ਭਾਰਤ ’ਚ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਹੈ ਤੇ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਇਹੀ ਨਹੀਂ ਦੁਨੀਆ ਦੇ ਤਮਾਮ ਦੇਸ਼ਾਂ ’ਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਵੀ ਆਜ਼ਾਦੀ ਦਿਵਸ ’ਤੇ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰ ਰਹੇ ਹਨ। ਇਸ ਦਿਨ ਅਮਰੀਕਾ ’ਚ ਵੱਡੇ ਪੈਮਾਨੇ ’ਤੇ ਸਮਾਗਮ ਹੋਣਗੇ। ਇਸ ਵਾਰ ਅਮਰੀਕਾ ’ਚ ਰਹਿਣ ਵਾਲੇ ਭਾਰਤੀ ਟਾਈਮਜ਼ ਸਕੁਆਇਰ ’ਤੇ ਸਭ ਤੋਂ ਵੱਡਾ ਤਿਰੰਗਾ ਝੁਲੇਗਾ।
ਟਾਈਮਜ਼ ਸਕੁਆਇਰ ਦੇ ਬਿੱਲ ਬੋਰਡ ’ਤੇ ਆਜ਼ਾਦੀ ਦਿਵਸ ਦਾ 24 ਘੰਟੇ ਪ੍ਰਦਰਸ਼ਨ ਹੋਵੇਗਾ
ਭਾਰਤੀ ਪ੍ਰਵਾਸੀਆਂ ਦੇ ਸੰਗਠਨ Federation of Indian Associations (ਐੱਫਆਈਏ) ਨਿਊਯਾਰਕ, ਨਿਊ ਜਰਸੀ ਤੇ Connecticut ਇਸ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ। ਟਾਈਮਜ਼ ਸਕੁਆਇਰ ਦੇ ਬਿੱਲ ਬੋਰਡ ’ਤੇ ਆਜ਼ਾਦੀ ਦਿਵਸ ਦਾ 24 ਘੰਟੇ ਪ੍ਰਦਰਸ਼ਨ ਹੋਵੇਗਾ। ਇਸ ਤੋਂ ਇਲਾਵਾ ਅਮਰੀਕਾ ’ਚ ਕਈ ਵੱਡੇ ਸਮਾਗਮ ਕਰਵਾਏ ਜਾਣਗੇ। 15 ਅਗਸਤ ਨੂੰ Empire State Building ਨੂੰ ਭਾਰਤੀ ਤਿਰੰਗੇ ਦੇ ਤਿੰਨਾਂ ਰੰਗਾਂ ਦੀ ਰੋਸ਼ਨੀ ਨਾਲ ਸਜਾਇਆ ਜਾਵੇਗਾ। ਆਜ਼ਾਦੀ ਦਿਵਸ ਦਾ ਸਮਾਪਤੀ ਹਡਸਨ ਨਹੀਂ ’ਚ ਇਕ ਵੱਡੇ ਕਰੂਜ਼ (cruise) ’ਤੇ ਸ਼ਾਨਦਾਰ ਰਾਤ ਦੇ ਭੋਜਨ ਨਾਲ ਖ਼ਤਮ ਹੋਵੇਗੀ। ਇਸ ’ਚ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀ, ਵਿਸ਼ੇਸ਼ ਮਹਿਮਾਨ ਤੇ ਭਾਰਤੀ ਭਾਈਚਾਰੇ ਦੇ ਲੋਕ ਸ਼ਾਮਲ ਹੋਣਗੇ।
ਨਿਊਯਾਰਕ ’ਚ ਕੌਂਸਲ ਜਨਰਲ ਰਣਧੀਰ ਜੈਸਵਾਲ ਲਹਿਰਾਉਣਗੇ ਤਿਰੰਗਾ
ਪ੍ਰਵਾਸੀਆਂ ਦੇ ਸੰਗਠਨ ਐੱਫਆਈਏ ਨੇ ਟਾਈਮਜ਼ ਸਕੁਆਇਰ ’ਤੇ ਪਿਛਲੇ ਸਾਲ ਵੀ ਤਿਰੰਗਾ ਲਹਿਰਾਇਆ ਸੀ। ਸੰਗਠਨ ਦੇ ਚੇਅਰਮੈਨ ਅੰਕੁਰ ਵੈਦਿਆ ਨੇ ਦੱਸਿਆ ਕਿ ਪਿਛਲੇ ਸਾਰ ਪਹਿਲੀ ਵਾਰਟਾਈਮਜ਼ ਸਕੁਆਇਰ ’ਤੇ ਤਿੰਰਗਾ ਲਹਿਰਾਇਆ ਗਿਆ ਸੀ। ਹੁਣ ਇਹ ਪਰੰਪਰਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਵਾਰ ਟਾਈਮਜ਼ ਸਕੁਆਇਰ ’ਤੇ ਤਿਰੰਗਾ ਭਾਰਤ ਦੇ ਨਿਊਯਾਰਕ ’ਚ ਕੌਂਸਲ ਜਨਰਲ ਰਣਧੀਰ ਜੈਸਵਾਲ ਲਹਿਰਾਉਣਗੇ। ਇਹ ਤਿੰਰਗਾ 6 ਫੁੱਟ ਚੌੜਾ ਤੇ ਦਸ ਫੁੱਟ ਲੰਬਾ ਹੋਵੇਗਾ। ਪੋਲ ਦੀ ਉਚਾਈ 25 ਫੁੱਟ ਰਹੇਗੀ।