ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇਕ ਗਰੁੱਪ ਵੱਲੋਂ ਨਦੀ ‘ਚ ਵਿਸ਼ਾਲ ਐਨਾਕੌਂਡਾ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਸਾਲ 2014 ਦੀ ਇਹ ਵੀਡੀਓ ਮੁੜ ਤੋਂ ਵਾਇਰਲ ਹੋ ਰਹੀ ਹੈ ਜੋ ਤਿੰਨ ਦਿਨ ਪਹਿਲਾਂ ਹੀ ਟਵਿੱਟਰ ‘ਤੇ ਮੁੜ ਤੋਂ ਪੋਸਟ ਕੀਤੀ ਗਈ।
ਵੀਡੀਓ ‘ਚ ਦਿਖਾਈ ਦੇ ਰਿਹਾ ਬ੍ਰਾਜ਼ੀਲ ‘ਚ ਤਿੰਨ ਜਣੇ ਕਿਸ਼ਤੀ ‘ਚ ਸਵਾਰ ਹੋਕੇ ਵੱਡੇ ਸੱਪ ਦੇ ਨੇੜੇ ਜਾ ਰਹੇ ਹਨ। ਕਿਸ਼ਤੀ ‘ਚ ਮੌਜੂਦ ਸਿਰਲੇਈ ਓਲੀਵੇਰਾ, ਉਸ ਦੇ ਪਤੀ ਬੈਥਿਨੋ ਬੋਰਜਿਸ ਉਨ੍ਹਾਂ ਦੇ ਦੋਸਤ ਰੈਡਰਿਗੋ ਸਨਟੋਸ ਵੱਲੋਂ 2014 ‘ਚ ਕਰੀਬ 17 ਫੁੱਟ ਲੰਬੇ ਇਸ ਸੱਪ ਨੂੰ ਉਸ ਵੇਲੇ ਕੈਮਰੇ ‘ਚ ਕੈਦ ਕੀਤਾ ਗਿਆ ਜਦੋਂ ਉਹ ਨਦੀ ‘ਚ ਸੀ।
ਉਸ ਵੇਲੇ ਬੈਥਿਨੋ ਬੋਰਜਿਸ ਵੱਲੋਂ ਐਨਾਕੌਂਡਾ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਐਨਾਕੌਂਡਾ ਦੀ ਪੂਛ ਫੜ੍ਹੇ ਜਾਣ ‘ਤੇ ਉਸ ਨੇ ਅਸਹਿਜ ਵੀ ਮਹਿਸੂਸ ਕੀਤਾ। ਇਸ ਦੌਰਾਨ ਬੌਰਜਿਸ ਦੀ ਪਤਨੀ ਸਿਰਲੇਈ ਓਲੀਵੇਰਾ ਨੇ ਆਪਣੇ ਪਤੀ ਨੂੰ ਇਸ ਤਰ੍ਹਾਂ ਨਾ ਕਰਨ ਲਈ ਕਿਹਾ।
2014 ਦੀ ਪੁਰਾਣੀ ਵੀਡੀਓ ਤਿੰਨ ਦਿਨ ਪਹਿਲਾਂ ਟਵਿੱਟਰ ‘ਤੇ ਪੋਸਟ ਹੋਣ ਮਗਰੋਂ ਫਿਰ ਤੋਂ ਵਾਇਰਲ ਹੋ ਗਈ ਹੈ। ਤਿੰਨ ਦਿਨ ‘ਚ ਇਸ ਵੀਡੀਓ ‘ਤੇ ਕਰੀਬ ਤਿੰਨ ਲੱਖ ਵਿਊਜ਼ ਆ ਚੁੱਕੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਐਨਾਕੌਂਡਾ ਨਾਲ ਛੇੜਛਾੜ ਕਰਨ ਵਾਲੇ ਤਿੰਨ ਜਣਿਆਂ ਨੂੰ 600-600 ਡਾਲਰ ਜੁਰਮਾਨਾ ਕੀਤਾ ਗਿਆ ਸੀ।