮਰੀਕੀ ਵੀਜ਼ਾ ‘ਤੇ ਤਲਵਾਰ

On Punjab

ਅੱਜ ਤੋਂ ਸ਼ੁਰੂ ਹੋ ਰਿਹਾ KBC ਸੀਜ਼ਨ 12, ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇਗਾ ਧਿਆਨ

On Punjab

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦੇ ਪਹਿਲੇ ਪੰਜਾਬੀ ਗੀਤ ਦਾ ਟੀਜ਼ਰ

On Punjab