ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਪਿੰਡ ਬਜੀਦਪੁਰ ਵਿਖੇ ਜਿਲ੍ਹਾ ਮੀਤ ਪ੍ਰਧਾਨ ਅਵਤਾਰ ਮਹਿਮਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਜ਼ਿਲ੍ਹਾ ਕਮੇਟੀ ਤੋਂ ਇਲਾਵਾ ਵੱਖ ਵੱਖ ਬਲਾਕਾਂ ਦੇ ਆਗੂਆਂ ਨੇ ਹਿੱਸਾ ਲਿਆ। ਜਿਸ ਵਿਚ ਕਿਸਾਨੀ ਮੁੱਦਿਆਂ ਤੇ ਭਰਪੂਰ ਚਰਚਾ ਕੀਤੀ ਗਈ । ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕੀ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਮੁੱਕਰ ਚੁੱਕੀ ਹੈ ਅਤੇ ਜੋ ਨਾ ਮਾਤਰ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਉਨ੍ਹਾਂ ਦਾ ਲੋੜਵੰਦ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਾਲ ਲਾਭ ਨਹੀਂ ਪਹੁੰਚ ਰਿਹਾ । ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਰੁਪਏ ਮੁਆਫ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਕਿਸਾਨਾਂ ਦੇ ਨਿਗੂਣੇ ਕਰਜ਼ੇ ਵੀ ਨਹੀਂ ਮਾਫ ਕੀਤੇ ਜਾ ਰਹੇ ।
ਜਿੱਥੇ ਇੱਕ ਪਾਸੇ ਕਿਸਾਨ ਕਰਜ਼ੇ ਦੀ ਤਾਬ ਝੱਲ ਰਹੇ ਹਨ ਉੱਥੇ ਹੀ ਹੁਣ ਬੈਂਕਾਂ ਅਤੇ ਆੜ੍ਹਤੀਆਂ ਵੱਲੋਂ ਝੂਠੇ ਚੈੱਕ ਕੇਸ ਜੋ ਕਿ ਪਹਿਲਾਂ ਹੀ ਦਸਤਖਤ ਕਰਵਾਕੇ ਰੱਖੇ ਹੋਏ ਹਨ ਨੂੰ ਨਵਾਂ ਹਥਿਆਰ ਬਣਾ ਕੇ ਕਿਸਾਨਾਂ ਖਿਲਾਫ਼ ਵਰਤਿਆ ਜਾ ਰਿਹਾ ਹੈ। ਬੈਂਕਾਂ ਅਤੇ ਆੜ੍ਹਤੀਆਂ ਵੱਲੋਂ ਧੜਾਧੜ ਕਿਸਾਨਾਂ ਨੂੰ ਚੈੱਕ ਕੇਸਾਂ ਵਿੱਚ ਫਸਾ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਕਿਸਾਨ ਜਾਂ ਤਾਂ ਜ਼ਮੀਨਾਂ ਵੇਚ ਕੇ ਕਰਜ਼ਾ ਭਰਨ ਲਈ ਮਜਬੂਰ ਹਨ ਜਾਂ ਖੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਹਨ । ਆਗੂਆਂ ਨੇ ਕਿਹਾ ਕਿ ਇਸ ਦੇ ਵਿਰੋਧ ਵਜੋਂ 18 ਜਨਵਰੀ ਨੂੰ ਸੱਤ ਕਿਸਾਨ ਜਥੇਬੰਦੀਆਂ ਵੱਲੋ ਪੂਰੇ ਪੰਜਾਬ ਵਿਚ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਧਰਨੇ ਦਿੱਤੇ ਜਾਣਗੇ ।
ਉਨ੍ਹਾਂ ਮੰਗ ਕੀਤੀ ਕਿ ਬੈਂਕਾਂ ਅਤੇ ਆੜ੍ਹਤੀਆਂ ਵੱਲੋਂ ਪਹਿਲਾਂ ਤੋਂ ਲੈ ਕੇ ਰੱਖੇ ਗਏ ਸਾਰੇ ਚੈੱਕ ਵਾਪਸ ਕੀਤੇ ਜਾਣ ਅਤੇ ਅਦਾਲਤਾਂ ਵਿਚ ਚੱਲ ਰਹੇ ਕੇਸ ਰੱਦ ਕੀਤੇ ਜਾਣ ਅਤੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ 18 ਜਨਵਰੀ ਦੇ ਡੀਸੀ ਦਫਤਰ ਫਿਰੋਜ਼ਪੁਰ ਦੇ ਧਰਨੇ ਵਿੱਚ ਸ਼ਾਮਲ ਹੋਣ । ਇਸ ਮੌਕੇ ਬਲਾਕ ਮਮਦੋਟ ਦੇ ਪ੍ਰਧਾਨ ਗੁਰਮੀਤ ਸਿੰਘ ਫੌਜੀ ਸੁਖਦੇਵ ਸਿੰਘ ਮਹਿਮਾ ਰਣਜੀਤ ਸਿੰਘ ਝੋਕ ਜੱਗਾ ਸਿੰਘ ਗੁਲਾਮੀ ਵਾਲਾ ਜਸਵੰਤ ਸਿੰਘ ਚੱਕ ਸਾਧੂ ਵਾਲਾ ਕੁਲਦੀਪ ਸਿੰਘ ਰੋਡੇ ਬਲਾਕ ਜ਼ੀਰਾ ਤੋਂ ਗੁਰਚਰਨ ਮਲਸੀਆਂ ਪਰਮਜੀਤ ਸਿੰਘ ਜ਼ੀਰਾ ਗੁਰਮੁੱਖ ਯਾਰੇੇਸ਼ਾਹ ਕੁਲਵਿੰਦਰ ਯਾਰੇਸ਼ਾਹ ਬਲਵੀਰ ਸਿੰਘ ਮੱਲਵਾਲ ਆਦਿ ਤੇ ਹੋਰ ਕਿਸਾਨ ਹਾਜਰ ਸਨ ।