ਜ਼ਿਆਦਾ ਦੇਰ ਤੱਕ ਪਿਸ਼ਾਬ ਰੋਕਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਅਜਿਹਾ ਹੀ ਇੱਕ ਮਾਮਲਾ ਚੀਨ ਤੋਂ ਸਾਹਮਣੇ ਆਇਆ। 10 ਬੋਤਲਾਂ ਬੀਅਰ ਪੀਣ ਤੋਂ ਬਾਅਦ ਇੱਕ ਵਿਅਕਤੀ ਨੇ 18 ਘੰਟੇ ਪਿਸ਼ਾਬ ਰੋਕ ਕੇ ਰੱਖਿਆ। ਨੀਂਦ ਤੋਂ ਉੱਠਣ ‘ਤੇ ਉਸ ਨੂੰ ਆਪਣੇ ਪੇਟ ‘ਚ ਭਿਆਨਕ ਦਰਦ ਹੋਇਆ। ਇਸ ਤੋਂ ਬਾਅਦ ਹਸਪਤਾਲ ਲਿਜਾਣ ‘ਤੇ ਉਸ ਦੇ ਬਲੈਡਰ ਦੇ ਫਟਣ ਦੀ ਪੁਸ਼ਟੀ ਹੋਈ।
ਲੰਬੇ ਸਮੇਂ ਤੱਕ ਪੇਸ਼ਾਬ ਰੋਕਣ ਦੇ ਹੋ ਸਕਦੇ ਗੰਭੀਰ ਨਤੀਜੇ:
ਉਸ ਨੂੰ ਇਲਾਜ ਲਈ ਜ਼ੇਜੀਅਂਗ ਪ੍ਰਾਂਤ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦਾ ਸਕੈਨ ਕੀਤਾ ਗਿਆ। ਸਕੈਨ ਤੋਂ ਉਸ ਦੇ ਬਲੈਡਰ ਦੇ ਫਟਣ ਦੀ ਪੁਸ਼ਟੀ ਹੋਈ। ਡਾਕਟਰ ਅਨੁਸਾਰ ਉਸ ਦੇ ਦਰਦ ਦਾ ਅੰਦਾਜਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੂੰ ਫਲੈਟ ਨਹੀਂ ਲਿਟਾਇਆ ਜਾ ਸਕਦਾ। ਉਸ ਦਾ ਬਲੈਡਰ ਤਿੰਨ ਹਿੱਸਿਆਂ ਵਿੱਚ ਫਟਿਆ ਹੋਇਆ ਸੀ।ਗਨੀਮਤ ਇਹ ਰਹੀ ਕਿ ਉਸ ਸਮੇਂ ਤਿੰਨ ਸਰਜਨ ਹਸਪਤਾਲ ‘ਚ ਮੌਜੂਦ ਸੀ। ਅੰਦਰੋਂ ਜ਼ਬਰਦਸਤ ਦਬਾਅ ਕਾਰਨ ਬਲੈਡਰ ਨੁਕਸਾਨਿਆ ਗਿਆ ਸੀ। ਇਸ ਲਈ ਡਾਕਟਰਾਂ ਨੇ ਸਥਿਤੀ ਨੂੰ ਵੇਖਦਿਆਂ ਐਮਰਜੈਂਸੀ ਆਪ੍ਰੇਸ਼ਨ ਦੀ ਜ਼ਰੂਰਤ ਦੱਸੀ। ਆਖਰਕਾਰ ਬਲੈਡਰ ਦਾ ਸਫਲ ਆਪ੍ਰੇਸ਼ਨ ਹੋਇਆ।
ਰਿਪੋਰਟ ਅਨੁਸਾਰ ਹੂ ਦੀ ਹਾਲਤ ਹੁਣ ਸਥਿਰ ਹੈ ਤੇ ਘਰ ਵਿੱਚ ਉਸਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਦੇਰ ਤੱਕ ਪਿਸ਼ਾਬ ਰੋਕਣ ਦਾ ਨਤੀਜਾ ਖ਼ਤਰਨਾਕ ਸਾਬਤ ਹੋ ਸਕਦਾ ਹੈ।