PreetNama
ਖਾਸ-ਖਬਰਾਂ/Important News

184 ਦੇਸ਼ ਚੀਨ ਦੀ ਗਲਤੀ ਕਾਰਨ ਨਰਕ ‘ਚੋਂ ਲੰਘ ਰਹੇ ਹਨ: ਡੋਨਾਲਡ ਟਰੰਪ

US blames China: ਵਾਸ਼ਿੰਗਟਨ: ਪੂਰੀ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ । ਜਿਸ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਚੀਨ ‘ਤੇ ਨਿਸ਼ਾਨਾ ਸਾਧਿਆ ਹੈ । ਚੀਨ ‘ਤੇ ਨਿਸ਼ਾਨਾ ਸਾਧਦਿਆਂ ਟਰੰਪ ਨੇ ਕਿਹਾ ਕਿ ਚੀਨ ਕੋਰੋਨਾ ਵਾਇਰਸ ਨੂੰ ਰੋਕਣ ਵਿੱਚ ਅਸਫਲ ਰਿਹਾ । ਉਨ੍ਹਾਂ ਕਿਹਾ ਕਿ ਸਿਰਫ਼ ਚੀਨ ਦੀ ਗਲਤੀ ਕਾਰਨ 184 ਦੇਸ਼ ਨਰਕ ਵਿਚੋਂ ਲੰਘ ਰਹੇ ਹਨ । ਜਿਸ ਕਾਰਨ ਅਮਰੀਕੀ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਦੇਸ਼ ਨੂੰ ਨਿਰਮਾਣ ਅਤੇ ਖਣਿਜਾਂ ਲਈ ਚੀਨ ‘ਤੇ ਨਿਰਭਰਤਾ ਘੱਟ ਕਰਨੀ ਹੋਵੇਗੀ । ਟਰੰਪ ਵੱਲੋਂ ਕੋਰੋਨਾ ਦੇ ਗਲੋਬਲ ਪ੍ਰਸਾਰ ਨੂੰ ਲੈ ਕੇ ਚੀਨ ਨੂੰ ਲਗਾਤਾਰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਅਮਰੀਕਾ ਨੇ ਇਸ ਵਿਰੁੱਧ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ।

ਇਸ ਤੋਂ ਇਲਾਵਾ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਇਸ ਮਹਾਂਮਾਰੀ ਨਾਲ ਹੋਏ ਨੁਕਸਾਨ ਨੂੰ ਲੈ ਕੇ ਚੀਨ ਤੋਂ ਜਰਮਨੀ ਦੇ ਮੁਕਾਬਲੇ ਜ਼ਿਆਦਾ ਮੁਆਵਜ਼ਾ ਲਵੇਗਾ । ਜ਼ਿਕਰਯੋਗ ਹੈ ਕਿ ਜਰਮਨੀ ਨੇ ਬਿੱਲ ਭੇਜ ਕੇ ਚੀਨ ਤੋਂ 12.41 ਲੱਖ ਕਰੋੜ ਰੁਪਾਏ ਦਾ ਮੁਆਵਜ਼ਾ ਮੰਗਿਆ ਹੈ । ਉੱਥੇ ਹੀ ਦੂਜੇ ਪਾਸੇ ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਚੀਨ ਨੇ ਪਾਰਦਰਸ਼ਿਤਾ ਵਰਤੀ ਹੁੰਦੀ ਤਾਂ ਇੇੰਨੇ ਸਾਰੇ ਲੋਕਾਂ ਦੀਆਂ ਮੌਤਾਂ ਅਤੇ ਗਲੋਬਲ ਅਰਥਵਿਵਸਥਾ ਦੀ ਤਬਾਹੀ ਤੋਂ ਬਚਿਆ ਜਾ ਸਕਦਾ ਸੀ । ਇਸ ਤਬਾਹੀ ਤੋਂ ਬਾਅਦ ਕਈ ਹੋਰ ਦੇਸ਼ ਵੀ ਚੀਨ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ ।

ਦਰਅਸਲ, ਵ੍ਹਾਈਟ ਹਾਊਸ ਵਿੱਚ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਚੀਨ ਦੀ ਗਲਤੀ ਕਾਰਨ 184 ਦੇਸ਼ਾਂ ਵਿੱਚ ਲੋਕ ਨਰਕ ਦੀ ਜ਼ਿੰਦਗੀ ਜੀਅ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਮੰਨਣਾ ਮੁਸ਼ਕਿਲ ਹੈ । ਇਹ ਇੱਕ ਕਲਪਨਾ ਹੈ। ਇਸ ਨੂੰ ਇਸ ਦੇ ਸਰੋਤ ਮਤਲਬ ਚੀਨ ਵਿੱਚ ਹੀ ਰੋਕ ਦਿੱਤਾ ਜਾਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ । ਦੱਸ ਦਈਏ ਕਿ ਕੋਰੋਨਾ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਇੱਥੇ ਹੁਣ ਤੱਕ 59 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਪੀੜਤਾਂ ਦੀ ਗਿਣਤੀ 1,035,765 ਹੋ ਚੁੱਕੀ ਹੈ । ਜਿਸ ਕਾਰਨ ਹੁਣ ਅਮਰੀਕੀ ਨੇਤਾਵਾਂ ਨੇ ਟਰੰਪ ‘ਤੇ ਚੀਨ ‘ਤੇ ਆਪਣੀ ਨਿਰਭਰਤਾ ਘਟਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ।

Related posts

DGCA Rules: ਨਵੇਂ ਨਿਯਮਾਂ ਤੋਂ ਬਾਅਦ ਖੁਸ਼ੀ ਨਾਲ ਉਡਾਣ ਭਰਨਗੇ ਪਾਇਲਟ, ਸਰਕਾਰ ਦੇ ਇਸ ਫ਼ੈਸਲੇ ਨੇ ਕਰੂ ਮੈਂਬਰਾਂ ਨੂੰ ਦਿੱਤਾ ਸੁੱਖ ਦਾ ਸਾਹ

On Punjab

Afghanistan Blast: ਕਾਬੁਲ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਹੋਈ 21 , ਜ਼ਖਮੀਆਂ ਦਾ ਇਲਾਜ ਜਾਰੀ

On Punjab

ਚਲੋ ਤੁਹਾਨੂੰ ਆਈਸਕ੍ਰੀਮ ਖਵਾਵਾਂ…ਇਹ ਕਹਿ ਕੇ ਅੰਮ੍ਰਿਤਸਰ ‘ਚ ਪਿਤਾ ਨੇ ਦੋ ਬੱਚਿਆਂ ਸਣੇ ਨਹਿਰ ‘ਚ ਮਾਰੀ ਛਾਲ

On Punjab