42.64 F
New York, US
February 4, 2025
PreetNama
ਸਮਾਜ/Social

12 ਭੈਣ ਭਰਾਵਾਂ ਦੀ ਉਮਰ 1042 ਸਾਲ, ਗਿਨੀਜ਼ ਬੁੱਕ ‘ਚ ਰਿਕਾਰਡ ਦਰਜ

ਟੋਰਾਂਟੋ: ਗਿਨੀਜ਼ ਬੁੱਕ ਆਫ ਵਰਡ ਰਿਕਾਰਡ ‘ਚ ਕਈ ਤਰ੍ਹਾਂ ਦੇ ਰਿਕਾਰਡ ਦਰਜ ਕੀਤੇ ਗਏ ਹਨ, ਜੋ ਦੁਨੀਆ ‘ਚ ਸਭ ਤੋਂ ਵੱਖ ਹਨ ਪਰ ਇਸ ਵਾਰ ਜੋ ਰਿਕਾਰਡ ਦਰਜ ਹੋਇਆ ਹੈ, ਉਹ ਤੁਹਾਨੂੰ ਸੋਚਾਂ ‘ਚ ਪਾ ਸਕਦਾ ਹੈ। 12 ਭੈਣ-ਭਰਾ ਦੇ ਇੱਕ ਪਰਿਵਾਰ ਨੇ ਸਭ ਦੀ ਸੰਯੁਕਤ ਉਮਰ ਨਾਲ ਗਿੰਨੀਜ਼ ਵਰਲਡ ਰਿਕਾਰਡ ਬਣਾਇਆ। ਉਨ੍ਹਾਂ ਦੀ ਸੰਯੁਕਤ ਉਮਰ 1042 ਸਾਲ ਤੇ 315 ਦਿਨ ਹੈ। ਉਨ੍ਹਾਂ ਦੀਆਂ ਨੌਂ ਭੈਣਾਂ ਤੇ ਤਿੰਨ ਭਰਾ ਹਨ। ਇਸ ਪਰਿਵਾਰ ਦੀ ਜੋਇਸ ਡੀਸੂਜ਼ਾ (91) ਦਾ ਕਹਿਣਾ ਹੈ ਕਿ ਇਹ ਪੁਰਸਕਾਰ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।

ਜੋਇਸ ਨੇ ਸੀਟੀਵੀ ਨੂੰ ਕਿਹਾ ਕਿ “ਇਹ ਸੱਚਮੁੱਚ ਹੈਰਾਨੀਜਨਕ ਲਗਦਾ ਹੈ। ਸਾਨੂੰ ਇਸ ਤੱਥ ‘ਤੇ ਮਾਣ ਹੈ ਕਿ ਅਸੀਂ ਅਜੇ ਵੀ ਜਿਉਂਦੇ ਹਾਂ। ਇਹ ਇਕ ਵੱਡੀ ਗੱਲ ਹੈ।” ਜੋਇਸ ਦੇ ਭੈਣ-ਭਰਾ 75 ਤੋਂ 97 ਸਾਲ ਦੇ ਵਿਚਕਾਰ ਹਨ ਤੇ ਉਨ੍ਹਾਂ ਸਾਰਿਆਂ ਦਾ ਜਨਮ ਪਾਕਿਸਤਾਨ ਦੇ ਕਰਾਚੀ ਵਿੱਚ ਹੋਇਆ ਸੀ। ਬਾਅਦ ‘ਚ ਇਹ ਪਰਿਵਾਰ ਕੈਨੇਡਾ, ਸੰਯੁਕਤ ਰਾਜ ਤੇ ਸਵਿਟਜ਼ਰਲੈਂਡ ਚਲਾ ਗਿਆ। ਹਾਲਾਂਕਿ, ਕੋਵਿਡ-19 ਮਹਾਂਮਾਰੀ ਨੇ ਉਨ੍ਹਾਂ ਦੇ ਆਮ ਪਰਿਵਾਰਕ ਇਕੱਠ ਨੂੰ ਵਿਗਾੜ ਦਿੱਤਾ। ਪਰਿਵਾਰ ਨੂੰ ਬਹੁਤ ਅਧਿਆਤਮਕ ਅਤੇ ਯੂਨਾਈਟਿਡ ਦੱਸਿਆ ਗਿਆ ਹੈ। ਹਰ ਦਿਨ ਮਹਾਮਾਰੀ ਦੌਰਾਨ ਉਹ ਜ਼ੂਮ ਚੈਟ ‘ਤੇ ਇੱਕ ਦੂਜੇ ਨਾਲ ਜੁੜੇ ਰਹੇ ਅਤੇ ਪ੍ਰਾਰਥਨਾ ਕੀਤੀ। ਡੀਸੂਜ਼ਾ ਦੇ ਬੇਟੇ ਇਰੌਲ ਅਨੁਸਾਰ ਵਿਸ਼ਵ ਰਿਕਾਰਡ ਬਣਾਉਣ ਦੀ ਪ੍ਰਕਿਰਿਆ ਲਗਭਗ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਈ ਸੀ ਜਦੋਂ ਬਾਲਟੀਮੋਰ ਵਿੱਚ ਇੱਕ ਚਚੇਰੀ ਭੈਣ ਨੇ ਇੱਕ ਹੋਰ ਪਰਿਵਾਰ ਬਾਰੇ ਪੜ੍ਹਿਆ ਜੋ ਇਹ ਖਿਤਾਬ ਪ੍ਰਾਪਤ ਕਰਨ ਦੇ ਨੇੜੇ ਸੀ।
ਫਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਸਾਂਝੀ ਉਮਰ ਇਸ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਉਸ ਨੇ ਪਛਾਣ ਲਈ ਜਨਮ ਸਰਟੀਫਿਕੇਟ ਅਤੇ ਸਿਟੀਜ਼ਨਸ਼ਿਪ ਕਾਰਡ ਮੈਨੇਜਮੈਂਟ ਟੀਮ ਨੂੰ ਰਿਕਾਰਡ ਦਿੱਤੇ। ਉਨ੍ਹਾਂ ਦੇ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਤੇ ਪ੍ਰਮਾਣਿਤ ਕਰਨ ਤੋਂ ਬਾਅਦ ਟੀਮ ਨੇ ਸਭ ਤੋਂ ਵੱਧ ਉਮਰ ਲਈ ਗਿੰਨੀਜ਼ ਵਰਲਡ ਰਿਕਾਰਡ ਲਈ ਉਨ੍ਹਾਂ ਦੇ ਦਾਅਵੇ ਨੂੰ ਸਵੀਕਾਰ ਕਰ ਲਿਆ।

Related posts

ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ‘ਤੇ ਹਮਲੇ ਦੀ ਕੀਤੀ ਨਿੰਦਾ · ਕਿਹਾ, ਪੰਜਾਬ ਅੱਤਵਾਦ ਦੇ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ

On Punjab

ਬਗੈਰ ਟਿਕਟ ਸਫਰ ਕਰਨ ਵਾਲਿਆਂ ਨੇ ਭਰੇ ਰੇਲਵੇ ਦੇ ਖਜਾਨੇ, ਸੈਂਟ੍ਰਲ ਰੇਲਵੇ ਨੇ ਇੱਕਠਾ ਕੀਤਾ ਡੇਢ ਕਰੋੜ ਰੁਪਏ ਜ਼ੁਰਮਾਨਾ

On Punjab

ਗਣਤੰਤਰ ਦਿਵਸ ਸਮਾਰੋਹ ਦੌਰਾਨ ਭਾਗੀਦਾਰਾਂ ਅਤੇ ਵਿਭਿੰਨ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

On Punjab