ਸਾਲ 1992 ਦੀ ਵਿਸ਼ਵ ਚੈਂਪੀਅਨ ਰਹੀ ਪਾਕਿਸਤਾਨ ਕ੍ਰਿਕਟ ਟੀਮ ਸਮੇਂ ਦੇ ਨਾਲ ਕਈ ਬਦਲਾਵਾਂ ਤੋਂ ਲੰਘੀ ਪਰ ਉਸ ਦੀ ਮੌਜੂਦਾ ਸਥਿਤੀ ਖ਼ਾਸ ਮਜ਼ਬੂਤ ਨਹੀਂ ਹੈ। 30 ਮਈ ਨੂੰ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ਖ਼ਿਤਾਬ ਨੂੰ ਜਿੱਤਣ ਦੀ ਵੱਡੀ ਦਾਅਵੇਦਾਰਾਂ ਵਿੱਚ ਉਸ ਨੂੰ ਨਹੀਂ ਗਿਣਿਆ ਜਾ ਰਿਹਾ ਹੈ, ਹਾਲਾਂਕਿ ਆਪਣੀ ਟੀਮ ਵਿੱਚ 10 ਨਵੇਂ ਚਿਹਰਿਆਂ ਨਾਲ ਉਸ ਨੂੰ ਵੱਡਾ ਉਲਟਫੇਰ ਕਰਨ ਦੀ ਉਮੀਦ ਹੈ।
ਸਰਫਰਾਜ ਅਹਿਮਦ ਦੀ ਕਪਤਾਨੀ ਵਿੱਚ ਪਾਕਿਸਤਾਨੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਵਿਸ਼ਵ ਕੱਪ ਵਿੱਚ 31 ਮਈ ਨੂੰ ਵੈਸਟਇੰਡੀਜ਼ ਵਿਰੁੱਧ ਕਰੇਗੀ।
ਪਾਕਿਸਤਾਨੀ ਟੀਮ ਵਿੱਚ 10 ਖਿਡਾਰੀ ਇਸ ਵਾਰ ਆਪਣੀ ਸ਼ੁਰੂਆਤ ਕਰਨਗੇ ਜਿਨ੍ਹਾਂ ਵਿਚ ਫਖਰ ਜਮਾਨ, ਇਮਾਮ ਓਲ ਹਕ, ਬਾਬਰ ਆਜਮ, ਆਬਿਦ ਅਲੀ, ਸ਼ਾਦਾਬ ਖ਼ਾਨ, ਫਹੀਮ ਅਸ਼ਰਫ਼, ਇਮਾਦ ਵਸੀਮ, ਸ਼ਾਹੀਨ ਆਫ਼ਰੀਦੀ, ਹਸਨ ਅਲੀ ਅਤੇ ਮੁਹੰਮਦ ਹਸਨੇਨ ਸ਼ਾਮਲ ਹਨ।
ਟੀਮ ਦੇ ਇੱਕ ਮੈਂਬਰ ਜੁਨੈਦ ਖ਼ਾਨ 2015 ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਸਨ ਪਰ ਜ਼ਖ਼ਮੀ ਹੋਣ ਕਾਰਨ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ।