ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਿਰੋਜ਼ਪੁਰ ਵਿਖੇ ਸਵੇਰ ਦੀ ਸਭਾ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਵਿੱਚ ਕਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ। ਜਿਸ ਵਿੱਚ ਮੁੱਖ ਰਿਸੋਰਸ ਪਰਸਨ ਡਾ. ਕੇ.ਸੀ ਅਰੋੜਾ ਚੇਅਰਮੈਨ ਸਮੱਗਰਾ ਸਿੱਖਿਆ ਅਭਿਆਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਿਰੋਜ਼ਪੁਰ ਵਿਖੇ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੋਕੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਇਸ ਨਾਮੁਰਾਦ ਭਿਆਨਕ ਬੀਮਾਰੀ ਜਿਸ ਦਾ ਜਨਮ ਚੀਨ ਤੋ ਹੋਇਆ ਹੈ।ਇਹ ਹੁਣ ਤੱਕ 28 ਦੇਸ਼ਾ ਵਿੱਚ ਪਹੁੰਚ ਚੁੱਕੀ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਡਾ. ਕੇ.ਸੀ ਅਰੋੜਾ, ਨੇ ਦੱਸਿਆ ਕਿ ਇਹ ਕਰੋਨਾ ਵਾਇਰਸ ਇੱਕ ਖਤਰਨਾਕ ਵਾਇਰਸ ਹੈ ਜਿਸ ਸਬੰਧੀ ਪ੍ਰਭਾਵਿਤ ਵਿਅਕਤੀ ਵਿੱਚ ਨਿਮੋਨੀਆ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਹ ਜੁਕਾਮ, ਬੁਖਾਰ, ਖੰਘ, ਕਾਂਬਾ ਆਦਿ ਦੇ ਨਾਲ ਇਸ ਵਾਇਰਸ ਦੀ ਗ੍ਰਿਫਤ ਵਿੱਚ ਇਨਸਾਨ ਆ ਜਾਂਦਾ ਹੈ। ਹੁਣ ਤਕ ਇਸ ਬੀਮਾਰੀ ਨਾਲ ਲਗਭਗ 312 ਮੋਤਾ ਹੋ ਚੁੱਕੀਆ ਹਨ। ਇਸ ਤੋ ਬੱਚਣ ਲਈ ਮਾਸਕ ਐਨ.ਐਸ.95 ਦੀ ਵਰਤੋ ਕਰਨੀ ਚਾਹੀਦੀ ਹੈ। ਇਹ ਵਾਇਰਸ ਦੀ ਸ਼ੁਰੂਆਤ ਜਿਥੇ ਜਾਨਵਰਾ ਤੋ ਸ਼ੁਰੂ ਹੋਈ ਉਥੇ ਡਬਲਿਊ.ਐਚੱ.ਓ ਨੇ ਦੱਸਿਆ ਕਿ ਇਹ ਇਕ ਇਨਫੈਕਟਿਡ ਵਾਇਰਸ ਹੈ ਜੋ ਇਕ ਵਿਅਕਤੀ ਤੋ ਦੂਸਰੇ ਵਿਅਕਤੀ ਕੋਲ ਬੜੀ ਤੇਜੀ ਨਾਲ ਪਹੁੰਚਦਾ ਹੈ।ਇਸ ਨਾਲ ਤੇਜ਼ ਬੁਖਾਰ ਹੁੰਦਾ ਹੈ ਉਥੇ ਗੱਲੇ ਵਿੱਚ ਵੀ ਮੁਸ਼ਕਿਲ ਆਉਂਦੀ ਹੈ। ਇਸ ਤੋ ਬਚਾਓ ਲਈ ਸਾਨੂੰ ਖਾਣਾ ਖਾਣ ਤੋ ਪਹਿਲਾ ਤੇ ਬਾਅਦ ਵਿੱਚ ਹੱਥ ਸਾਫ ਕਰਨੇ ਚਾਹੀਦੇ ਹਨ। ਛਿੱਕਣ ਤੇ ਖੰਘਣ ਦੋਰਾਨ ਆਪਣੇ ਮੂੰਹ ਤੇ ਨੱਕ ਨੂੰ ਟਿਸ਼ੂ ਪੇਪਰ ਜਾ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਇਸ ਲਈ ਸਿਧੇ ਰੂਪ ਵਿਚ ਜਾਨਵਰਾ ਦੇ ਸੰਪਰਕ ਵਿੱਚ ਨਹੀ ਆਉਣਾ ਚਾਹੀਦਾ ਜੇਕਰ ਜਾਨਵਰ ਘਰੇਲੂ ਹੈ ਤਾਂ ਵੀ ਉਸ ਤੇ ਠੀਕ ਢੰਗ ਨਾਲ ਇੰਜੈਕਸ਼ਨ ਲਗਾਉਣੇ ਚਾਹੀਦੇ ਹਨ। ਇਸ ਦਾ ਸਭ ਤੋ ਪਹਿਲਾ ਮਾਮਲਾ ਵੁਹਾਨ (ਚੀਨ) ਸ਼ਹਿਰ ਵਿੱਚ ਪਾਇਆ ਗਿਆ। ਜਿਸ ਨੂੰ ਅੱਜ ਪੂਰੇ ਸੰਸਾਰ ਨਾਲੋ ਕੱਟ ਦਿੱਤਾ ਗਿਆ ਹੈ। ਕਿਊਕਿ ਇਹ ਹੁਣ ਖ਼ਤਰਨਾਕ ਵਾਇਰਸ ਜਾਪਾਨ, ਥਾਇਲੈਡ, ਸਿੰਗਾਪੂਰ, ਆਸਟ੍ਰੇਲਿਆ, ਦੱਖਣੀ ਕੋਰੀਆ, ਅਮਰੀਕਾ, ਮਲੇਸ਼ਿਆ, ਫਰਾਂਸ, ਜਰਮਨੀ, ਸ਼੍ਰੀਲੰਕਾ ਆਦਿ ਸ਼ਹਿਰਾ ਵਿੱਚ ਇਹ ਵਾਇਰਸ ਪਹੁੰਚ ਚੁੱਕਾ ਹੈ। ਇਸ ਲਈ ਇਸ ਤੋ ਬਚਾਉ ਰੱਖਣਾ ਬਹੁਤ ਜਰੂਰੀ ਹੈ। ਇਸ ਮੋਕੇ ਸਕੂਲ ਵਿੱਚ 735 ਵਿਦਿਆਰਥੀ ਅਤੇ ਸਮੂਹ ਸਟਾਫ ਮੈਂਬਰ ਹਾਜ਼ਿਰ ਸਨ। ਸੈਮੀਨਾਰ ਮੋਕੇ ਮੰਚ ਸੰਚਾਲਣ ਮਨਜੀਤ ਸਿੰਘ ਵੱਲੋ ਕੀਤਾ ਗਿਆ। ਇਸ ਉਪਰੰਤ ਇਕ ਲੀਫਲੈਟ ਬਣਾ ਕੇ ਸਭਣਾ ਨੂੰ ਘਰ-ਘਰ ਤੱਕ ਜਾਗਰੂਕ ਕਰਨ ਦੇ ਉਦੇਸ਼ ਨਾਲ ਡਾ. ਕੇ.ਸੀ ਅਰੋੜਾ, ਚੇਅਰਮੈਨ, ਜਗਦੀਪ ਪਾਲ ਸਿੰਘ, ਪ੍ਰਿੰਸੀਪਲ, ਲੈਕਚਰਾਰ ਮਨਜੀਤ ਸਿੰਘ, ਰਾਕੇਸ਼ ਗਰੋਵਰ, ਰਾਜੇਸ਼ ਗਰੋਵਰ, ਵਿਦਿਆਰਥੀ ਅਤੇ ਸਮੱਗਰਾ ਕਮੇਟੀ ਮੈਂਬਰ ਅਨੁਰਾਗ ਐਰੀ, ਕਵੰਲਦੀਪ ਚੋਪੜਾ, ਅਨੂਪ ਨਾਹਿਰ, ਸੂਚਾ ਸਿੰਘ, ਅਤੇ ਅਮਰਜੀਤ ਨਾਰੰਗ ਹਾਜਿਰ ਸਨ।