ਲੋਕ ATM ਕਾਰਡ ਦਾ ਇਸਤੇਮਾਲ ਪੈਸੇ ਕਢਵਾਉਣ ਲਈ ਕਰਦੇ ਹਨ, ਪਰ ਜੇ ਤੁਹਾਨੂੰ ਸਿਰਫ ਏਟੀਐਮ ਕਾਰਡ ਲੈਣ ਲਈ 17 ਲੱਖ ਰੁਪਏ ਦੇਣੇ ਪੈਣ ਤਾਂ ਤੁਸੀਂ ਹੈਰਾਨ ਹੀ ਹੋਵੋਗੇ। ਇੰਗਲੈਂਡ ਵਿੱਚ ਰਾਇਲ ਮਿੰਟ ਨੇ ਸੋਨੇ ਦਾ ਇੱਕ ਕਾਰਡ ਜਾਰੀ ਕੀਤਾ ਹੈ। ਇਹ 18 ਕੈਰਟ ਸੋਨੇ ਦਾ ਬਣਿਆ ਹੈ। ਤੁਸੀਂ ਇਸ ਕਾਰਡ ਨਾਲ ਸ਼ਾਪਿੰਗ ਵੀ ਕਰ ਸਕਦੇ ਹੋ।
ਦੱਸ ਦੇਈਏ ਰਾਇਲ ਮਿੰਟ ਸਿੱਕੇ ਬਣਾਉਣ ਵਾਲੀ ਕੰਪਨੀ ਹੈ। ਇਹ ਬ੍ਰਿਟਿਸ਼ ਸਰਕਾਰ ਦੀ ਮਲਕੀਅਤ ਹੈ। ਕੰਪਨੀ ਨੇ ਇਸ ਅਨੌਖੇ ਕਾਰਡ ਨੂੰ ਬਣਾਉਣ ਲਈ ਮਾਸਟਕਾਰਡ ਤੇ ਪੇਮੈਂਟਸ ਤਕਨਾਲੋਜੀ ਫਰਮ ਅਕਮਪਿਸ਼ ਫਾਈਨੈਂਸ਼ੀਅਲ ਨਾਲ ਭਾਈਵਾਲੀ ਕੀਤੀ ਹੈ।ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕਾਰਡ ਲਈ ਗਾਹਕਾਂ ਨੂੰ ਤਕਰੀਬਨ 16,85,225 ਰੁਪਏ ਦੇਣੇ ਪੈਣਗੇ। ਜੇ ਗਾਹਕ ਇਸ ਨੂੰ ਨਿੱਜੀ ਬਣਾਉਣਾ ਚਾਹੁੰਦੇ ਹਨ ਤਾਂ ਇਸ ਦੀ ਹੋਰ ਵੀ ਕੀਮਤ ਚੁਕਾਉਣੀ ਪਏਗੀ। ਕੰਪਨੀ ਨੇ ਕਾਰਡ ਨੂੰ ਦੋ ਹਿੱਸਿਆਂ ਵਿੱਚ ਲਾਂਚ ਕੀਤਾ ਹੈ। ਪਹਿਲਾਂ ਰੋਜ਼ ਗੋਲਡ ਤੇ ਦੂਜਾ ਯੈਲੋ ਗੋਲਡ। ਕੰਪਨੀ ਨੇ ਕਿਹਾ ਕਿ ਅਜਿਹੇ ਸਿਰਫ 50 ਕਾਰਡ ਹੀ ਬਣਾਏ ਜਾਣਗੇ।