ਦੱਖਣੀ ਅਫ਼ਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਸਬਰਗ ਦੀ ਇੱਕ ਝੁੱਗੀ ਵਿੱਚ ਬੁੱਧਵਾਰ ਨੂੰ ਗੈਸ ਲੀਕ ਹੋਣ ਨਾਲ 16 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱਕੀ ਗੈਸ ਲੀਕ ਹੋਣ ਦਾ ਮਾਮਲਾ ਜੋਹਾਨਸਬਰਗ ਦੇ ਬੋਕਸਬਰਗ ਉਪਨਗਰ ਨੇੜੇ ਸਥਿਤ ਇਕ ਗੈਰ-ਰਸਮੀ ਬਸਤੀ ਦਾ ਹੈ, ਜਿੱਥੇ 16 ਲੋਕਾਂ ਦੀ ਮੌਤ ਹੋ ਗਈ ਸੀ।
ਨਿਊਜ਼ ਏਜੰਸੀ ਨੇ ਦੱਖਣੀ ਅਫਰੀਕਾ ਦੇ ਸਰਕਾਰੀ ਮਾਲਕੀ ਵਾਲੇ ਪ੍ਰਸਾਰਕ SABC ਦੇ ਹਵਾਲੇ ਨਾਲ 24 ਮੌਤਾਂ ਦੀ ਸ਼ੁਰੂਆਤੀ ਗਿਣਤੀ ਦਿੱਤੀ ਹੈ। ਹਾਲਾਂਕਿ, ਸੂਬਾਈ ਸਰਕਾਰ ਨੇ ਮਰਨ ਵਾਲਿਆਂ ਦੀ ਗਿਣਤੀ ਘਟਾ ਕੇ 16 ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਐੱਮਰਜੈਂਸੀ ਸੇਵਾਵਾਂ ਦੇ ਬੁਲਾਰੇ ਵਿਲੀਅਮ ਨਟਾਲੇਡੀ ਨੇ ਕਿਹਾ ਕਿ ਐਂਜੇਲੋ ਸਕੁਏਟਰ ਕੈਂਪ ਦੇ ਵਿਹੜੇ ਵਿੱਚ ਇੱਕ ਸਿਲੰਡਰ ਤੋਂ ਲੀਕ ਹੋਇਆ। ਵਰਤਮਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੀ ਮੁੜ ਗਣਨਾ ਕੀਤੀ ਗਈ ਹੈ ਅਤੇ ਅੰਕੜੇ ਘਟਾਏ ਗਏ ਹਨ।
ਰਾਹਤ ਅਤੇ ਬਚਾਅ ਕਾਰਜ
ਵਿਲੀਅਮ ਨਟਾਲਡੀ ਨੇ ਦੱਖਣੀ ਅਫ਼ਰੀਕਾ ਦੇ ਸਰਕਾਰੀ ਪ੍ਰਸਾਰਕ SABC ਨੂੰ ਗੈਸ ਲੀਕ ਹੋਣ ਦੀ ਸੂਚਨਾ ਦਿੱਤੀ। ਇਹ ਵੀ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਵੀ ਸ਼ਾਮਲ ਹਨ ਜਾਂ ਨਹੀਂ? ਇਸ ਦਾ ਅਜੇ ਖ਼ੁਲਾਸਾ ਨਹੀਂ ਹੋਇਆ ਹੈ।