ਅਮਰੀਕਾ ‘ਚ ਇੱਕ 17 ਸਾਲਾ ਯੂ ਟਿਊਬਰ ਨੇ ਵੀਡੀਓ ਦੀ ਸ਼ੂਟਿੰਗ ਦੌਰਾਨ ਆਪਣੇ ਪਿਤਾ ਦੀ ਕਾਰ ਨੂੰ ਬੁਰੀ ਤਰ੍ਹਾਂ ਨਾਲ ਤਹਿਸ-ਨਹਿਸ ਕਰ ਦਿੱਤਾ। ਗੇਜ ਗਿਲਿਅਨ ਨਾਮ ਦੇ ਇਸ ਟਿਊਬਰ ਦਾ ਪਿਤਾ ਕਾਰੋਬਾਰੀ ਹੈ, ਜੋ ਮਹਿੰਗੀਆਂ ਸਪੋਰਟਸ ਕਾਰਾਂ ਦਾ ਮਾਲਕ ਹੈ। ਗੇਜ ਗਿਲਿਅਨ ਆਪਣੇ ਪਿਤਾ ਦੀਆਂ ਕਾਰਾਂ ਦੀ ਕਲੈਕਸ਼ਨ ਆਪਣੇ ਦੋਸਤਾਂ ਨਾਲ ਸਾਂਝਾ ਕਰਦਾ ਹੈ। ਇਸ ਦੇ ਨਾਲ ਹੀ ਉਸ ਨੇ ਇਸ ਹਾਦਸੇ ਵਾਲੀ ਕਾਰ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ।
ਦਰਅਸਲ, ਗੇਜ ਆਪਣੇ ਪਿਤਾ ਦੀਆਂ ਕਾਰਾਂ ਦੇ ਕੁਲੈਕਸ਼ਨ ‘ਚੋਂ 25 ਕਰੋੜ ਰੁਪਏ ਦੀ Pagani Huayra Roadster ਕਾਰ ਚਲਾਉਣ ਲਈ ਲੈ ਗਿਆ। ਉਹ ਆਪਣੇ ਦੋਸਤ ਨਾਲ ਯੂ-ਟਿਊਬ ‘ਤੇ ਵੀਡੀਓ ਸ਼ੂਟ ਕਰ ਰਿਹਾ ਸੀ ਕਿ ਅਚਾਨਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਤੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਗੇਜ ਦੇ ਹੱਥ ਵਿੱਚ ਫਰੈਕਚਰ ਹੋ ਗਿਆ, ਜਿਸ ਦੀ ਫੋਟੋ ਉਸ ਨੇ ਇੰਸਟਾਗ੍ਰਾਮ ‘ਤੇ ਵੀ ਪੋਸਟ ਕੀਤੀ। ਵੀਡਿਓ ਬਣਾਈ ਤੇ ਇਸ ਨੂੰ ਯੂ-ਟਿਊਬ ‘ਤੇ ਸ਼ੇਅਰ ਕੀਤਾ।
ਇਸ ਹਾਦਸੇ ਤੋਂ ਬਾਅਦ, ਗੇਜ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤੀ, ਜਿਸ ‘ਚ ਉਸ ਨੇ ਕਿਹਾ, “ਇਹ ਸ਼ਾਨਦਾਰ ਤੇ ਸ਼ਕਤੀਸ਼ਾਲੀ ਕਾਰ ਹੈ। ਇਹ ਮੇਰੀ ਗਲਤੀ ਸੀ ਜੋ ਮੇਰੇ ਕਾਬੂ ਤੋਂ ਬਾਹਰ ਹੋ ਗਈ ਜਿਸ ਨੇ ਮੈਨੂੰ ਤੇ ਮੇਰੇ ਦੋਸਤ ਜੈਕ ਨੂੰ ਹਾਦਸੇ ਦਾ ਸ਼ਿਕਾਰ ਬਣਾਇਆ। ਅਸੀਂ ਖੁਸ਼ਕਿਸਮਤ ਹਾਂ, ਜੋ ਇਸ ਹਾਦਸੇ ‘ਚ ਬਚ ਗਏ। ਮੇਰੇ ਪਿਤਾ ਸ਼ੁਰੂ ਵਿੱਚ ਇਸ ਘਟਨਾ ਤੋਂ ਬਹੁਤ ਨਾਰਾਜ਼ ਸੀ, ਕਿਉਂਕਿ ਉਹ ਕਾਰ ਚਲਾਉਣਾ ਪਸੰਦ ਕਰਦੇ ਹਨ। ਹਾਲਾਂਕਿ ਉਹ ਖੁਸ਼ ਹਨ ਕਿ ਉਨ੍ਹਾਂ ਦਾ ਬੇਟਾ ਸੁਰੱਖਿਅਤ ਹੈ।”