ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਜ਼ਿਲ੍ਹੇ ਭਰ ਦੇ 31 ਦਸੰਬਰ 2019 ਤੋਂ ਲੈ ਕੇ ਅੱਜ 7 ਜਨਵਰੀ 2020 ਤੱਕ ਸੈਂਕੜੇ ਪਿੰਡਾਂ ਵਿਚ ਕਿਸਾਨਾਂ ਮਜ਼ਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਰਣਬੀਰ ਸਿਘ ਰਾਣਾ, ਸਾਹਿਬ ਸਿੰਘ ਦੀਨੇਕੇ, ਧਰਮ ਸਿੰਘ ਸਿੱਧੂ ਤੇ ਨਰਿੰਦਰਪਾਲ ਸਿੰਘ ਜਤਾਲਾ ਨੇ ਕਿਹਾ ਕਿ ਪੰਜਾਬ ਭਰ ਵਿਚ ਭ੍ਰਿਸ਼ਟ ਤੇ ਕੈਪਟਨ ਸਰਕਾਰ ਤੇ ਮੰਤਰੀਆਂ ਤੇ ਵਿਧਾਇਕਾਂ ਤੇ ਭ੍ਰਿਸ਼ਟ ਤੇ ਕਠਪੁਤਲੀ ਬਣੀ ਪੁਲਿਸ ਸਿਵਲ ਅਫਸਰਸ਼ਾਹੀ ਵੱਲੋਂ ਜਨਤਾ ਨੂੰ ਲੁੱਟਿਆ ਕੁੱਟਿਆ ਜਾ ਰਿਹਾ ਹੈ ਤੇ ਝੂਠੇ ਪਰਚੇ ਦਰਜ ਕਰਵਾ ਕੇ ਅੱਤਿਆਚਾਰ ਦੀ ਸਿਖਰ ਕੀਤੀ ਹੈ। ਰੇਤ ਮਾਈਨਿੰਗ ਦੀ ਸਹੀ ਅਕਸ ਨਾ ਹੋਣ ਨਾਲ ਸੈਂਕੜੇ ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿਚ ਜਾਣ ਦੀ ਥਾਂ ‘ਤੇ ਮਾਈਨਿੰਗ ਵਿਭਾਗ ਦੇ ਮੰਤਰੀ ਮੁੱਖ ਸਰਕਾਰੀਆਂ, ਮੰਤਰੀਆਂ, ਵਿਧਾਇਕਾਂ, ਤੇ ਰੇਤ ਮਾਫੀਏ ਤੇ ਅਫਸਰਸ਼ਾਹੀ ਦੇ ਗਠਜੋੜ ਵੱਲੋਂ ਪੰਜਾਬ ਭਰ ਦੀਆਂ ਸਾਰੀਆਂ ਰਜੇਤ ਖੱਡਾਂ 2 ਨੰਬਰ ਵਿਚ ਗੈਰ ਕਾਨੂੰਨੀ ਢੰਗ ਨਾਲ ਚਲਾ ਕੇ ਇਨ੍ਹਾਂ ਲੁਟੇਰੇ ਧੰਦੇਬਾਜ਼ਾਂ ਦੀਆਂ ਜੇਬਾਂ ਵਿਚ ਜਾ ਰਹੇ ਹਨ। ਇਸ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਮਾਈਨਿੰਗ ਵਿਭਾਗ ਦੇ ਮੰਤਰੀ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਮੇਤ ਸਾਰੇ ਸਬੰਧਤ ਵਿਧਾਇਕਾਂ, ਰੇਤ ਮਾਫੀਏ ਤੇ ਪੁਲਿਸ ਤੇ ਸਿਵਲ ਅਫਸਰਸ਼ਾਹੀ ਵੱਲੋਂ ਗੱਟਾ ਬਾਦਸ਼ਾਹਚ, ਦੀਨੇਕੇ, ਲਾਲੂਵਾਲਾ ਵਿਖੇ 2 ਥਾਵਾਂ ‘ਤੇ, ਮੁਸਤੇਵਾਲਾ, ਟਿੰਡਵਾਂ, ਸ਼ੀਹਾਂਪਾੜੀ, ਢੰਡੀਆ, ਕੁਹਾਲਾ ਖਾਨੇਕੇ ਅਹਿਲ, ਮਾਛੀਵਾੜਾ, ਬਾਰੇਕੇ, ਹਰੀਕੇ ਗੱਟੀ, ਬਸਤੀ ਰਾਮ ਲਾਲ ਆਦਿ ਥਾਵਾਂ ‘ਤੇ ਸ਼ਰੇਆਮ ਪਿਛਲੇ ਲੰਮੇ ਸਮੇਂ ਤੋਂ 2 ਨੰਬਰ ਵਿਚ ਰੇਤ ਖੱਡਾ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਰੇਤ ਖੱਡਾਂ ਵਿਚ ਪ੍ਰਾਈਮ ਵਿਜਨ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਕਰਿੰਦੇ ਵੀ ਆਪਣੀ ਹਿੱਸਾ ਪੱਤੀ ਰੱਖ ਕੇ ਸ਼ਾਮਲ ਹੋ ਚੁੱਕੇ ਹਨ ਤੇ ਹਰ ਮਹੀਨੇ ਕਰੋੜਾਂ ਦਾ ਕਾਲਾ ਕਾਰੋਬਾਰ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ 17 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਦਫਤਰ ਅੱਗੇ ਲੱਗਣ ਵਾਲੇ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਜ਼ਿਲ੍ਹਾ ਪੁਲਿਸ ਮੁਖੀ ਨੇ 10 ਦਿਨਾਂ ਵਿਚ ਥਾਣਾ ਸਿਟੀ ਜ਼ੀਰਾ ਵਿਚ ਦਰਜ ਝੂਠਾ 306 ਦਾ ਪਰਚਾ ਰੱਦ ਕਰਨ ਸਮੇਤ ਥਾਣਿਆਂ ਦੇ ਸਬੰਧਤ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਪੱਕਾ ਮੋਰਚਾ ਮਸਲਿਆ ਦੇ ਹੱਲ ਤੱਕ ਜਾਰੀ ਰਹੇਗਾ।
previous post