Ludhiana Madhav Lawn tennis Player : ਲੁਧਿਆਣਾ ਸ਼ਹਿਰ ਰ ਦੇ ਰਹਿਣ ਵਾਲੇ 14 ਸਾਲ ਦੇ ਮੁੰਡੇ ਨੇ ਅੱਜ ਇਹ ਸਾਬਤ ਕੀਤਾ ਹੈ ਕਿ ਕਿਸੇ ਵੀ ਕੰਮ ਵਿੱਚ ਆਪਣਾ ਨਾਮ ਬਣਾਉਣ ਲਈ ਜ਼ਰੂਰੀ ਨਹੀਂ ਕਿ ਉਮਰ ਵੱਡੀ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਦਿਲ ‘ਚ ਲਗਨ ਹੈ ਤਾਂ ਤੁਸੀ ਕੁਝ ਵੀ ਹਾਸਲ ਕਰ ਸਕਦੇ ਹੋ। ਅਜਿਹਾ ਹੀ ਕੰਮ ਲੁਧਿਆਣਾ ਦੇ ਰਹਿਣ ਵਾਲੇ 14 ਸਾਲ ਦੇ ਮਾਧਵ ਨੇ ਲੌਨ ਟੈਨਿਸ ਵਿੱਚ ਤਮਗੇ ਜਿੱਤ ਕੇਵਲ ਆਪਣਾ ਅਤੇ ਮਾਂ-ਬਾਪ ਦਾ ਹੀ ਨਹੀਂ ਲੁਧਿਆਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਛੋਟੀ ਉਮਰ ਵਿੱਚ ਹੀ ਮਾਧਵ ਸ਼ਰਮਾ ਪੂਰੇ ਦੇਸ਼ ‘ਚ ਲਾਨ ਟੈਨਿਸ ਵਿੱਚ ਆਪਣੀ ਧੱਕ ਬਣਾ ਚੁੱਕਾ ਹੈ। ਮਾਧਵ ਨੇ ਕਈ ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਖੇਡੇ ਹਨ। ਉਸਨੇ ਮੁੰਬਈ ਨੈਸ਼ਨਲ ਲਾਨ ਟੈਨਿਸ ਸਕੂਲ ਖੇਡਾਂ ਦੀ ਅੰਡਰ -14 ਟੀਮ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ।ਮਾਧਵ ਨੇ ਪਿਛਲੇ ਸਾਲ ਸਤੰਬਰ ‘ਚ ਨੈਸ਼ਨਲ ਲਾਨ ਟੈਨਿਸ ਟੂਰਨਾਮੈਂਟ ਅੰਡਰ-16 ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਸਨੇ ਨਵੰਬਰ 2018 ਵਿੱਚ ਰਾਜ ਪੱਧਰੀ ਲਾਨ ਟੈਨਿਸ ਟੂਰਨਾਮੈਂਟ ਵਿੱਚ ਨਿੱਜੀ ਤੌਰ ‘ਤੇ ਸੋਨੇ ਦਾ ਤਮਗਾ ਵੀ ਜਿੱਤਿਆ ਸੀ।
ਮਾਧਵ ਸ਼ਹਿਰ ਦੇ ਕੁੰਦਨ ਵਿਦਿਆ ਮੰਦਰ ਸਕੂਲ ਵਿਚ 9ਵੀਂ ਜਮਾਤ ਵਿਚ ਪੜ੍ਹਦਾ ਹੈ। ਉਸਨੇ 7 ਸਾਲ ਦੀ ਉਮਰ ਵਿਚ ਲੌਨ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ। ਮਾਧਵ ਦਾ ਕਹਿਣਾ ਹੈ ਕਿ ਉਹ ਵਿਸ਼ਵ ਪ੍ਰਸਿੱਧ ਖਿਡਾਰੀ ਬਣਨਾ ਚਾਹੁੰਦਾ ਹੈ ਜਿਸਦੇ ਲਈ ਉਹ ਇੱਕ ਦਿਨ-ਰਾਤ ਅਭਿਆਸ ਕਰਦਾ ਹੈ।