47.23 F
New York, US
October 16, 2024
PreetNama
ਸਮਾਜ/Social

1400 ਕਿਲੋਮੀਟਰ ਸਕੂਟੀ ਚਲਾ ਕੇ ਲਾਕ ਡਾਊਨ ‘ਚ ਫਸੇ ਪੁੱਤ ਨੂੰ ਘਰ ਲਿਆਈ ਮਾਂ

Telangana Single mother: ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ਭਰ ਵਿੱਚ ਲਗਾਤਾਰ ਵਧ ਰਹੇ ਹਨ । ਇਸ ਵਾਇਰਸ ਨੂੰ ਰੋਕਣ ਲਈ ਦੇਸ਼ ਭਰ ਵਿੱਚ ਲਾਕ ਡਾਊਨ ਲਾਗੂ ਕੀਤਾ ਗਿਆ ਹੈ, ਜਿਸ ਵਿਚ 15 ਅਪ੍ਰੈਲ ਤੋਂ ਬਾਅਦ ਵਾਧਾ ਹੋਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ । ਲਾਕ ਡਾਊਨ ਕਾਰਨ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਘਰ ਨਹੀਂ ਪਹੁੰਚ ਸਕੇ ਅਤੇ ਉਹ ਜਿੱਥੇ ਠਹਿਰੇ ਸਨ, ਉੱਥੇ ਹੀ ਫਸ ਗਏ ਹਨ । ਅਜਿਹਾ ਹੀ ਇਕ ਮਾਮਲਾ ਤੇਲੰਗਾਨਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਾਂ ਲਾਕ ਡਾਊਨ ਦੌਰਾਨ 1400 ਕਿਲੋਮੀਟਰ ਸਕੂਟੀ ਚਲਾਉਣ ਤੋਂ ਬਾਅਦ ਆਪਣੇ ਪੁੱਤਰ ਨੂੰ ਵਾਪਸ ਘਰ ਲੈ ਕੇ ਆਈ ।

ਦਰਅਸਲ, ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਦੀ ਰਹਿਣ ਵਾਲੀ 50 ਸਾਲਾ ਰਜ਼ੀਆ ਬੇਗਮ ਆਪਣੀ ਸਕੂਟੀ ਤੋਂ 700 ਕਿਲੋਮੀਟਰ ਦੂਰ ਨੈਲੌਰ ਚਲੀ ਗਈ, ਜਿੱਥੇ ਉਸ ਦਾ ਬੇਟਾ ਲਾਕ ਡਾਊਨ ਵਿੱਚ ਫਸ ਗਿਆ ਸੀ । ਉਹ ਆਪਣੇ ਬੇਟੇ ਨੂੰ ਸਕੂਟੀ ‘ਤੇ ਬਿਠਾ ਕੇ ਵਾਪਸ ਘਰ ਲੈ ਆਈ । ਰਜ਼ੀਆ ਬੇਗਮ ਨਿਜ਼ਾਮਾਬਾਦ ਦੇ ਬੋਧਨ ਸ਼ਹਿਰ ਵਿੱਚ ਇੱਕ ਸਰਕਾਰੀ ਅਧਿਆਪਕਾ ਹੈ । ਰਜ਼ੀਆ ਆਪਣੇ ਬੇਟੇ ਨੂੰ ਲਿਆਉਣ ਲਈ ਸੋਮਵਾਰ 6 ਅਪ੍ਰੈਲ ਸਵੇਰੇ ਸਕੂਟੀ ਤੋਂ ਰਵਾਨਾ ਹੋਈ ਅਤੇ ਮੰਗਲਵਾਰ 7 ਅਪ੍ਰੈਲ ਦੁਪਹਿਰ ਨੂੰ ਆਂਧਰਾ ਪ੍ਰਦੇਸ਼ ਦੇ ਨੈਲੌਰ ਪਹੁੰਚੀ ।

ਉੱਥੋਂ ਉਹ ਆਪਣੇ 17 ਸਾਲਾ ਬੇਟੇ ਮੁਹੰਮਦ ਨਿਜ਼ਾਮੂਦੀਨ ਨੂੰ ਸਕੂਟੀ ‘ਤੇ ਬਿਠਾ ਕੇ ਵਾਪਸ ਚੱਲ ਪਈ ਅਤੇ ਬੁੱਧਵਾਰ ਸ਼ਾਮ 8 ਅਪ੍ਰੈਲ ਨੂੰ ਆਪਣੇ ਘਰ ਪਰਤੀ । ਇਸ ਦੌਰਾਨ ਰਜ਼ੀਆ ਨੇ ਤਿੰਨ ਦਿਨਾਂ ਵਿੱਚ ਕੁੱਲ 1400 ਕਿਲੋਮੀਟਰ ਦੀ ਦੂਰੀ ਤੈਅ ਕੀਤੀ । ਹਾਲਾਂਕਿ ਲਾਕ ਡਾਊਨ ਕਾਰਨ ਬੋਧਨ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਪੁਲਿਸ ਵੀ. ਜੈਪਾਲ ਰੈੱਡੀ ਨੇ ਉਨ੍ਹਾਂ ਦੀ ਇਸ ਅਸੰਭਵ ਕੰਮ ਵਿੱਚ ਸਹਾਇਤਾ ਕੀਤੀ । ਇਸ ਸਬੰਧੀ ਰਜ਼ੀਆ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ, ਇੱਕ ਬੇਟਾ ਅਤੇ ਇੱਕ ਬੇਟੀ ਹੈ ।ਉਸਨੇ ਦੱਸਿਆ ਕਿ ਹਾਲ ਹੀ ਵਿੱਚ ਨਿਜ਼ਾਮੂਦੀਨ ਆਪਣੇ ਦੋਸਤ ਨਾਲ ਨੈਲੌਰ ਗਿਆ ਸੀ, ਜਿੱਥੇ ਉਸ ਦੇ ਦੋਸਤ ਦੇ ਪਿਤਾ ਹਸਪਤਾਲ ਵਿੱਚ ਦਾਖਲ ਸਨ ।

ਫਿਰ ਅਚਾਨਕ 23 ਮਾਰਚ ਨੂੰ ਲਾਕ ਡਾਊਨ ਹੋਣ ਦੀ ਘੋਸ਼ਣਾ ਕਰ ਦਿੱਤੀ ਗਈ ਅਤੇ ਉਹ ਆਪਣੇ ਦੋਸਤ ਦੇ ਘਰ ਫਸ ਗਿਆ ਸੀ । ਇਸ ਸਫ਼ਰ ਬਾਰੇ ਗੱਲ ਕਰਦਿਆਂ ਰਜ਼ੀਆ ਨੇ ਦੱਸਿਆ ਕਿ ਉਸਨੇ ਆਪਣੇ ਬੇਟੇ ਨੂੰ ਵਾਪਸ ਲਿਆਉਣਾ ਸੀ, ਇਸ ਲਈ ਉਸਨੂੰ ਕਿਤੇ ਵੀ ਡਰ ਨਹੀਂ ਲੱਗਿਆ । ਉਸਨੇ ਦੱਸਿਆ ਕਿ ਉਹ ਨੈਲੌਰ ਵਿੱਚ ਇੱਕ ਦਿਨ ਵੀ ਨਹੀਂ ਰੁਕੀ ਅਤੇ ਉਥੋਂ ਨਾਲੋਂ-ਨਾਲ ਵਾਪਸੀ ਲਈ ਨਿਕਲ ਗਈ ।

Related posts

ਵਿਰੋਧੀਆਂ ਨੂੰ ਡਰਾ ਕੇ ਹੁਣ ਸੈਨੇਟ ‘ਚ ਤਾਕਤ ਵਧਾਉਣ ਦੀ ਕੋਸ਼ਿਸ਼ ‘ਚ ਇਮਰਾਨ

On Punjab

ਦਿਲ ਕੰਬਾਊ ਘਟਨਾ : ਦੇਸ਼ ‘ਚ ਇਕ ਹੋਰ ਔਰਤ ਨਾਲ ‘ਨਿਰਭੈਆ’ ਵਰਗੀ ਦਰਿੰਦਗੀ, ਜਬਰ ਜਨਾਹ ਤੋਂ ਬਾਅਦ ਕੀਤਾ ਅਜਿਹਾ ਹਾਲ

On Punjab

ਪੰਜਾਬੀਓ ਬਚਾ ਲਓ ਆਪਣਾ ਸੱਭਿਆਚਾਰ

Pritpal Kaur