ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਵਿਕਾਸ ਸਬੰਧੀ ਸਕੂਲ ਪਿ੍ੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਵੱਲੋਂ ਨਵੇਂ ਸ਼ੁਰੂ ਹੋਣ ਜਾ ਰਹੇ ਵਿੱਦਿਅਕ ਸੈਸ਼ਨ 2020 -21 ਲਈ ਸਰਹੱਦੀ ਖੇਤਰ ਦੀ ਸਿੱਖਿਆ ਵਿੱਚ ਗੁਣਾਤਮਕ ਸੁਧਾਰਾਂ ,ਦਾਖਲਾ ਵਧਾਉਣ ਅਤੇ ਠੋਸ ਯੋਜਨਾਬੰਦੀ ਦੇ ਉਦੇਸ਼ ਨਾਲ ਇਲਾਕੇ ਦੇ 11 ਪਿੰਡਾਂ ਦੇ ਸਮੂਹ ਸਰਪੰਚਾਂ ਦੀ ਵਿਸ਼ੇਸ਼ ਮੀਟਿੰਗ ਸਕੂਲ ਵਿਚ ਆਯੋਜਿਤ ਕੀਤੀ ਗਈ ਜਿਸ ਵਿੱਚ ਸਕੂਲ ਦੇ ਵਿਕਾਸ ਲਈ ਯੋਜਨਾ ਬਣਾਈ ਗਈ ਸਕੂਲ ਪ੍ਰਿੰਸੀਪਲ ਵੱਲੋਂ ਸਾਲ 2019-20 ਵਿੱਚ ਸਕੂਲ ਵਿਕਾਸ ਲਈ ਕੀਤੇ ਕੰਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੂਲ ਵਿੱਚ 14 ਪਿੰਡਾ ਦੇ 640 ਤੋ ਵੱਧ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ । ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਸਕੂਲ ਵਿਦਿਆਰਥੀਆਂ ਵੱਲੋਂ ਵੱਖ ਵੱਖ ਖੇਤਰਾਂ ਵਿਚ ਕੀਤੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ, ਇਸ ਤੋਂ ਇਲਾਵਾ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਚਰਚਾ ਕੀਤੀ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ । ਸਕੂਲ ਵਿੱਚ ਖੇਡ ਦੇ ਮੈਦਾਨ ਦੀ ਕਮੀ ਨੂੰ ਪੁਰਾ ਕਰਨ ਲਈ ਵਿਸ਼ੇਸ਼ ਸਹਿਯੋਗ ਕਰਨ ਦੀ ਬੇਨਤੀ ਵੀ ਕੀਤੀ । ਸਰਪੰਚ ਕਰਮਜੀਤ ਸਿੰਘ ਅਤੇ ਸਰਪੰਚ ਲਾਲ ਸਿੰਘ ਨੇ ਸਕੂਲ ਦੇ ਕੰਮਾਂ ਤੋਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਮੂਹ ਪੰਚਾਇਤਾਂ ਵੱਲੋਂ ਸਕੂਲ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ।ਉਨ੍ਹਾਂ ਨੇ ਖੇਡ ਦੇ ਮੈਦਾਨ ਲਈ ਜਮੀਨ ਖਰੀਦਣ ਲਈ ਆਪਣੀ ਸਹਿਮਤੀ ਪ੍ਰਗਟਾਈ । ਵੱਖ ਵੱਖ ਸਰਪੰਚਾ ਨੇ ਵੀ ਸਕੂਲ ਪੜਦੇ ਵਿਦਿਆਰਥੀਆਂ ਦੀ ਸੁਚੱਜੀ ਪੜ੍ਹਾਈ ਲਈ ਆਪਣੇ ਵਿਚਾਰ ਰੱਖੇ । ਇਸ ਮੌਕੇ ਬਗੀਚਾ ਸਿੰਘ ਸਰਪੰਚ ਚਾਂਦੀ ਵਾਲਾ,ਕਰਮਜੀਤ ਸਿੰਘ ਸਰਪੰਚ ਗੱਟੀ ਰਾਜੋ ਕੇ, ਬੂਟਾ ਸਿੰਘ ਸਰਪੰਚ ਚੂਹੜੀ ਵਾਲਾ, ਲਾਲ ਸਿੰਘ ਸਰਪੰਚ ਨਵੀਂ ਗੱਟੀ ਰਾਜੋ ਕੇ ,ਕਰਤਾਰ ਸਿੰਘ ਸਰਪੰਚ ਰਹੀਮੇ ਕੇ, ਸੁਰਜੀਤ ਸਿੰਘ ਸਰਪੰਚ ਝੁੱਗੇ ਹਜ਼ਾਰਾ ,ਸਰਦੂਲ ਸਿੰਘ ਸਰਪੰਚ ਪਿੰਡ ਭੱਖੜਾ ,ਸੰਤਾ ਸਿੰਘ ਸਰਪੰਚ ਕਮਾਲੇ ਵਾਲਾ ,ਤਰਸੇਮ ਸਿੰਘ ਸਰਪੰਚ ਖੁੰਦੜ ਗੱਟੀ, ਮੰਗਲ ਸਿੰਘ ਸਰਪੰਚ ਝੁੱਗੇ ਛੀਨਾ ਸਿੰਘ ਵਾਲਾ , ਬਹਾਲ ਸਿੰਘ ਟੇਡੀਵਾਲਾ , ਜੱਗਾ ਸਿੰਘ ਤੋਂ ਇਲਾਵਾ ਸਕੂਲ ਸਟਾਫ ਸੁਖਵਿੰਦਰ ਸਿੰਘ , ਪ੍ਰਮਿੰਦਰ ਸਿੰਘ ਸੋਢੀ , ਰਜੇਸ਼ ਕੁਮਾਰ , ਪ੍ਰਿਤਪਾਲ ਸਿੰਘ , ਸੰਦੀਪ ਕੁਮਾਰ , ਅਰੁਣ ਕੁਮਾਰ , ਗੁਰਪਿੰਦਰ ਸਿੰਘ , ਦਵਿੰਦਰ ਕੁਮਾਰ ਵਿਸ਼ੇਸ਼ ਤੋਰ ਤੇ ਹਾਜ਼ਰ ਸਨ ।