31.48 F
New York, US
February 6, 2025
PreetNama
ਫਿਲਮ-ਸੰਸਾਰ/Filmy

11,000 ‘ਚ ਬਣੇ ਗੀਤ ਦੇ ਯੂਟਿਊਬ ‘ਤੇ 1 ਬਿਲੀਅਨ ਵਿਊਜ਼

ਗਾਣੇ ਦੀ ਵੀਡੀਓ ਸ਼ੂਟ ਦਾ ਖਰਚਾ ਸਿਰਫ 11 ਹਜ਼ਾਰ ਤੇ ਯੂਟਿਊਬ ਤੇ ਗਾਣੇ ਦੇ ਵਿਊਜ਼ ਨੇ ਇੱਕ ਬਿਲੀਅਨ। ਇਹ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋ ਗਏ ਹੋਵੋਗੇ ਪਰ ਇਹ ਸੱਚ ਹੈ। ਇਸ ਗਾਣੇ ਦਾ ਨਾਮ ਹੈ ‘ਮਿਲੇ ਹੋ ਤੁਮ ਹਮਕੋ’ ਜਿਸ ਨੂੰ ਬਾਲੀਵੁੱਡ ਦੀ ਸਟਾਰ ਸਿੰਗਰ ਨੇਹਾ ਕੱਕੜ ਤੇ ਉਸ ਦੇ ਭਰਾ ਟੋਨੀ ਕੱਕੜ ਨੇ ਗਾਇਆ ਹੈ।

ਨੇਹਾ ਕੱਕੜ ਨੂੰ ਜੇਕਰ ਇੰਡਸਟਰੀ ਦੀ ਹਿੱਟ ਮਸ਼ੀਨ ਕਿਹਾ ਜਾਵੇ ਤਾਂ ਇਸ ‘ਚ ਕੋਈ ਸ਼ੱਕ ਨਹੀਂ। ਨੇਹਾ ਦਾ ਹਰ ਗਾਣਾ ਫੈਨਜ਼ ‘ਚ ਵੱਡੀ ਸਫਲਤਾ ਹਾਸਲ ਕਰਦਾ ਹੈ। ਉਸ ਦੇ ਗਾਣਿਆਂ ਵੱਲੋਂ ਹਰ ਵਾਰ ਨਵੇਂ ਰਿਕਾਰਡ ਬਣਾਏ ਜਾ ਰਹੇ ਹਨ। ਸਾਲ 2016 ਵਿੱਚ ਰਿਲੀਜ਼ ਹੋਇਆ ਨੇਹਾ ਦਾ ਗਾਣਾ ‘ਮਿਲੇ ਹੋ ਤੁਮ ਹਮਕੋ’ ਨੇ ਨਵਾਂ ਰਿਕਾਰਡ ਬਣਾਇਆ ਹੈ। ਇਹ ਗਾਣਾ ਯੂਟਿਊਬ ‘ਤੇ 1 ਬਿਲੀਅਨ ਵਿਊਜ਼ ਤੱਕ ਪਹੁੰਚਣ ਵਾਲਾ ਪਹਿਲਾ ਇੰਡੀਅਨ ਲਵ ਸੌਂਗ ਬਣ ਗਿਆ ਹੈ।

ਆਪਣੇ ਫੈਨਜ਼ ਦਾ ਧੰਨਵਾਦ ਕਰਨ ਲਈ ਨੇਹਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਵੀਡਿਓ ਸ਼ੇਅਰ ਕੀਤਾ। ਵੀਡੀਓ ‘ਚ ਨੇਹਾ ਤੇ ਭਰਾ ਟੋਨੀ ਕੱਕੜ ਹੈ ਜਿਸ ਨੇ ਇਸ ਗਾਣੇ ਨੂੰ ਲਿਖਿਆ ਤੇ ਕੰਪੋਜ਼ ਕੀਤਾ ਹੈ। ਨੇਹਾ ਨੇ ਆਪਣੇ ਫੈਨਜ਼ ਨੂੰ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਨੇ ਸਿਰਫ 11,000 ਰੁਪਏ ਵਿੱਚ ਬਣਾਈ ਹੈ।
ਇਸ ਤੋਂ ਪਹਿਲਾ ਪੰਜਾਬੀ ਫਿਲਮ ‘ਲੌਂਗ ਲਾਚੀ’ ਦਾ ਟਾਈਟਲ ਟਰੈਕ ਲੌਂਗ ਲਾਚੀ ਇੰਡੀਆ ਦਾ ਪਹਿਲਾ ਡਾਂਸ ਗੀਤ ਸੀ ਜਿਸ ਨੇ 1 ਬਿਲੀਅਨ ਵਿਊਜ਼ ਦਾ ਰਿਕਾਰਡ ਬਣਾਇਆ ਸੀ, ਪਰ ‘ਮਿਲਕੇ ਹੋ ਤੁਮ ਹਮਕੋ’ ਪਹਿਲਾ ਲਵ ਸੌਂਗ ਹੈ ਜਿਸ ਨੇ 1 ਬਿਲੀਅਨ ਵਿਊਜ਼ ਦਾ ਰਿਕਾਰਡ ਬਣਾਇਆ ਹੈ।

Related posts

ਫੜੇ ਗਏ ਬਾਸਮਤੀ ਨਾਲ ਭਰਿਆ ਕੈਂਟਰ ਖੋਹਣ ਵਾਲੇ..!!!

PreetNama

Pamela Anderson ਨੇ 5ਵੀਂ ਵਾਰ ਕਰਵਾਇਆ ਵਿਆਹ, ਲਾਕਡਾਊਨ ’ਚ ਬਾਡੀਗਾਰਡ ਨਾਲ ਹੋਇਆ ਸੀ ਪਿਆਰ

On Punjab

ਦਿਲ ਦੀਆਂ ਧੜਕਣਾਂ ਨਾਲ ਜੁੜੀ ਸੀ ਸਿਧਾਰਥ ਦੀ ਆਖਰੀ ਪੋਸਟ, 3 ਦਿਨ ਪਹਿਲਾਂ ਹੋਏ ਸੀ ਐਕਟਿਵ

On Punjab